ਤਰਨ ਤਾਰਨ, 22 ਮਈ (ਹਰਿੰਦਰ ਸਿੰਘ)-ਐੱਸ. ਜੀ. ਏ. ਡੀ. ਸਰਕਾਰੀ ਕਾਲਜ ਤਰਨ ਤਾਰਨ ਵਿਚ ਨਵੇਂ ਅਕਾਦਮਿਕ ਸੈਸ਼ਨ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਕਾਲਜ ਵਲੋਂ ਵਿਦਿਆਰਥੀਆਂ ਲਈ ਵੱਖ-ਵੱਖ ਅੰਡਰ ਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਕੋਰਸਾਂ ਵਿਚ ਦਾਖਲੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ | ਕਾਲਜ ਦੇ ਪਿ੍ੰਸੀਪਲ ਡਾ. ਅਮਨਦੀਪ ਭੱਟੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਵਿਚ ਬੀ.ਏ., ਬੀ.ਐੱਸ.ਸੀ. (ਇਕਨਾਮਿਕਸ), ਬੀ. ਐੱਸ. ਸੀ. ਮੈਡੀਕਲ, ਬੀ. ਐੱਸ. ਸੀ. ਨਾਨ-ਮੈਡੀਕਲ, ਬੀ. ਐੱਸ. ਸੀ. ਕੰਪਿਊਟਰ ਸਾਇੰਸ, ਬੀ. ਕਾਮ., ਬੀ. ਸੀ. ਏ., ਬੀ. ਐੱਸ. ਸੀ. ਆਈ. ਟੀ., ਪੀ. ਜੀ. ਡੀ. ਸੀ. ਏ. ਅਤੇ ਐੱਮ. ਐੱਸ. ਸੀ. ਕੰਪਿਊਟਰ ਸਾਇੰਸ ਦੇ ਕੋਰਸ ਉਪਲਬਧ ਹਨ | ਕਾਲਜ ਵਿਖੇ ਅਤਿ ਆਧੁਨਿਕ ਪ੍ਰੈਕੀਟਲ ਲੈਬਜ ਮੌਜੂਦ ਹਨ | ਜਿਨਾਂ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਕਿੱਲਸ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ | ਕਾਲਜ ਵਿਖੇ ਸਮੇਂ ਸਮੇਂ 'ਤੇ ਵਿਸ਼ਾ ਮਾਹਿਰਾਂ ਨੂੰ ਬੁਲਾ ਕੇ ਨੌਕਰੀਆਂ ਪ੍ਰਾਪਤ ਕਰਨ ਲਈ ਸੈਮੀਨਾਰ ਆਯੋਜਿਤ ਕਰਵਾਏ ਜਾਂਦੇ ਹਨ | ਕਾਲਜ ਵਿਚ ਸਮਾਰਟ ਕਲਾਸ ਰੂਮ ਵੀ ਉਪਲਬਧ ਹਨ | ਇਸਦੇ ਨਾਲ ਵਿਚ ਵਿਦਿਆਰਥੀਆਂ ਲਈ ਜਿੰਮ ਤੇ ਖੇਡਾਂ ਲਈ ਖੇਡ ਮੈਦਾਨ ਉਪਲਬਧ ਹੈ | ਉਨ੍ਹਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਦਾਖ਼ਲਾ ਪ੍ਰਕਿਰਿਆ ਪੂਰੀ ਕਰਨ ਅਤੇ ਵਧੇਰੇ ਜਾਣਕਾਰੀ ਲਈ ਕਾਲਜ ਸਟਾਫ਼ ਨਾਲ ਸੰਪਰਕ ਕਰਨ | ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ | ਇਸ ਮੌਕੇ ਕਾਲਜ ਦੇ ਵਾਈਸ ਪਿ੍ੰਸੀਪਲ ਡਾ.ਗੁਰਿੰਦਰਜੀਤ ਕੌਰ, ਸਹਾਇਕ ਪ੍ਰੋ. ਸੁਭਾਸ਼ ਮੈਣੀ, ਸੰਗੀਤਾ ਅਗਨੀਹੋਤਰੀ, ਜਸਜੀਤ ਸਿੰਘ, ਬਿਕਰਮਜੀਤ ਸਿੰਘ ਤੇ ਹਰਪ੍ਰੀਤ ਸਿੰਘ ਮੌਜੂਦ ਸਨ |