ਸ਼ਹਿਰ ਦੇ ਪੰਜ ਇਤਿਹਾਸਕ ਗੇਟਾਂ ਦਾ ਕੰਮ ਠੰਢੇ ਬਸਤੇ 'ਚ ਪਿਆ
ਅਜੀਤ ਡੈਸਕ
21-05-2026
ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਕਰੀਬ 6 ਕਰੋੜ ਦੀ ਲਾਗਤ ਨਾਲ ਸ਼ਹਿਰ 'ਚ ਪੁਰਾਤਨ ਇਤਿਹਾਸਕ ਗੇਟਾਂ ਦੇ ਮੁੜ ਨਿਰਮਾਣ ਕੀਤੇ ਜਾਣ ਦਾ ਕੰਮ ਠੰਢੇ ਬਸਤੇ ਵਿਚ ਪੈ ਗਿਆ | ਜਿਸ ਦਾ ਕਾਰਨ ਫੰਡ ਜਾਰੀ ਨਾ ਹੋਣਾ ਮੰਨਿਆ ਜਾ ਹੈ | ਅੰਮਿ੍ਤਸਰ ਦੇ ਪੰਜ ਇਤਿਹਾਸਕ ਗੇਟਾਂ ਭਗਤਾਂ ਵਾਲਾ, ਲੋਹਗੜ੍ਹ ਗੇਟ, ਸਿਕੰਦਰੀ ਗੇਟ, ਗਿਲਵਾਲੀ ਗੇਟ ਅਤੇ ਮਹਾਂ ਸਿੰਘ ਗੇਟ ਨੂੰ ਬਣਾਉਣ ਲਈ ਨਗਰ ਨਿਗਮ ਵਲੋਂ ਟੈਂਡਰ ਲਗਾਇਆ ਗਿਆ ਸੀ ਪਰ ਇਹ ਟੈਂਡਰ ਖੁੱਲ੍ਹ ਨਹੀਂ ਰਿਹਾ ਜਿਸ ਦੇ ਕਈ ਕਾਰਨ ਹਨ | ਪਤਾ ਲੱਗਾ ਹੈ ਕਿ ਇਸ ਕੰਮ ਸੰਬੰਧੀ ਸਰਕਾਰ ਵਲੋਂ ਫੰਡ ਜਾਰੀ ਨਹੀਂ ਹੋਏ ਅਤੇ ਇਸ ਤੋਂ ਇਲਾਵਾ ਟੈਂਡਰ ਦੀਆਂ ਸ਼ਰਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ, ਜਿਸ ਕਾਰਨ ਇਹ ਟੈਂਡਰ ਸ਼ਾਇਦ ਨਹੀਂ ਖੱੁਲ੍ਹੇਗਾ | ਇਨ੍ਹਾਂ ਗੇਟਾਂ ਨੂੰ ਬਣਾਉਣ ਦਾ ਕੰਮ ਲੰਬਾ ਪੈ ਸਕਦਾ ਹੈ ਅਤੇ ਚਾਲੂ ਸਾਲ ਚੋਣਾਂ ਦਾ ਸਮਾਂ ਹੈ | ਇਸ ਲਈ ਗੇਟਾਂ ਦਾ ਕੰਮ ਹੁੰਦਾ ਦਿਖਾਈ ਨਹੀਂ ਦੇ ਰਿਹਾ |