28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 26-05-2026
ਤਰਨ ਤਾਰਨ, 25 ਮਈ (ਹਰਿੰਦਰ ਸਿੰਘ)-ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੀ ਮੀਟਿੰਗ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਵਾਈਸ ਚੇਅਰਮੈਨ ਪੰਜਾਬ ਸੁਖਵਿੰਦਰ ਸਿੰਘ ਸਭਰਾ ਦੇ ਗ੍ਰਹਿ ਵਿਖੇ ਹੋਈ | ਇਸ ਮੀਟਿੰਗ ਵਿਚ ਜਿੱਥੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਸੰਬੰਧੀ ਵਿਚਾਰ ਚਰਚਾ ਹੋਈ, ਉੱਥੇ ਹੀ ਸੰਸਥਾ ਵਲੋਂ ਬਹੁਤ ਸਾਰੇ ਆਹੁਦੇਦਾਰਾਂ ਨੂੰ ਪਦਉਨਤ ਕਰਕੇ ਸੰਸਥਾ ਵਿਚ ਨਵੇਂ ਅਹੁਦੇ ਦਿੱਤੇ ਗਏ ਅਤੇ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ | ਸਮੁੱਚੇ ਅਹੁਦੇਦਾਰਾਂ ਵਲੋਂ ਸਮਾਜ ਵਿਚ ਫੈਲੀਆਂ ਕੁਰੀਤੀਆਂ, ਜਿਵੇਂ ਕਿ ਦਹੇਜ ਪ੍ਰਥਾ, ਬਾਲ ਮਜ਼ਦੂਰ, ਵੱਧ ਰਹੇ ਪ੍ਰਦੂਸ਼ਣ, ਖਾਣ-ਪੀਣ ਵਾਲੀਆਂ ਚੀਜਾਂ ਵਿਚ ਮਿਲਾਵਟ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਮੀਟਿੰਗ ਵਿਚ ਸੰਸਥਾ ਵਲੋਂ ਡਾਇਰੀਆ ਅਤੇ ਕੈਲੰਡਰ ਦੀ ਵੰਡ ਸਾਰੇ ਅਹੁਦੇਦਾਰਾਂ ਨੂੰ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਸੰਧੂ ਵਲੋਂ ਕੀਤੀ ਗਈ | ਇਸ ਮੌਕੇ ਨੈਸ਼ਨਲ ਵਾਇਸ ਚੇਅਰਮੈਨ ਇੰਡਸਟਰੀ ਵਿੰਗ ਸੰਕਰ ਸਿੰਘ, ਚੇਅਰਮੈਨ ਪੰਜਾਬ ਜਗਵੰਤ ਸਿੰਘ, ਵਾਈਸ ਚੇਅਰਮੈਨ ਪੰਜਾਬ ਸੁਖਵਿੰਦਰ ਸਿੰਘ ਸਭਰਾ, ਗੋਬਿੰਦ ਸਿੰਘ ਜ਼ਿਲ੍ਹਾ ਪ੍ਰਧਾਨ ਆਰ.ਟੀ.ਆਈ. ਵਿੰਗ, ਤਰਸੇਮ ਸਿੰਘ ਮੀਤ ਪ੍ਰਧਾਨ ਆਰ.ਟੀ.ਆਈ. ਵਿੰਗ, ਯਾਦਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਅੰਗਰੇਜ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਪ੍ਰਧਾਨ ਖਡੂਰ ਸਾਹਿਬ, ਗੁਰਸਾਹਿਬ ਸਿੰਘ ਬਲਾਕ ਪ੍ਰਧਾਨ ਪੱਟੀ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਵਲਟੋਹਾ, ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਖੇਮਕਰਨ, ਮਨਤੇਜ ਸਿੰਘ ਬਲਾਕ ਪ੍ਰਧਾਨ ਤਰਨ ਤਾਰਨ, ਰਣਜੀਤ ਸਿੰਘ ਮੀਤ ਪ੍ਰਧਾਨ ਪੱਟੀ, ਸੁਖਵਿੰਦਰ ਸਿੰਘ ਜਨਰਲ ਸਕੱਤਰ ਪੱਟੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਰੋਵਾਲ ਮਿਡਲ ਸਕੂਲ ਦੇ ਅਕਾਊਾਟ ਨੂੰ ਬਦਲ ਕੇ ਖਡੂਰ ਸਾਹਿਬ ਤਬਦੀਲ ਕਰਨ ਦੀ ਮੰਗ <br/> ਅਗਲੀ ਖ਼ਬਰ ਗੁਰਬਾਣੀ ਕੰਠ ਮੁਕਾਬਲਿਆਂ ਦੇ ਜੇਤੂ ਬੱਚੇ ਕੀਤੇ ਸਨਮਾਨਿਤ <br/>
Ad Position 24