25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਐਕਟਿਵਾ ਸਵਾਰ ਦੀ ਮੌਤ

Ad Position 21
No active advertisement
ਅਜੀਤ ਡੈਸਕ 26-05-2026
ਤਰਨ ਤਾਰਨ, 25 ਮਈ (ਹਰਿੰਦਰ ਸਿੰਘ)-ਇਕ ਤੇਜ਼ ਰਫਤਾਰ ਕਾਰ ਵਲੋਂ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਐਕਟਿਵਾ ਸਵਾਰ ਵਿਅਕਤੀ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਏ | ਥਾਣਾ ਸਿਟੀ ਤਰਨ ਤਾਰਨ ਵਿਖੇ ਹਰਬੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗਲੀ ਬਾਊ ਵਾਲੀ ਸਰਕੂਲਰ ਰੋਡ ਮੁਹੱਲਾ ਟਾਂਕਕਸ਼ਤਰੀ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੇ ਪਿਤਾ ਗੁਰਦਿਆਲ ਸਿੰਘ ਉਮਰ 73 ਸਾਲ ਜੋ ਦੁਪਿਹਰ 4 ਵਜੇ ਦੁਕਾਨ ਤੋਂੋ ਐਕਟਿਵਾ ਨੰਬਰ ਪੀ.ਬੀ. 46 ਕਿਊ 7056 'ਤੇ ਸਵਾਰ ਹੋ ਕੇ ਝਬਾਲ ਬਾਈਪਾਸ ਵਿਖੇ ਆਪਣੇ ਕਿਸੇ ਕੰਮ ਲਈ ਗਏ ਸੀ, ਜੋ ਵਾਪਿਸ ਆ ਰਹੇ ਸੀ ਤੇ ਮੈੈਂ ਘਰ ਵੱਲ ਨੂੰ ਜਾ ਰਿਹਾ ਸੀ ਤੇ ਆਪਣੇ ਪਿਤਾ ਤੋੋਂ 50-60 ਮੀਟਰ ਦੀ ਦੂਰੀ 'ਤੇ ਸੀ ਕਿ ਇਕ ਕਾਰ ਮਾਰੂਤੀ ਸਲਾਰਿੳ ਨੰਬਰ ਪੀ.ਬੀ. 46 ਏ. 3223 ਦਾ ਡਰਾਇਵਰ ਗੱਡੀ ਬਹੁਤ ਲਾਪ੍ਰਵਾਹੀ ਤੇ ਬਹੁਤ ਅਣਗਹਿਲੀ ਤੇ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸਨੇ ਗੱਡੀ ਮੇਰੇ ਪਿਤਾ ਦੇ ਵਿਚ ਮਾਰੀ ਤੇ ਮੇਰੇ ਪਿਤਾ ਜ਼ਮੀਨ 'ਤੇ ਡਿੱਗ ਗਏ ਤੇ ਐਕਟਿਵਾ ਵੀ ਕਾਫੀ ਟੁੱਟ ਗਈ | ਮੇਰੇ ਪਿਤਾ ਦੇ ਕਾਫੀ ਸੱਟਾਂ ਲੱਗੀਆਂ ਤੇ ਕਾਰ ਦਾ ਡਰਾਇਵਰ ਮੌਕਾ ਤੋੋਂ ਕਾਰ ਲੈ ਕੇ ਭੱਜ ਗਿਆ | ਮੈਂ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਤਰਨ ਤਾਰਨ ਲੈ ਗਿਆ, ਜਿੱਥੇ ਡਾਕਟਰਾਂ ਨੇ ਮੇਰੇ ਪਿਤਾ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਰ ਦੇ ਅਣਪਛਾਤੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ 'ਚ 5 ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ <br/> ਅਗਲੀ ਖ਼ਬਰ 'ਆਪ' ਸਰਕਾਰ 'ਚ ਚੱਲ ਰਿਹਾ ਹੈ ਜੰਗਲ ਦਾ ਰਾਜ- ਡਾ. ਵੇਈਾਪੂਈ <br/>
Ad Position 24