ਖਡੂਰ ਸਾਹਿਬ, 25 ਮਈ (ਰਸ਼ਪਾਲ ਸਿੰਘ ਕੁਲਾਰ)-ਮਨਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗਗੜੇਵਾਲ ਨੇ ਦੱਸਿਆ ਕਿ ਮੇਰੀ ਤੇ ਮੇਰੇ ਭਰਾ ਰਣਜੀਤ ਸਿੰਘ ਦੀ 20 ਏਕੜ ਦੇ ਕਰੀਬ ਜ਼ਮੀਨ ਮਾਲਕੀ ਅਤੇ ਨੌ ਏਕੜ ਜਮੀਨ ਪਿੰਡ ਗਗੜੇਵਾਲ ਪੰਚਾਇਤ ਦੀ ਸਾਡੇ ਕੋਲ ਠੇਕੇ ਉਪਰ ਹੈ, ਜੋ ਦਰਿਆ ਬਿਆਸ ਦੇ ਪਾਰ ਹੈ ਅਤੇ ਜ਼ਿਲ੍ਹਾ ਕਪੂਰਥਲਾ ਨਾਲ ਹੱਦ ਲੱਗਦੀ ਹੈ, ਜਦੋ ਮੈਂ ਆਪਣੇ ਭਤੀਜੇ ਅਮਰੀਕ ਸਿੰਘ ਨਾਲ ਆਪਣੀ ਅਤੇ ਠੇਕੇ ਵਾਲੀ ਜ਼ਮੀਨ ਵਿਚ ਗੇੜਾ ਮਾਰਨ ਲਈ ਗਿਆ ਤਾਂ ਮੈਂ ਦੇਖਿਆ ਕਿ ਬਲਵਿੰਦਰ ਸਿੰਘ ਪੁੱਤਰ ਉਜਾਗਰ ਸਿੰਘ, ਆਸੂ ਪੁੱਤਰ ਬਲਵਿੰਦਰ ਸਿੰਘ, ਕੁਲਦੀਪ ਸਿੰਘ ਪੁੱਤਰ ਰਾਮ ਸਿੰਘ, ਅਜੀਤ ਸਿੰਘ ਪੁੱਤਰ ਰਾਮ ਸਿੰਘ, ਰਾਜੂ ਪੁੱਤਰ ਬਲਵਿੰਦਰ ਸਿੰਘ, ਹਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ, ਜੱਗੂ ਪੁੱਤਰ ਕੁਲਦੀਪ ਸਿੰਘ, ਤਰਲੋਕ ਸਿੰਘ ਪੁੱਤਰ ਘੁੱਲਾ ਸਿੰਘ ਅਤੇ ਜਤਿੰਦਰ ਸਿੰਘ ਪੁੱਤਰ ਜਗੀਰ ਸਿੰਘ ਸਾਰੇ ਵਾਸੀ ਕਿਸ਼ਨ ਸਿੰਘ ਵਾਲਾ ਥਾਣਾ ਫੱਤੂਢੀਗਾਂ ਜਿਲ੍ਹਾ ਕਪੂਰਥਲਾ ਆਪਣੇ ਟਰੈਕਟਰਾਂ ਨਾਲ ਮੇਰੀ ਅਤੇ ਮੇਰੇ ਵਲੋਂ ਠੇਕੇ 'ਤੇ ਲਈ ਪੰਚਾਇਤੀ ਜ਼ਮੀਨ ਵਾਹ ਰਹੇ ਸਨ ਅਤੇ ਮੈਨੂੰ ਆਉਂਦਾ ਦੇਖ ਲਲਕਾਰੇ ਮਾਰਨ ਲੱਗੇ ਜਦੋਂ ਮੈਂ ਉਕਤ ਵਿਅਕਤੀਆਂ ਨੂੰ ਰੋਕਣ ਦੀ ਕੋਸਿਸ ਕੀਤੀ ਤਾ ਅੱਗੋਂ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ, ਜਿਸ ਦੀ ਮੈਂ ਪੁਲਿਸ ਥਾਣਾ ਵੈਰੋਵਾਲ ਵਿਖੇ ਲਿਖਤੀ ਦਰਖਾਸਤ ਦਿੱਤੀ ਤਾਂ ਪੁਲਿਸ ਵਲੋਂ ਉਕਤ ਵਿਅਕਤੀਆਂ ਉਪਰ ਪਰਚਾ ਦਰਜ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਕਿਸੇ ਵਿਅਕਤੀ ਦੀ ਗਿ੍ਫਤਾਰੀ ਨਹੀਂ ਹੋਈ | ਇਸ ਮੌਕੇ ਉਨ੍ਹਾਂ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ |