10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੈਂਕੜੇ ਪਰਿਵਾਰ ਆਮ ਆਦਮੀ, ਅਕਾਲੀ ਦਲ ਨੂੰ ਛੱਡ ਕਾਂਗਰਸ ਵਿਚ ਸ਼ਾਮਿਲ

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਖਡੂਰ ਸਾਹਿਬ, 16 ਮਈ (ਰਸ਼ਪਾਲ ਸਿੰਘ ਕੁਲਾਰ)— ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਜਾਹਗੀਰ ਖੁਰਦ ਵਿਖੇ ਬਾਬਾ ਲਾਭ ਸਿੰਘ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਕੀਤੀ ਗਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਪਹੁੰਚੇ | ਇਸ ਮੌਕੇ ਸੱਬਾ ਸਿੰਘ, ਮੁਖਤਾਰ ਸਿੰਘ, ਸਿੰਦਰ ਸਿੰਘ, ਰਾਣਾ ਸਿੰਘ, ਤਰਲੋਚਨ ਸਿੰਘ, ਮੰਗਲ ਸਿੰਘ, ਕਾਲਾ ਸਿੰਘ, ਪਾਲਾ ਸਿੰਘ, ਦੀਪਾ ਸਿੰਘ, ਸਤਨਾਮ ਸਿੰਘ, ਸਿੰਦੀ ਸਿੰਘ, ਸ਼ੇਰਾ ਸਿੰਘ, ਕਸ਼ਮੀਰ ਕੌਰ, ਕੰਵਲਪ੍ਰੀਤ ਕੌਰ, ਕਲਜੀਤ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ, ਕੁਲਦੀਪ ਕੌਰ, ਪੰਮੀ ਕੌਰ, ਸੁਰਜੀਤ ਕੌਰ ਆਦਿ ਪਰਿਵਾਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ (ਬ) ਨੂੰ ਛੱਡ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਰਮਨਜੀਤ ਸਿੰਘ ਸਿੱਕੀ ਨੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਅਤੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਹਨ | ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਪੱਖੋਕੇ, ਬਾਬਾ ਬਲਕਾਰ ਸਿੰਘ ਪੱਖੋਕੇ, ਸਾਬਕਾ ਸਰਪੰਚ ਰਛਪਾਲ ਸਿੰਘ ਪਾਲਾ, ਸਾਬਕਾ ਸਰਪੰਚ ਮੁਖਤਿਆਰ ਸਿੰਘ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਰਾਣਾ, ਸੋਨੀ ਜਹਾਂਗੀਰ, ਤਸਬੀਰ ਸਿੰਘ ਪੱਪਾ, ਪਲਵਾਨ ਜਗੀਰ ਸਿੰਘ, ਸਾਬਕਾ ਮੈਂਬਰ ਕੇਵਲ ਸਿੰਘ, ਸਾਬਕਾ ਮੈਂਬਰ ਮੰਗਲ ਸਿੰਘ, ਮੰਗਲ ਸਿੰਘ, ਸਾਬਕਾ ਸਰਪੰਚ ਮਨਦੀਪ ਸਿੰਘ ਸੋਨੀ ਸ਼ੇਖਫੱਤਾ, ਜਤਿੰਦਰ ਸਿੰਘ ਰਾਜਾ, ਜਤਿੰਦਰ ਸਿੰਘ ਬਾਸੀ, ਮਨਿੰਦਰ ਸਿੰਘ, ਗੁਰਵੰਤਨ ਸਿੰਘ, ਰਾਜੂ ਨੰਬਰਦਾਰ ਆਦਿ ਮੌੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪੱਟੀ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਮੁਕੰਮਲ <br/> ਅਗਲੀ ਖ਼ਬਰ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਚੋਣਾਂ ਦੇ ਭਾਜਪਾ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜ਼ਿਲ੍ਹਾ ਪ੍ਰਧਾਨ ਹਰ...
Ad Position 24