ਪੱਟੀ, 15 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਪੱਟੀ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਰਾਜਵੀਰ ਕੌਰ ਨੇ ਦੱਸਿਆ ਕਿ ਬਾਰਵੀਂ ਜਮਾਤ ਵਿੱਚ ਨੋਨ ਮੈਡੀਕਲ ਗਰੁੱਪ ਵਿਚੋਂ ਕੰਵਲਜੀਤ ਕੌਰ ਸਪੁੱਤਰੀ ਜਰਨੈਲ ਸਿੰਘ ਨੇ 88.2 ਫ਼ੀਸਦੀ, ਕਰਮਪ੍ਰੀਤ ਕੌਰ ਸਪੁੱਤਰੀ ਮਨਤੇਜ ਸਿੰਘ ਨੇ 86.8 ਫ਼ੀਸਦੀ, ਰਮਨਦੀਪ ਕੌਰ ਸਪੁੱਤਰੀ ਜਰਨੈਲ ਸਿੰਘ ਨੰ 86.8 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਕਾਮਰਸ ਗਰੁੱਪ ਵਿਚੋਂ ਹਰਮਨਪ੍ਰੀਤ ਕੌਰ ਸਪੁੱਤਰੀ ਬਿਕਰਮਜੀਤ ਸਿੰਘ ਗਰੁੱਪ ਵਿਚੋਂ 87 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਮੈਡੀਕਲ ਗਰੁੱਪ ਵਿਚੋਂ ਰਘੂਵੰਸ਼ ਜੋਸ਼ੀ ਪੁੱਤਰ ਰਜਿੰਦਰ ਕੁਮਾਰ ਨੇ 87 ਫ਼ੀਸਦੀ ਅਤੇ ਸੁਖਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਨੇ 86.6 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਤੋਂ ਇਲਾਵਾ ਬਾਕੀ ਵਿਦਿਆਰਥੀ ਵੀ 70 ਤੋਂ 80 ਫੀਸਦੀ ਨੰਬਰ ਲੈ ਕੇ ਪਾਸ ਹੋਏ | ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਰਬੀਰ ਸਿੰਘ ਗਿੱਲ, ਹਰਨੂਰ ਸਿੰਘ, ਸ੍ਰੀਮਤੀ ਪਰਮਿੰਦਰ ਕੌਰ, ਪਿ੍ੰਸੀਪਲ ਰਾਜਬੀਰ ਕੌਰ ਵਾਈਸ ਪਿ੍ੰਸੀਪਲ ਦਲਬੀਰ ਕੌਰ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |