ਨੌਸ਼ਹਿਰਾ ਪਨੂੰਆਂ, 16 ਮਈ (ਦੀਪਕ ਮੈਣੀ)-ਨੈਸ਼ਨਲ ਪਬਲਿਕ ਸਕੂਲ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਬੱਚਿਆਂ ਨੇ ਮੈਡੀਕਲ ਨਾਨ ਮੈਡੀਕਲ ਤੇ ਕਾਮਰਸ ਗਰੁੱਪ ਦੇ ਵਿਚ ਬਹੁਤ ਹੀ ਚੰਗੇ ਨੰਬਰ ਹਾਸਲ ਕਰਕੇ ਕਾਮਯਾਬੀ ਪ੍ਰਾਪਤ ਕੀਤੀ | ਬਾਰ੍ਹਵੀਂ ਮੈਡੀਕਲ ਦੀਹਰਮਨਦੀਪ ਕੌਰ ਨੇ 90.2 ਪਹਿਲਾ ਸਥਾਨ, ਨਵਜੋਤ ਕੌਰ ਨੇ 89.2 ਦੂਜਾ ਸਥਾਨ ਅਤੇ ਜਪਜੀਤ ਕੌਰ ਨੇ 86.8 (ਤੀਜਾ ਸਥਾਨ) ਹਾਸਲ ਕੀਤਾ | ਨਾਨ ਮੈਡੀਕਲ ਦੀ ਪ੍ਰਾਜਲ ਸੂਦ ਨੇ 80.8 (ਪਹਿਲਾ ਸਥਾਨ), ਗਰਨੂਰ ਸਿੰਘ ਨੇ 76 (ਦੂਜਾ ਸਥਾਨ), ਅੰਕੁਰ ਮਲਹੋਤਰਾ ਨੇ 70.8 (ਤੀਜਾ ਸਥਾਨ) ਹਾਸਲ ਕੀਤਾ ਹਾਸਲ ਬਾਰਵੀਂ ਕਮਰਸ ਵਿਚ ਜਸ਼ਨਪ੍ਰੀਤ ਕੌਰ ਨੇ 92.6 (ਪਹਿਲ ਸਥਾਨ), ਜੈਸਮਾਈਨ ਕੌਰ ਨੇ 91.8(ਦੂਜਾ ਸਥਾਨ) ਅਤੇ ਅਨੁਰਾਜਬੀਰ ਕੌਰ ਨੇ 88.7 ਨੰਬਰ ਪ੍ਰਾਪਤ ਕਰਕੇ (ਤੀਜਾ ਸਥਾਨ) ਹਾਸਲ ਕੀਤਾ | ਇਸ ਮੌਕੇ ਤੇ ਬੱਚਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਮੈਨੇਜਮੈਂਟ ਦੇ ਪ੍ਰਧਾਨ ਰਵਿੰਦਰ ਸਿੰਘ ਮੈਣੀ ਨੇ ਜੇਤੂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਬੱਚਿਆਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਮੈਨੇਜਮੈਂਟ ਦੇ ਮੈਂਬਰ ਰਵਿੰਦਰਪਾਲ ਸਿੰਘ ਮੈਣੀ ਅਤੇ ਵਰਿੰਦਰ ਪਾਲ ਸਿੰਘ ਮੈਣੀ ਤੇ ਸਮੂਹ ਸਟਾਫ ਦੀ ਹਾਜ਼ਰ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਵਨੀਤ ਕੌਰ ਨੇ ਬੱਚਿਆਂ ਨੂੰ ਸ਼ਾਨਦਾਰ ਨਤੀਜਿਆਂ ਤੇ ਵਧਾਈ ਦਿੱਤੀ |