19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮਾਝਾ ਕਾਲਜ ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 19-05-2026
ਤਰਨ ਤਾਰਨ, 18 ਮਈ (ਹਰਿੰਦਰ ਸਿੰਘ)-ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਿਹੇ | ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਹਰਮਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਗਏ ਬਾਰ੍ਹਵੀ ਜਮਾਤ ਦੇ ਨਤੀਜੇ ਬਹੁਤ ਹੀ ਵਧੀਆ ਰਹੇ | ਬਾਰ੍ਹਵੀਂ ਸਾਇੰਸ ਦੀ ਜਸਮੀਨ ਕੌਰ 96 ਫ਼ੀਸਦੀ , ਖੁਸ਼ਵਿੰਦਰ ਕੌਰ 92. 2 ਫ਼ੀਸਦੀ ਅਤੇ ਹਰਨੂਰ ਕੌਰ 91.8 ਫ਼ੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਉਤੇ ਰਹੀਆਂ | ਬਾਰ੍ਹਵੀਂ ਕਮਰਸ ਦੀ ਰਣਦੀਪ ਕੌਰ 92.6 ਫ਼ੀਸਦੀ, ਸਿਮਰਤ ਕੌਰ 92. 2 ਫ਼ੀਸਦੀ ਅਤੇ ਜਸਮੀਨ ਕੌਰ 92 ਫ਼ੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉਤੇ ਰਹੀਆਂ | ਬਾਰ੍ਹਵੀਂ ਆਰਟਸ ਦੀ ਹਰਸ਼ਰਨ ਕੌਰ 91.6 ਫ਼ੀਸਦੀ , ਸਿਮਰਨਜੀਤ ਕੌਰ 89.2 ਫ਼ੀਸਦੀ ਅਤੇ ਪਰੀਨਾਜ ਕੌਰ 88. 2 ਫ਼ੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉਤੇ ਰਹੀਆਂ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਸੁਖਬੀਰ ਸਿੰਘ ਸੰਧਾਵਾਲੀਆਂ, ਖਾਲਸਾ ਯੂਨੀਵਰਸਿਟੀ ਅੰਮਿ੍ਤਸਰ ਦੇ ਵਾਇਸ ਚਾਂਸਲਰ ਡਾ. ਮਹਿਲ ਸਿੰਘ ਉਚੇਚੇ ਤੌਰ ਉਤੇ ਵਿਦਿਆਰਥੀਆ ਨਾਲ ਖੁਸ਼ੀ ਸਾਂਝੀ ਕਰਨ ਲਈ ਪਹੁੰਚੇ | ਕਾਲਜ ਪਿ੍ੰਸੀਪਲ ਹਰਮਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਅਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਅਨੁਸਾਰ ਅੱਜ ਉਨ੍ਹਾਂ ਦੀ ਇਸ ਵਿਦਿਅਕ ਸੰਸਥਾ ਲਈ ਬਹੁਤ ਸੁਭਾਗਾ ਸਮਾਂ ਹੈ | ਵਿਦਿਆਰਥੀਆਂ ਨੇ ਆਪਣੇ ਵਿਦਿਅਕ ਸਫਰ ਦਾ ਇਕ ਪੜਾਅ ਪਾਰ ਕੀਤਾ ਹੈ | ਇਸ ਪੜਾਅ ਦੀ ਸਫਲਤਾ ਲਈ ਵਿਦਿਆਰਥੀ ਤੇ ਕਾਲਜ ਅਧਿਆਪਕ ਵਧਾਈ ਦੇ ਪਾਤਰ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਨਿਰੰਜਨਪੁਰ ਵਿਖੇ ਕਈ ਜ਼ਿੰਮੀਂਦਾਰ ਪਰਿਵਾਰ ਤੇ ਨੌਜਵਾਨ ਭਾਜਪਾ 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਝਬਾਲ ਦੇੇ ਪੰਜਵੀਂ ਜਮਾਤ 'ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ...
Ad Position 24