ਅਮਰਕੋਟ, 25 ਮਈ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਸ਼੍ਰੋਮਣੀ ਅਕਾਲੀ ਨੂੰ ਉਸ ਵੇਲੇ ਭਾਰੀ ਝਟਕਾ ਲੱਗਾ, ਜਦੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਡਰਾਈਵਰ ਸ਼ਹੀਦ ਭਾਈ ਦਾਰਾ ਸਿੰਘ ਦਾ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ 'ਚ ਵਿਚ ਸ਼ਾਮਿਲ ਹੋ ਗਿਆ | ਪਿੰਡ ਬਹਾਦਰ ਨਗਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸੁਰਜੀਤ ਸਿੰਘ ਭੂਰਾ ਨੇ ਕਿਹਾ ਕਿ ਮੈਨੂੰ ਦੱਸਣ ਲੱਗਿਆਂ ਬਹੁਤ ਜ਼ਿਆਦਾ ਮਾਣ ਹੋ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਡਰਾਈਵਰ ਸ਼ਹੀਦ ਭਾਈ ਦਾਰਾ ਸਿੰਘ ਦੇ ਪਰਿਵਾਰ, ਜਿੰਨਾਂ ਵਿਚ ਭਾਈ ਨਿਸ਼ਾਨ ਸਿੰਘ, ਭਾਈ ਮਲਕੀਤ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵਿਚ ਸ਼ਾਮਿਲ ਹੋਏ ਹਨ | ਭਾਈ ਨਿਸ਼ਾਨ ਸਿੰਘ ਅਤੇ ਭਾਈ ਮਲਕੀਤ ਸਿੰਘ ਨੇ ਕਿ ਮੈਨੂੰ ਬਹੁਤ ਫਖ਼ਰ ਹੋ ਰਿਹਾ ਕਿ ਮੈਂ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਪਾਰਟੀ ਵਿਚ ਸ਼ਾਮਿਲ ਹੋਇਆ ਹਾਂ | ਅੱਜ ਤੋਂ ਮੈਂ ਵਾਰਿਸ ਪੰਜਾਬ ਵਿਚ ਤਨਦੇਹੀ ਨਾਲ ਕੰਮ ਕਰਾਗਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਭੂਰਾ, ਭਾਈ ਰਵੇਲ ਸਿੰਘ ਭੂਰਾ ਨੇ ਦੱਸਿਆ ਕਿ ਪੰਜਾਬ ਦੇ ਵਿਚ ਅੱਜ ਹਰ ਘਰ ਵਿਚ ਗੱਲ ਚੱਲ ਰਹੀ ਕਿ ਸਾਨੂੰ ਇਕ ਖੇਤਰੀ ਪਾਰਟੀ ਦੀ ਬੜੀ ਲੋੜ ਹੈ, ਜੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣਾ, ਭਿ੍ਸ਼ਟਾਚਾਰ ਮੁਕਤ ਕਰਵਾਉਣਾ, ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਉਣਾ ਤਾਂ ਸਾਨੂੰ ਅੱਜ ਲੋੜ ਹੈ ਕਿ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਦੀ ਸੋਚ ਨੂੰ ਹਰ ਘਰ ਵਿਚ ਲੈ ਕੇ ਜਾਣਾ ਪਵੇਗਾ, ਕਿਉਂਕਿ ਸਾਡੇ ਕੋਲ ਇਕ ਹੀ ਬਦਲ ਹੈ, ਉਹ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ | ਇਸ ਮੌਕੇ ਸੁਰਜੀਤ ਸਿੰਘ ਭੂਰਾ ਨੇ ਨਵੇਂ ਆਏ ਪਰਿਵਾਰਾਂ ਨੂੰ ਜੀ ਆਇਆਂ ਆਖਿਆ ਅਤੇੇ ਪੰਜਾਬ ਵਿਚ 2027 ਦੀ ਮਜ਼ਬੂਤ ਸਰਕਾਰ ਬਣਾਉਣ ਦਾ ਸੱਦਾ ਦਿੱਤਾ |