28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭਰੋਵਾਲ ਮਿਡਲ ਸਕੂਲ ਦੇ ਅਕਾਊਾਟ ਨੂੰ ਬਦਲ ਕੇ ਖਡੂਰ ਸਾਹਿਬ ਤਬਦੀਲ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 26-05-2026
ਫਤਿਆਬਾਦ, 25 ਮਈ (ਹਰਵਿੰਦਰ ਸਿੰਘ ਧੂੰਦਾ)—ਭਰੋਵਾਲ ਸਕੂਲ ਦੇ ਹੈੱਡ ਮੈਡਮ ਹਾਂਡਾ ਅਤੇ ਹੋਰਨਾਂ ਵਲੋਂ ਸਕੂਲ ਦਾ ਅਕਾਊਾਟ ਠੱਠੀਆਂ ਮਹੰਤਾਂ ਤੋਂ ਬਦਲ ਕੇ ਖਡੂਰ ਸਾਹਿਬ ਵਿਖੇ ਕਰਨ ਦੀ ਮੰਗ ਕੀਤੀ | ਇਸ ਮੌਕੇ ਮਿਡਲ ਸਕੂਲ ਭਰੋਵਾਲ ਵਿਖੇ ਮੈਡਮ ਹਾਂਡਾ ਜੋ ਇਕੱਲੇ ਹੀ ਡਿਊਟੀ ਨਿਭਾਅ ਰਹੇ ਹਨ, ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਾਪੇ ਤੇ ਪਿ੍ੰਸੀਪਲ ਸੰਧੂ ਹਾਜ਼ਰ ਸਨ | ਸਰਕਾਰੀ ਮਿਡਲ ਸਕੂਲ ਭਰੋਵਾਲ ਪਿਛਲੇ ਛੇ ਮਹੀਨੇ ਤੋਂ ਛੇਵੀਂ ਸੱਤਵੀਂ ਤੇ ਅੱਠਵੀਂ ਦੇ ਸਮੂਹ ਵਿਦਿਆਰਥੀਆਂ ਨੂੰ ਇਕੱਲੇ ਹੀ ਮੈਡਮ ਹਾਂਡਾ ਡਿਊਟੀ ਨਿਭਾਅ ਰਹੇ ਹਨ | ਬੱਚਿਆਂ ਦੇ ਸਲਾਨਾ ਪੇਪਰ, ਦਾਖ਼ਲਾ ਅਤੇ ਵਜੀਫ਼ਾ ਵੰਡਣ ਦੀ ਸੇਵਾ ਵੀ ਇਹ ਇਕੱਲੇ ਨਿਭਾਉਂਦੇ ਰਹੇ | ਹੈਰਾਨਗੀ ਵਾਲੀ ਗੱਲ ਹੈ ਕਿ ਸਕੂਲ ਦੇ ਅਕਾਊਾਟ ਲਈ ਬੈਂਕ ਠੱਠੀਆਂ ਮਹੰਤਾਂ ਜਾਣਾ ਪੈਂਦਾ ਹੈ, ਜਦੋਂਕਿ ਭਰੋਵਾਲ ਸਕੂਲ ਤੋਂ ਠੱਠੀਆਂ ਮਹੰਤਾਂ ਲਈ ਕੋਈ ਵੀ ਬੱਸ ਸੇਵਾ ਨਹੀਂ ਹੈ | ਸਰਕਾਰ ਤੋਂ ਮੰਗ ਹੈ ਕਿ ਸਕੂਲ ਦਾ ਬੈਂਕ ਖਡੂਰ ਸਾਹਿਬ ਅਲਾਟ ਕੀਤਾ ਜਾਏ | ਇਸ ਮੌਕੇ ਪ੍ਰੀਤ ਮੈਡਮ ਤੇ ਨਛੱਤਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਭਾਜਪਾ 'ਤੇ ਵਰ੍ਹੇ ਕੁਲਦੀਪ ਸਿੰਘ ਧਾਲੀਵਾਲ <br/> ਅਗਲੀ ਖ਼ਬਰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੀ ਮੀਟਿੰਗ ਹੋਈ <br/>
Ad Position 24