25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਮੁੰਦੜਾ ਰਾਜ ਮਾਰਗ 'ਤੇ ਪਏ ਖੱਡੇ 'ਚ ਫਸਿਆ ਬਜਰੀ ਦਾ ਭਰਿਆ ਟਿੱਪਰ ਆਵਾਜਾਈ ਪ੍ਰਭਾਵਿਤ, ਰਾਹਗੀਰ ਹੋਏ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 26-05-2026

ਸਮੁੰਦੜਾ, 25 ਮਈ (ਤੀਰਥ ਸਿੰਘ ਰੱਕੜ)-ਬੀਤੀ ਰਾਤ ਕਰੀਬ 9 ਵਜੇ ਸਮੁੰਦੜਾ ਰਾਜ ਮਾਰਗ 'ਤੇ ਪਏ ਡੂੰਘੇ ਖੱਡੇ ਵਿਚ ਇਕ ਬਜਰੀ ਨਾਲ ਭਰਿਆ ਟਿੱਪਰ ਫਸ ਜਾਣ ਕਰਕੇ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ, ਜਿਸ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੀਤੇ ਕਈ ਦਿਨਾਂ ਤੋਂ ਸਮੁੰਦੜਾ ਰਾਜ ਮਾਰਗ ਦੇ ਨਿਰਮਾਣ ਦਾ ਕੰਮ ਬੜੀ ਹੀ ਮੱਠੀ ਚਾਲ ਨਾਲ ਚੱਲ ਰਿਹਾ ਹੈ ਤੇ ਵਿਭਾਗ ਵਲੋਂ ਸੜਕ ਦਾ ਕਾਫੀ ਹਿੱਸਾ ਜੇ. ਸੀ. ਬੀ. ਮਸ਼ੀਨਾਂ ਨਾਲ ਕਈ ਦਿਨਾਂ ਤੋਂ ਪੁੱਟਿਆ ਹੋਇਆ ਹੈ, ਜਿਸ ਕਰਕੇ ਇਸ ਰਸਤੇ ਤੋਂ ਵਿਸ਼ੇਸ਼ ਤੌਰ 'ਤੇ ਭਾਰੀ ਵਾਹਨਾਂ ਦਾ ਲੰਘਣਾ ਬਿਲਕੁਲ ਬੰਦ ਹੋ ਕੇ ਰਹਿ ਗਿਆ ਹੈ | ਇਸ ਮੌਕੇ ਸੜਕ 'ਚ ਫਸੇ ਟਿੱਪਰ ਦੇ ਡਰਾਈਵਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਦੁਲੈਹੜ ਤੋਂ ਬਜਰੀ ਦਾ ਟਿੱਪਰ ਭਰਕੇ ਆਇਆ ਸੀ ਅਤੇ ਉਸ ਨੇ ਨਾਭਾ ਪਹੁੰਚਣਾ ਸੀ ਪਰ ਜਦੋਂ ਕਰੀਬਨ 9 ਵਜੇ ਉਹ ਸਮੁੰਦੜਾ ਵਿਖੇ ਪਹੁੰਚਿਆ ਤਾਂ ਅਚਾਨਕ ਉਸ ਦਾ ਟਿੱਪਰ ਪੁੱਟੀ ਹੋਈ ਸੜਕ ਦੇ ਹਿੱਸੇ ਵਿਚ ਪਏ ਇਕ ਡੂੰਘੇ ਖੱਡੇ ਵਿੱਚ ਧਸ ਗਿਆ, ਜਿਸ ਕਰਕੇ ਉਸ ਨੂੰ ਸਾਰੀ ਰਾਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ | ਦਿਨ ਚੜ੍ਹਦਿਆਂ ਸਾਰ ਹੀ ਆਵਾਜਾਈ ਵਿਚ ਵਾਧਾ ਹੋ ਗਿਆ ਤੇ ਸਮੁੰਦੜਾ ਰਾਜ ਮਾਰਗ 'ਤੇ ਦੋਹਾਂ ਪਾਸਿਆਂ ਨੂੰ ਕਾਰਾਂ ਬੱਸਾਂ ਅਤੇ ਟਰੱਕਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ | ਰਾਹਗੀਰਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਦੇਖਦਿਆਂ ਏ. ਐਸ. ਆਈ. ਸੁਖਵਿੰਦਰ ਸਿੰਘ ਚੌਕੀ ਇੰਚਾਰਜ ਸਮੁੰਦੜਾ ਵਲੋਂ ਆਵਾਜਾਈ ਨੂੰ ਸੁਖਾਵਾਂ ਬਣਾਉਣ ਲਈ ਯਤਨ ਕੀਤੇ ਗਏ ਪਰ ਕਈ ਕਾਹਲ਼ੀ ਦੇ ਮਾਰੇ ਵਾਹਨ ਚਾਲਕਾਂ ਵਲੋਂ ਗੱਡੀਆਂ ਇਧਰੋਂ ਉਧਰੋਂ ਕੱਢਣ ਕਰਕੇ ਸਥਿਤੀ ਹੋਰ ਵੀ ਗੰਭੀਰ ਹੋ ਗਈ, ਜਿਸ ਕਰਕੇ ਸਾਰਾ ਦਿਨ ਸੜਕ 'ਤੇ ਜਾਮ ਲੱਗਾ ਰਿਹਾ ਅਤੇ ਨਾਲ ਲੱਗਦੇ ਦੁਕਾਨਦਾਰਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪੁਲਿਸ ਪ੍ਰਸ਼ਾਸਨ ਤੇ ਲੋਕਾਂ ਵਲੋਂ ਅਜੇ ਫਸੇ ਹੋਏ ਟਿੱਪਰ ਨੂੰ ਕੱਢਣ ਦੀਆਂ ਸਕੀਮਾਂ ਲਾਈਆਂ ਜਾ ਰਹੀਆਂ ਸਨ ਇੰਨੇ ਨੂੰ ਬਲਾਚੌਰ ਵਲੋਂ ਆਉਂਦਾ ਇਕ ਟਰੱਕ ਵੀ ਸੜਕ ਦੇ ਦੂਜੇ ਪਾਸੇ ਪਏ ਖੱਡੇ ਵਿਚ ਫਸ ਗਿਆ, ਜਿਸ ਨਾਲ ਆਵਾਜਾਈ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋ ਗਈ ਅਤੇ ਦੂਜੇ ਵਾਹਨਾਂ ਦੇ ਲੰਘਣ ਲਈ ਰਸਤਾ ਨਾਮਾਤਰ ਹੀ ਰਹਿ ਗਿਆ | ਲੰਮੀ ਜੱਦੋ-ਜਹਿਦ ਤੋਂ ਬਾਅਦ ਪੋਕਲੇਨ ਮਸ਼ੀਨ ਦੀ ਸਹਾਇਤਾ ਨਾਲ ਟਿੱਪਰ ਤੇ ਟਰੱਕ ਨੂੰ ਕੱਢਿਆ ਗਿਆ ਅਤੇ ਆਵਾਜਾਈ ਮੁੜ ਚਾਲੂ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਪੰਜਾਬ ਦੀ ਸੇਵਾਵਾਂ ਸੰਬੰਧੀ ਬੰਗਾ 'ਚ ਮੀਟਿੰਗ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇੇ ਪ੍ਰਬੰਧਕਾਂ ਤੇ ਮਾਨ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Ad Position 24