ਤਰਨ ਤਾਰਨ, 16 ਮਈ (ਇਕਬਾਲ ਸਿੰਘ ਸੋਢੀ)-ਬਾਬਾ ਦੀਪ ਸਿੰਘ ਆਯੂਰਵੈਦਿਕ ਦਵਾਖਾਨਾ ਫਤਿਆਬਾਦ ਜਿਸ ਦੇ ਸੰਚਾਲਕ ਸੁਖਵਿੰਦਰ ਸਿੰਘ ਸੁੱਖ ਹਨ, ਜਿਹੜੇ ਕਿ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਦਾ ਨਸ਼ਾ ਛੁਡਾ ਚੁੱਕੇ ਹਨ ਅਤੇ ਨੌਜਵਾਨਾਂ ਦੇ ਮਾਪਿਆਂ ਦੀਆਂ ਅਸੀਸਾਂ ਲੈ ਰਹੇ ਹਨ ਵਲੋਂ ਸ੍ਰੀ ਗੁਰੂ ਅਰਜਨ ਦੇਵ ਸਰਾਂ ਸਥਾਨ ਤਰਨ ਤਾਰਨ ਵਿਖੇ ਮੁਫਤ ਨਸ਼ਾ ਛੁਡਾਓ ਕੈਂਪ ਲਗਾਇਆ ਗਿਆ | ਜਿਥੇ ਸੈਂਕੜੇ ਦੀ ਗਿਣਤੀ ਵਿਚ ਪੁੱਜੇ ਨੌਜਵਾਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਸੰਘਾ ਨੇ ਡਾ. ਸੁਖਵਿੰਦਰ ਸਿੰਘ ਸੁੱਖ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡਾ. ਸੁੱਖ ਨੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਦਾ ਨਸ਼ਾ ਛੁਡਾਇਆ ਹੈ ਅਤੇ ਉਹ ਹੁਣ ਵਧੀਆ ਜਿੰਦਗੀ ਬਤੀਤ ਕਰ ਰਹੇ ਹਨ | ਇਸ ਮੌਕੇ ਡਾ. ਸੁਖਵਿੰਦਰ ਸਿੰਘ ਸੁੱਖ ਨੇ ਕਿਹਾ ਕਿ ਦੇਸੀ ਜੜੀ ਬੂਟੀਆਂ ਤੋਂ ਤਿਆਰ ਦੇਸੀ ਦਵਾਈਆਂ ਖਾਣ ਨਾਲ ਨਸ਼ਿਆਂ ਦਾ ਅਸਰ ਜੜੋ ਹੀ ਕੱਢ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ |