ਫਤਿਆਬਾਦ, 25 ਮਈ (ਹਰਵਿੰਦਰ ਸਿੰਘ ਧੂੰਦਾ)-ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜਿਹੜੇ ਰਾਜ ਵਿਚ ਵੀ ਚੱਲ ਰਹੀਆਂ ਹਨ, ਉਨ੍ਹਾਂ ਰਾਜਾਂ ਵਿਚ ਉਨਤੀ ਅਤੇ ਖੁਸ਼ਹਾਲੀ ਨਜ਼ਰ ਆ ਰਹੀ ਹੈ, ਜਦੋਂਕਿ ਪੰਜਾਬ ਦੇ ਲੋਕ ਡਰ ਦੇ ਸਾਏ ਹੇਠ ਦਿਨ ਕੱਟੀ ਕਰ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਵਜੋਂ ਅੰਮਿ੍ਤਸਰ ਡਿਊਟੀ 'ਤੇ ਜਾ ਰਹੇ ਏ.ਐੱਸ.ਆਈ. ਜੋਗਾ ਸਿੰਘ ਨੂੰ ਸ਼ਰੇਆਮ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ, ਜਿਸ ਨਾਲ ਪੂਰੇ ਸੂਬੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ | ਸੂਬੇ ਵਿਚ ਪੁਲਿਸ ਹੀ ਸੁੁਰੱਖਿਅਤ ਨਹੀਂ ਹੈ, ਉਥੇ ਆਮ ਲੋਕਾਂ ਦਾ ਕੌਣ ਰਖਵਾਲਾ ਹੋ ਸਕਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਾ. ਅਵਤਾਰ ਸਿੰਘ ਵੇਈਾਪੂਈ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ. ਕਿਸਾਨ ਮੋਰਚਾ ਤਰਨ ਤਾਰਨ ਨੇ ਕਿਹਾ ਕੇ ਲੋਕੀ ਹੁਣ ਯੂ.ਪੀ. ਦੇ ਮੁੱਖ ਮੰਤਰੀ ਜੋਗੀ ਦੇ ਰਾਜ ਨੂੰ ਯਾਦ ਕਰ ਰਹੇ ਹਨ, ਜਿਥੇ-ਜਿਥੇ ਵੀ ਭਾਜਪਾ ਸਰਕਾਰਾਂ ਹਨ, ਉਥੋਂ ਦੇ ਲੋਕ ਸ਼ਾਂਤੀ ਦੀ ਜਿੰਦਗੀ ਬਤੀਤ ਕਰ ਰਹੇ ਹਨ | ਪੰਜਾਬ ਵਿਚ ਵੱਧ ਰਿਹਾ ਗੈਂਗਸਟਰਵਾਦ, ਨਿੱਤ ਦਿਨ ਚੱਲ ਰਹੀਆਂ ਗੋਲੀਆਂ, ਨਿੱਤ ਦਿਨ ਮਰ ਰਹੇ ਮਾਵਾਂ ਦੇ ਪੁੱਤ, ਵੱਧ ਰਿਹਾ ਨਸ਼ਾ, ਨਿੱਤ ਦਿਨ ਫਿਰੌਤੀ ਦੀਆਂ ਕਾਲਾਂ ਤੋਂ ਲੋਕ ਹੁਣ ਨਿਜ਼ਾਤ ਪਾਉਣਾ ਚਾਹੁੰਦੇ ਹਨ | ਮੁਲਾਜਮ ਡੀ.ਏ. ਲੈਣ ਵਾਸਤੇ ਅਦਾਲਤਾਂ ਦਾ ਸਹਾਰਾ ਲੈ ਰਹੇ ਹਨ, ਨਿੱਤ ਦਿਨ ਕਰਜਾ ਚੁੱਕ ਕੇ ਭਗਵੰਤ ਮਾਨ ਸਰਕਾਰ ਡੰਗ ਟਪਾ ਰਹੀ ਹੈ, ਦਿਨੋਂ ਦਿਨ ਕਰਜੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ | ਲੋਕ ਹੁਣ ਬੀ.ਜੇ.ਪੀ. ਨੂੰ ਪੰਜਾਬ ਵਿਚ ਲਿਆ ਕੇ ਡਬਲ ਇੰਜਣ ਦੀ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੇ ਹਨ | ਇਸ ਮੌਕੇ ਡਾ. ਅਵਤਾਰ ਸਿੰਘ ਵੇਈਾਪੂਈਾ ਦੇ ਬੀ.ਜੇ.ਪੀ., ਨਰਿੰਦਰ ਸਿੰਘ ਕੱਲਾ ਮੰਡਲ ਪ੍ਰਧਾਨ ਬੀ.ਜੇ.ਪੀ. ਗੋਇੰਦਵਾਲ ਸਾਹਿਬ, ਕੁਲਦੀਪ ਸਿੰਘ ਮੱਲਮੋਹਰੀ ਮੰਡਲ ਪ੍ਰਧਾਨ ਨੋਰੰਗਬਾਦ, ਸੁਖਵਿੰਦਰ ਸਿੰਘ ਜੀਓਬਾਲਾ ਮੰਡਲ ਪ੍ਰਧਾਨ ਮਾਣੋਚਾਲ੍ਹ, ਮੇਹਰ ਸਿੰਘ ਬਾਣੀਆ ਮੰਡਲ ਪ੍ਰਧਾਨ ਖਡੂਰ ਸਾਹਿਬ, ਖੁਸ਼ਪਿੰਦਰ ਸਿੰਘ ਬ੍ਰਹਮਪੁਰਾ ਮੰਡਲ ਪ੍ਰਧਾਨ ਚੋਹਲਾ ਸਾਹਿਬ, ਸਰਵਣ ਸਿੰਘ ਮੈਂਬਰ ਪੰਚਾਇਤ ਵੇਈਾਪੂਈ, ਮਲਕੀਅਤ ਸਿੰਘ ਪ੍ਰਧਾਨ, ਕਸ਼ਮੀਰ ਸਿੰਘ, ਸਵਰਨ ਸਿੰਘ ਵੇਈਾਪੂੰਈ ਹਾਜ਼ਰ ਸਨ |