ਤਰਨ ਤਾਰਨ, 16 ਮਈ (ਹਰਿੰਦਰ ਸਿੰਘ)-ਪੰਜਾਬ ਵਿਚ ਹੋਣ ਜਾ ਰਹੀਆਂ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੀ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਦੇ ਭਾਜਪਾ ਉਮੀਦਵਾਰਾਂ ਨਾਲ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਨੇ ਆਪਣੇ ਜ਼ਿਲ੍ਹਾ ਟੀਮ ਨਾਲ ਰਿਟਰਨਿੰਗ ਅਫਸਰ ਪੱਟੀ ਅਤੇ ਭਿੱਖੀਵਿੰਡ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਮੌਕੇ ੇ ਚੋਣ ਇੰਚਾਰਜ ਭਿੱਖੀਵਿੰਡ ਸਤਿੰਦਰ ਸਿੰਘ ਮਾਖੋਵਾਲ, ਪੱਟੀ ਚੋਣ ਇੰਚਾਰਜ ਸਾਬਕਾ ਏਡੀਸੀ ਰਣਬੀਰ ਸਿੰਘ ਮੂਧਲ, ਚੋਣ ਇੰਚਾਰਜ ਸ਼ਿਵ ਕੁਮਾਰ ਸੋਨੀ, ਚੋਣ ਇੰਚਾਰਜ ਹਰਪ੍ਰੀਤ ਸਿੰਘ ਸਿੰਦਬਾਦ, ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ, ਮੀਤ ਪ੍ਰਧਾਨ ਰਿਤੇਸ਼ ਚੋਪੜਾ, ਸਰਕਲ ਪ੍ਰਧਾਨ ਪੱਟੀ ਸ਼ਹਿਰੀ ਵਿਜੇ ਵਿਨਾਇਕ, ਸਰਕਲ ਪ੍ਰਧਾਨ ਭਿੱਖੀਵਿੰਡ ਨਰਿੰਦਰ ਸਿੰਘ, ਸਰਕਲ ਪ੍ਰਧਾਨ ਪੱਟੀ ਸ਼ਹਿਰੀ ਵਿਜੇ ਵਿਨਾਇਕ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ, ਐਸ.ਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ ਤੋਂ ਇਲਾਵਾ ਹੋਰ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ | ਮੀਟਿੰਗ ਵਿਚ ਪਾਰਟੀ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀ ਹੀ ਕਮੇਟੀ ਦੀ ਸਰਬਸੰਮਤੀ ਨਾਲ ਨਗਰ ਕੌਂਸਲ ਪੱਟੀ ਦੀ ਵਾਰਡ ਨੰਬਰ ਇਕ ਤੋਂ ਸ਼ਰਨਜੀਤ ਕੌਰ, ਦੋ ਤੋਂ ਸੁਰਿੰਦਰ ਸਿੰਘ, ਤਿੰਨ ਤੋਂ ਸੁਮਨ ਬਾਲਾ, ਚਾਰ ਤੋਂ ਧੀਰਜ ਕੁਮਾਰ, ਪੰਜ ਤੋਂ ਨਵਜੋਤ ਕੌਰ, ਛੇ ਤੋਂ ਨਰਿੰਦਰ ਸਿੰਘ, ਸੱਤ ਤੋਂ ਕਿਰਨਜੀਤ ਕੌਰ, ਅੱਠ ਤੋਂ ਜੰਗਾ ਸਿੰਘ, ਨੌ ਤੋਂ ਆਸ਼ਾ ਰਾਣੀ, ਦੱਸ ਤੋਂ ਰਵਿੰਦਰ ਸੋਨਾ, ਗਿਆਰਾਂ ਤੋਂ ਰਮਾਂ ਖੁਰਾਣਾ, ਬਾਰਾਂ ਤੋਂ ਪਦਮ ਕੁਮਾਰ, ਤੇਰਾਂ ਤੋਂ ਆਸ਼ਾ ਰਾਣੀ, ਪੰਦਰਾਂ ਤੋਂ ਜਸ਼ਨਪ੍ਰੀਤ ਕੌਰ, ਸੋਲਾਂ ਤੋਂ ਹਰਭਾਗ ਸਿੰਘ, ਸਤਾਰਾਂ ਤੋਂ ਗੁਰਲਾਲ ਸਿੰਘ ਢਿੱਲੋਂ, ਅਠਾਰਾਂ ਤੋਂ ਸਮਸ਼ੇਰ ਸਿੰਘ ਸਾਰੇ ਹੀ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਜ਼ਿਲ੍ਹਾ ਟੀਮ ਸਮੇਤ ਦਾਖ਼ਲ ਕਰਵਾਏ | ਇਸ ਤਰਾਂ ਨਗਰ ਪੰਚਾਇਤ ਭਿੱਖੀਵਿੰਡ ਦੀ ਵਾਰਡ ਨੰਬਰ ਇਕ ਤੋਂ ਸਤਨਾਮ ਸਿੰਘ, ਦੋ ਤੋਂ ਸੰਦੀਪ ਕੌਰ, ਤਿੰਨ ਤੋਂ ਸਿਮਰਨ, ਚਾਰ ਤੋਂ ਰਣਜੀਤ ਸਿੰਘ, ਪੰਜ ਤੋਂ ਬਲਜੀਤ ਕੌਰ, ਛੇ ਤੋਂ ਨਰਿੰਦਰ ਸਿੰਘ, ਸੱਤ ਤੋਂ ਦਲਬੀਰ ਕੌਰ, ਅੱਠ ਤੋਂ ਸਰਬਜੀਤ ਸਿੰਘ, ਨੌ ਤੌਂ ਊਸ਼ਾ ਰਾਣੀ, ਦੱਸ ਤੋਂ ਲਵ ਦੇਵਗਨ, ਗਿਆਰਾਂ ਤੋਂ ਕਮਲੇਸ਼ ਰਾਣੀ, ਬਾਰਾਂ ਤੋਂ ਬਲਵਿੰਦਰ ਕੌਰ, ਤੇਰਾਂ ਤੋਂ ਵਿਸ਼ਾਲ ਚੋਪੜਾ ਸਾਰੇ ਹੀ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਭਿੱਖੀਵਿੰਡ ਵਿਖੇ ਰਿਟਰਨਿੰਗ ਅਫਸਰ ਕੋਲ ਜਮਾਂ ਕਰਵਾਏ ਗਏ | ਇਸ ਮੌਕੇ ਜ਼ਿਲ੍ਹਾ ਹਰਜੀਤ ਸਿੰਘ ਸੰਧੂ ਨੇ ਸਮੁੱਚੀ ਟੀਮ ਅਤੇ ਚੋਣ ਮੈਦਾਨੇ ਵਿਚ ਉਤਾਰੇ ਗਏ ਉਮੀਦਵਾਰਾਂ ਨੂੰ ਸ਼ੱੁਭਕਾਮਨਾਵਾਂ ਦਿੱਤੀਆਂ | ਜਿਸ ਤੋਂ ਇਕੱਤਰ ਕੋਰ ਕਮੇਟੀ ਵਲੋਂ ਮਜ਼ਬੂਤੀ ਨਾਲ ਵਿਸ਼ਵਾਸ਼ ਦੁਆਇਆ ਕਿ ਭਾਜਪਾ ਦੀ ਲੋਕ ਹਰਮਨ ਪਿਆਰਤਾ ਸਦਕਾ ਚੰਗਾ ਬਹੁਮਤ ਹਾਸਲ ਕਰੇਗੀ ਅਤੇ ਟਿਕਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਜਾਣਗੀਆਂ | ਹਰਜੀਤ ਸਿੰਘ ਸੰਧੂ ਨੇ ਆਪਣੀ ਜ਼ਿਲ੍ਹੇ ਦੀ ਸਮੁੱਚੀ ਟੀਮ ਸਮੇਤ ਪਹੁੰਚੀ ਲੀਡਰਸ਼ਿਪ ਨੂੰ ਵਿਸਵਾਸ਼ ਜਿਤਾਇਆ ਕਿ ਪਹਿਲਾਂ ਦੀ ਤਰਾਂ ਸਾਰੇ ਹੀ ਆਗੂ ਅਤੇ ਵਰਕਰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਪ੍ਰਚਾਰ ਅਤੇ ਪ੍ਰਸਾਰ ਕਰਨਗੇ ਅਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ ਪਾਰਟੀ ਦੀ ਝੋਲੀ ਪਾਈ ਜਾਵੇਗੀ |