ਬਲਾਚੌਰ, 25 ਮਈ (ਦੀਦਾਰ ਸਿੰਘ ਬਲਾਚੌਰੀਆ)-ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਾਂਝੇ ਮੰਚ ਦੇ ਸੱਦੇ 'ਤੇ ਬਿਜਲੀ ਦਫ਼ਤਰ ਬਲਾਚੌਰ ਵਿਖੇ ਗੇਟ ਰੈਲੀ ਕੀਤੀ ਗਈ, ਜਿਸਦੀ ਪ੍ਰਧਾਨਗੀ ਮੰਡਲ ਸੈਕਟਰੀ ਧਰਮਪਾਲ ਨੇ ਕੀਤੀ | ਇਸ ਮੌਕੇ ਇਕਬਾਲ ਸਿੰਘ ਸਹੋਤਾ ਸੂਬਾ ਆਰਗੇਨਾਈਜ਼ਰ, ਨਰਿੰਦਰ ਸਿੰਘ, ਰੇਸ਼ਮ ਸਿੰਘ, ਵਿਨੋਦ ਕੁਮਾਰ ਪ੍ਰਧਾਨ ਬਲਾਚੌਰ ਨੰਬਰ-2, ਜਸਵਿੰਦਰ ਸਿੰਘ ਬੰਗੜ, ਸਤਨਾਮ ਸਿੰਘ ਸੱਤੂ, ਤਿਲਕ ਰਾਜ ਜੇ.ਈ, ਸਰਬਜੀਤ ਸਿੰਘ ਭੱਲਾ, ਮੱਖਣ ਸਿੰਘ ਜੇ.ਈ, ਸੋਢੀ ਸਿੰਘ ਜੇ.ਈ ਨੇ ਕਿਹਾ ਕਿ ਪਾਵਰਕਾਮ ਦੇ ਪ੍ਰਬੰਧਕ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਵਾਜਬ ਮੰਗਾਂ ਨੂੰ ਅਣਗੌਲਿਆ ਕਰਨ ਦੀ ਘਟੀਆ ਨੀਤੀ 'ਤੇ ਚੱਲ ਕੇ ਮਸਲਿਆਂ ਨੂੰ ਵੱਟੇਂ ਖਾਤੇ ਪਾ ਕੇ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਤਹਿਤ ਮੁਲਜ਼ਮਾਂ ਦੇ ਹਿਤਾਂ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਤਾਕ ਵਿੱਚ ਹੈ | ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਪ੍ਰਬੰਧਕ ਤੇ ਸਰਕਾਰ ਮੁਲਾਜ਼ਮ ਆਗੂਆਂ ਨਾਲ ਵਾਰ-ਵਾਰ ਮੀਟਿੰਗਾਂ ਦੌਰਾਨ ਮੰਗਾਂ ਸਬੰਧੀ ਸਹਿਮਤੀਆਂ ਕਰਨ ਦੇ ਬਾਵਜੂਦ ਮੰਨੀਆਂ ਹੋਈਆ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਪਾਵਰਕਾਮ ਦੇ ਪ੍ਰਬੰਧਕਾਂ ਤੇ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਾਵਰਕਾਮ ਦੇ ਪ੍ਰਬੰਧਕਾਂ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਸਪ੍ਰੀਤ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਰਾਏ, ਪਵਨ ਕੁਮਾਰ, ਮੁਕੇਸ਼ ਕੁਮਾਰ, ਰਾਹੁਲ ਭੁੱਟਾ ਅਤੇ ਅਰੁਣ ਕੁਮਾਰ ਤੇ ਹੋਰਨਾਂ ਨੇ ਵੀ ਵਿਚਾਰ ਸਾਂਝੇ ਕੀਤੇ |
ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇੇ ਪ੍ਰਬੰਧਕਾਂ ਤੇ ਮਾਨ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਅਜੀਤ ਡੈਸਕ
26-05-2026