27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਵਾਲੀਬਾਲ ਖਿਡਾਰੀ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਐਵਾਰਡ ਮਿਲਣ 'ਤੇ ਬਾਬਾ ਬੁੱਢਾ ਕਾਲਜ ਤੇ ਵਾਲੀਬਾਲ ਐਸੋਸੀਏਸ਼ਨ ਨੇ ਦਿੱਤੀ ਮੁਬਾਰਕਬਾਦ <br/>

Ad Position 21
No active advertisement
ਅਜੀਤ ਡੈਸਕ 26-05-2026
ਝਬਾਲ, 25 ਮਈ (ਸੁਖਦੇਵ ਸਿੰਘ)-ਬਾਬਾ ਸੰਤੋਖ ਸਿੰਘ ਬੀੜ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਬਾਬਾ ਬੁੱਢਾ ਕਾਲਜ ਦੇ ਹੋਣਹਾਰ ਵਿਦਿਆਰਥੀ ਤੇ ਅੰਤਰ ਰਾਸ਼ਟਰੀ ਵਾਲੀਬਾਲ ਖਿਡਾਰੀ ਰਣਜੀਤ ਸਿੰਘ ਨੂੰ ਪੰਜਾਬ ਰਾਜ ਦੇ ਸਰਵੋਤਮ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲਣ ਤੇ ਸਮੂਹ ਕਾਲਜ ਅਤੇ ਤਰਨ ਤਾਰਨ ਵਾਲੀਬਾਲ ਐਸੋਸੀਏਸ਼ਨ ਵਲੋਂ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਤੇ ਤਰਨ ਤਾਰਨ ਜ਼ਿਲ੍ਹੇ ਦੀ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਕਰਨਜੀਤ ਸਿੰਘ ਬੇਦੀ ਨੇ ਰਣਜੀਤ ਸਿੰਘ ਦੀਆਂ ਖੇਡ ਪ੍ਰਾਪਤੀਆਂ ਬਾਰੇ ਦੱਸਦਿਆਂ ਕਾਲਜ ਦੇ ਖਿਡਾਰੀਆਂ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣ ਲਈ ਕਿਹਾ | ਪਿ੍ੰਸੀਪਲ ਡਾਕਟਰ ਬੇਦੀ ਨੇ ਦੱਸਿਆ ਕਿ ਰਣਜੀਤ ਸਿੰਘ ਦੀਆਂ ਮੁੱਖ ਪ੍ਰਾਪਤੀਆਂ ਵਿਚ ਉਨ੍ਹਾਂ ਨੇ ਸੈਫ਼ ਗੇਮਾਂ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਦੋ ਵਾਰ ਏਸ਼ੀਅਨ ਖੇਡਾਂ ਵਿਚ ਵੀ ਭਾਗ ਲਿਆ ਤੇ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਹਾਸਿਲ ਕੀਤਾ | ਇਸ ਤੋਂ ਇਲਾਵਾ ਰਣਜੀਤ ਸਿੰਘ ਸਨਮਾਨਜਨਕ ਭਾਰਤੀ ਪ੍ਰਾਈਮ ਵਾਲੀਬਾਲ ਲੀਗ ਦੇ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਰਹਿ ਚੁੱਕੇ ਹਨ | ਉਨਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਨਾਲ ਬਾਬਾ ਬੁੱਢਾ ਕਾਲਜ ਤੇ ਇਲਾਕੇ ਦਾ ਰੋਸ਼ਨ ਹੋਇਆ ਹੈ | ਰਣਜੀਤ ਸਿੰਘ ਮੌਜੂਦਾ ਸਮੇਂ ਵਿਚ ਚੋਹਲਾ ਸਾਹਿਬ ਵਿਖੇ ਪੰਜਾਬ ਪੁਲਿਸ ਵਿੱਚ ਬਤੌਰ ਐੱਸ.ਐੱਚ.ਓ. ਸੇਵਾਵਾਂ ਨਿਭਾ ਰਹੇ ਹਨ | ਇਸ ਮੌਕੇ ਤਰਨ ਤਾਰਨ ਜ਼ਿਲ੍ਹੇ ਦੀ ਵਾਲੀਬਾਲ ਐਸੋਸੀਏਸ਼ਨ ਦੇ ਸਕੱਤਰ ਡਾ ਗੁਰਬੀਰ ਸਿੰਘ, ਮੈਂਬਰ ਜਸਵੰਤ ਸਿੰਘ, ਬਲਵਿੰਦਰ ਸਿੰਘ ਭੁੱਚਰ, ਲਵਪ੍ਰੀਤ ਸਿੰਘ ਸੋਹਲ, ਇੰਦਰਜੀਤ ਸਿੰਘ ਬੁਰਜ, ਮਨਿੰਦਰ ਸਿੰਘ, ਸਰਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਲਵਦੀਪ ਕੌਰ, ਤਜਿੰਦਰਜੀਤ ਸਿੰਘ, ਡਾ. ਅਮਰਬੀਰ ਸਿੰਘ, ਪ੍ਰੋਫੈਸਰ ਸੁਰਿੰਦਰ ਸਿੰਘ ਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਫਾਇਰ ਸੇਫਟੀ ਸੰਬੰਧੀ ਦਿਵਾਈ ਟ੍ਰੇਨਿੰਗ <br/> ਅਗਲੀ ਖ਼ਬਰ ਠੇਕਾ ਮੁਲਾਜ਼ਮਾਂ ਵਲੋਂ 28 ਤੋਂ ਮੋਰਚੇ ਦਾ ਐਲਾਨ <br/>
Ad Position 24