ਤਰਨ ਤਾਰਨ, 22 ਮਈ (ਪਰਮਜੀਤ ਜੋਸ਼ੀ)ਕੇਂਦਰੀ ਜੇਲ੍ਹ ਗੋਇੰਦਵਾਲ ਦੀ ਚੈਕਿੰਗ ਦੌਰਾਨ ਮੋਬਾਈਲ ਫ਼ੋਨ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਣ ਦੇ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ 10, 16 ਅਤੇ 18 ਮਈ ਨੂੰ ਚੈਕਿੰਗ ਦੌਰਾਨ ਟਾਵਰ ਨੰਬਰ 4 ਤੋਂ 8 ਵੱਲ ਨੂੰ ਕੁਝ ਸ਼ਰਾਰਤੀ ਅਨਸ਼ਰਾਂ ਵਲੋਂ ਜੇਲ੍ਹ ਅੰਦਰ ਬਾਹਰੋਂ ਪੈਕੇਟ ਸੁੱਟੇ ਗਏ, ਜਿਨ੍ਹਾਂ ਵਿਚ 2 ਟੱਚ ਮੋਬਾਈਲ ਫ਼ੋਨ, 2 ਕੀਪੈਡ ਮੋਬਾਈਲ ਫ਼ੋਨ, 1 ਚਾਰਜਰ, 7 ਹੀਟਰ ਸਪਰਿੰਗ, 83 ਤੰਬਾਕੂ ਪੁੜੀਆਂ, 210 ਬੀੜੀ ਬੰਡਲ, 25 ਪੁੜੀਆਂ ਕੂਲਲਿੱਪ, 20 ਲਾਈਟਰ ਲਵਾਰਿਸ ਹਾਲਤ ਵਿਚ ਮਿਲੇ ਹਨ | ਥਾਣਾ ਗੋਇੰਦਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ |