ਨਗਰ ਨਿਗਮ ਨੇ ਕੂੜਾ ਚੁੱਕਣ ਵਾਲੀ ਆਯੂਸ਼ੀ ਕੰਪਨੀ ਨੂੰ ਵੀ ਕੱਢਿਆ ਨੋਟਿਸ
ਅੰਮ੍ਰਿਤਸਰ, 18 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ਼ਹਿਰ ਦੇ ਘਰ ਘਰ ’ਚੋਂ ਕੂੜਾ ਚੁੱਕਣ ਅਤੇ ਉਸ ਨੂੰ ਡੰਪ ਤੱਕ ਪਹੁੰਚਾਉਣ ਦਾ ਕੰਮ ਦੋ ਕੰਪਨੀਆਂ ਨੂੰ ਦਿੱਤਾ ਹੈ। ਵਧੇਰੇ ਜ਼ਿੰਮੇਵਾਰੀ ਤਿੰਨ ਆਰ ਕੰਪਨੀ ਕੋਲ ਹੈ ਅਤੇ ਕੁਝ ਹਿੱਸੇ ਦਾ ਕੰਮ ਆਯੂਸ਼ੀ ਕੰਪਨੀ ਨੂੰ ਸੌਂਪਿਆ ਗਿਆ ਹੈ।
ਅੰਮ੍ਰਿਤਸਰ, 18 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ਼ਹਿਰ ਦੇ ਘਰ ਘਰ ’ਚੋਂ ਕੂੜਾ ਚੁੱਕਣ ਅਤੇ ਉਸ ਨੂੰ ਡੰਪ ਤੱਕ ਪਹੁੰਚਾਉਣ ਦਾ ਕੰਮ ਦੋ ਕੰਪਨੀਆਂ ਨੂੰ ਦਿੱਤਾ ਹੈ। ਵਧੇਰੇ ਜ਼ਿੰਮੇਵਾਰੀ ਤਿੰਨ ਆਰ ਕੰਪਨੀ ਕੋਲ ਹੈ ਅਤੇ ਕੁਝ ਹਿੱਸੇ ਦਾ ਕੰਮ ਆਯੂਸ਼ੀ ਕੰਪਨੀ ਨੂੰ ਸੌਂਪਿਆ ਗਿਆ ਹੈ। ਪਰ ਦੋਵੇਂ ਹੀ ਕੰਪਨੀਆਂ ਦਾ ਕੰਮ ਤਸੱਲੀਜਨਕ ਨਹੀਂ ਹੋ ਰਿਹਾ ਜਿਸ ਕਾਰਨ ਨਗਰ ਨਿਗਮ ਵਲੋਂ ਸਮੇਂ ਸਮੇਂ ਕੰਪਨੀਆਂ ਨੂੰ ਨੋਟਿਸ ਕੱਢਗੇ ਚੇਤਾਵਨੀਆਂ ਦਿੱਤੀਆਂ ਹਨ। ਹਾਲ ਵਿਚ ਤਿੰਨ ਆਰ ਕੰਪਨੀ ਨੂੰ ਸਖ਼ਤ ਚੇਤਾਵਨੀ ਨੋਟਿਸ ਦਿੱਤਾ ਗਿਆ ਜਿਸ ’ਚ ਕੰਪਨੀ ਤੋਂ ਕੰਮ ਵਾਪਸ ਲੈਣ ਦੀ ਚੇਤਾਵਨੀ ਦਿੱਤੀ ਗਈ ਹੈ। ਉਕਤ ਕੰਪਨੀ ਨੂੰ ਪਹਿਲਾਂ ਵੀ ਕਈ ਨੋਟਿਸ ਕੱਢੇ ਗਏ ਸਨ। ਪਤਾ ਲਗਾ ਹੈ ਕਿ ਨਗਰ ਨਿਗਮ ਵਲੋਂ ਅਯੂਸ਼ੀ ਕੰਪਨੀ ਵੀ ਨੋਟਿਸ ਕੱਢ ਦਿੱਤਾ ਹੈ ਜਿਸ ਨੂੰ ਪੱਛਮੀ ਜ਼ੋਨ ਅਧੀਨ ਅਲਾਟ ਕੀਤੀਆਂ ਵਾਰਡਾਂ ’ਚੋਂ ਠੋਸ ਰਹਿੰਦ-ਖੂੰਹਦ (ਸਾਲਿਡ ਵੇਸਟ) ਨੂੰ ਇਕੱਠਾ ਕਰਨ ਅਤੇ ਢੋਣ ਲਈ ਨਿਰਧਾਰਤ ਮਸ਼ੀਨਰੀ ਅਤੇ ਮਨੁੱਖੀ ਸ਼ਕਤੀ ਨੂੰ ਦੀ 100 ਫੀਸਦੀ ਤਾਇਨਾਤੀ ਨਾ ਹੋਣ ਅਤੇ ਕੰਮਕਾਜ ਤਸੱਲੀਬਖਸ਼ ਨਾ ਹੋਣ ਸਬੰਧੀ ਨੋਟਿਸ ਕੱਢਿਆ ਗਿਆ ਹੈ। ਇਸ ਸਬੰਧੀ ਸਿਹਤ ਅਫ਼ਸਰ ਵਲੋਂ ਜਾਰੀ ਕੀਤੇ ਨੋਟਿਸ ਵਿਚ ਕਿਹਾ ਕਿ ਹਾਲ ਹੀ ’ਚ ਖੇਤਰੀ ਨਿਰੀਖਣਾਂ ਦੌਰਾਨ ਇਹ ਦੇਖਿਆ ਗਿਆ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਪੱਛਮੀ ਜ਼ੋਨ ਵਿਚ ਕੰਪਨੀ ਦੁਆਰਾ ਠੋਸ ਰਹਿੰਦ-ਖੂੰਹਦ ਨੂੰ ਇਕੱਠਾ ਕਰਨ ਅਤੇ ਢੋਣ ਦਾ ਕੰਮ ਤਸੱਲੀਬਖਸ਼ ਨਹੀਂ ਹੈ। ਸਾਰੇ ਘਰਾਂ ’ਚੋਂ ਕੂੜੇ ਦੀ ਚੁਕਾਈ ਲਈ ਲੋੜੀਂਦੀ ਮਸ਼ੀਨਰੀ ਤਾਇਨਾਤ ਨਹੀਂ ਕੀਤੀ ਗਈ ਹੈ। ਉਨ੍ਹਾਂ ਕੰਪਨੀ ਨੂੰ ਇਕਰਾਰਨਾਮੇ ’ਚ ਰੱਖੀਆਂ ਸ਼ਰਤਾਂ ’ਤੇ ਕੰਮ ਕਰਨ ਲਈ ਨੋਟਿਸ ਦਿੱਤਾ ਗਿਆ ਹੈ।