25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਪੰਜਾਬ ਦੀ ਸੇਵਾਵਾਂ ਸੰਬੰਧੀ ਬੰਗਾ 'ਚ ਮੀਟਿੰਗ

Ad Position 21
No active advertisement
ਅਜੀਤ ਡੈਸਕ 26-05-2026
ਬੰਗਾ, 25 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਪੰਜਾਬ ਦੀ ਸੇਵਾਵਾਂ ਸੰਬੰਧੀ ਬੰਗਾ 'ਚ ਮੀਟਿੰਗ ਹੋਈ | ਫਾਊਾਡੇਸ਼ਨ ਦੇ ਸਰਪ੍ਰਸਤ ਮਹਿੰਦਰ ਸਿੰਘ ਮਹਿਸਮਪੁਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹੀ ਤੇ ਸੱਚੇ ਯਤਨਾਂ ਸਦਕਾ ਹੀ ਉਸਾਰੂ ਮਿਸ਼ਨ ਨੂੰ ਨੇਪਰੇ ਚੜ੍ਹਾਇਆ ਜਾ ਸਕਦਾ ਹੈ | ਜਿਸ ਦੇ ਲਈ ਜਦੋਂ ਜਨ ਸਮੂਹ ਦਾ ਸਹਿਯੋਗ ਮਿਲਦਾ ਹੈ ਤਾਂ ਸਫਲਤਾ ਦਾ ਹਾਸਿਲ ਹੋਣਾ ਯਕੀਨੀ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਕਤ ਫਾਊਾਡੇਸ਼ਨ ਦੇ ਬੈਨਰ ਹੇਠ ਇਤਿਹਾਸਕ ਧਰੋਹਰ ਜਹਾਜ ਹਵੇਲੀ ਦੀ ਚੱਲ ਰਹੀ ਸੰਭਾਲ ਸੇਵਾ ਤੇ ਸਮਾਜ ਅੰਦਰ ਲੋੜਵੰਦ ਵਰਗ ਦੀ ਸਹਾਇਤਾ ਲਈ ਉਪਰਾਲੇ ਕੀਤੇ ਜਾ ਰਹੇ ਹਨ | ਫਾਊਾਡੇਸ਼ਨ ਦੇ ਕਾਰਜਕਾਰੀ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਨੇ ਮੀਟਿੰਗ ਦੌਰਾਨ ਜਿਥੇ ਫਾਊਾਡੇਸ਼ਨ ਵਲੋਂ ਨਿਭਾਏ ਜਾ ਰਹੇ ਕਾਰਜਾਂ ਲਈ ਅਮਰੀਕਾ ਵਾਸੀ ਸੰਧੂ ਭਰਾਵਾਂ ਦੇ ਆਰਥਿਕ ਯੋਗਦਾਨ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਵਲੋਂ ਕਾਰਜਾਂ ਨੂੰ ਮਿਲ ਰਹੀ ਸਫ਼ਲਤਾ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ | ਫਾਊਾਡੇਸ਼ਨ ਦੇ ਖਜ਼ਾਨਚੀ ਲਖਵਿੰਦਰ ਸਿੰਘ ਕੱਤਰੀ ਨੇ ਕਿਹਾ ਉਕਤ ਸਾਰੇ ਕਾਰਜਾਂ ਦਾ ਲੇਖਾ ਜੋਖਾ ਪੂਰਨ ਤੌਰ 'ਤੇ ਪਾਰਦਰਸ਼ੀ ਵਿਧੀ ਰਾਹੀਂ ਕੀਤਾ ਜਾਂਦਾ ਹੈ | ਜ਼ਿਕਰਯੋਗ ਹੈ ਕਿ ਸ. ਮਹਿੰਦਰ ਸਿੰਘ ਮਹਿਸਮਪੁਰ ਇਨ੍ਹੀ ਦਿਨੀਂ ਕੈਨੇਡਾ ਤੋਂ ਉਕਤ ਕਾਰਜਾਂ ਦੀ ਨਿਗਰਾਨੀ ਹਿੱਤ ਵਿਸ਼ੇਸ਼ ਤੌਰ 'ਤੇ ਪੰਜਾਬ ਆਏ ਹੋਏ ਹਨ | ਉਨ੍ਹਾਂ ਦਾ ਫਾਊਾਡੇਸ਼ਨ ਦੀ ਸਥਾਪਤੀ ਤੇ ਜਹਾਜ਼ ਹਵੇਲੀ ਦੇ ਸੰਭਾਲ ਕਾਰਜਾਂ ਦੀ ਆਰੰਭਤਾ ਸਮੇਂ ਵੱਡਾ ਯੋਗਦਾਨ ਹੈ | ਉਹ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਵਜੋਂ ਵੀ ਭਲੀ ਭਾਂਤ ਜਾਣੇ ਜਾਂਦੇ ਹਨ | ਉਨ੍ਹਾਂ ਵਲੋਂ ਹੁਣ ਤੱਕ ਅਨੇਕਾਂ ਸਮਾਜ ਸੇਵੀ ਕਾਰਜਾਂ 'ਚ ਪਾਏ ਯੋਗਦਾਨ ਲਈ ਲੋਕ ਉਨ੍ਹਾਂ ਦੀ ਸ਼ਲਾਘਾ ਕਰਦੇ ਹਨ | ਉਨ੍ਹਾਂ ਵਲੋਂ ਆਪਣੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਸ਼ਾਨਦਾਰ ਇਮਾਰਤ ਦੀ ਤਿੰਨ ਕਰੋੜ ਰੁਪਏ ਦੀ ਲਾਗਤ ਉਸਾਰੀ ਕਰਵਾ ਕੇ ਬੇਹੱਦ ਸ਼ਲਾਘਾਯੋਗ ਉਦਮ ਕੀਤਾ ਹੈ | ਫਾਊਾਡੇਸ਼ਨ ਦੇ ਇਨ੍ਹਾਂ ਨੁਮਾਇੰਦਿਆ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਹਾਜ ਹਵੇਲੀ ਦੀ ਸੰਭਾਲ ਸੰਬੰਧੀ ਨਿਰਮਾਣ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਭਾਈ ਦਾਰਾ ਸਿੰਘ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ 'ਚ ਹੋਇਆ ਸ਼ਾਮਿਲ <br/> ਅਗਲੀ ਖ਼ਬਰ ਸਮੁੰਦੜਾ ਰਾਜ ਮਾਰਗ 'ਤੇ ਪਏ ਖੱਡੇ 'ਚ ਫਸਿਆ ਬਜਰੀ ਦਾ ਭਰਿਆ ਟਿੱਪਰ ਆਵਾਜਾਈ ਪ੍ਰਭਾਵਿਤ, ਰਾਹਗੀਰ ਹੋਏ ਪ੍ਰੇਸ਼ਾਨ
Ad Position 24