29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸ੍ਰੀ ਹਰਗੋਬਿੰਦ ਸਾਹਿਬ ਸਕੂਲ ਜਾਮਾਰਾਏ ਵਿਖੇ ਟੇਲੈਂਟ ਹੰਟ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 28-05-2026
ਫਤਿਆਬਾਦ, 27 ਮਈ (ਹਰਵਿੰਦਰ ਸਿੰਘ ਧੂੰਦਾ)-ਪਿੰਡ ਜਾਮਾਰਾਏ ਵਿਖੇ ਬਾਬਾ ਬਿਧੀ ਚੰਦ ਜੀ ਦੀ ਸੇਵਾ ਸੰਸਥਾ ਮੁੰਡਾ ਪਿੰਡ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਸ਼ਾਨਦਾਰ 'ਟੈਲੈਂਟ ਹੰਟ' ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹੀ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਮੁਕਾਬਲੇ ਵਿਚ ਮਹਿੰਦੀ, ਨੇਲ ਆਰਟ, ਡਾਂਸ, ਭੰਗੜਾ, ਮਮਿਕਰੀ, ਕੈਲੀਗ੍ਰਾਫੀ, ਫੈਂਸੀ ਡਰੈਸ, ਭਾਸ਼ਣ, ਪੇਂਟਿੰਗ, ਦਸਤਾਰ ਮੁਕਾਬਲੇ, ਲੋਕ ਗੀਤ, ਨੋਨ ਗੈਸ ਕੁਕਿੰਗ, ਇੰਸਟਰੂਮੈਂਟ ਮੁਕਾਬਲਾ ਅਤੇ ਹੋਰ ਕਈ ਰੁਚਿਕਰ ਗਤੀਵਿਧੀਆਂ ਸ਼ਾਮਿਲ ਸਨ | ਵਿਦਿਆਰਥੀਆਂ ਨੇ ਹਰ ਮੁਕਾਬਲੇ ਵਿਚ ਬਹੁਤ ਹੀ ਸੁੰਦਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਰਚਨਾਤਮਕਤਾ ਅਤੇ ਆਤਮ ਵਿਸ਼ਵਾਸ ਦਾ ਪ੍ਰਮਾਣ ਦਿੱਤਾ | ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ | ਇਸ ਮੌਕੇ 'ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪਰਮਿੰਦਰਪਾਲਜੀਤ ਸਿੰਘ ਸਿੱਧੂ, ਕੁਆਰਡੀਨੇਟਰ ਸੁਖਵਿੰਦਰ ਕੌਰ, ਗੁਰਦੀਪ ਸਿੰਘ, ਛਿੰਦਰ ਸਿੰਘ, ਸਰਬਜੀਤ ਕੌਰ, ਹਾਊਸ ਏ. ਦੇ ਇੰਚਾਰਜ ਜਸਪਾਲ ਕੌਰ, ਹਾਊਸ ਬੀ. ਦੇ ਇੰਚਾਰਜ ਸਿਮਰਨਜੀਤ ਕੌਰ, ਹਾਊਸ ਸੀ. ਦੇ ਇੰਚਾਰਜ ਗੁਰਪ੍ਰੀਤ ਕੌਰ, ਹਾਊਸ ਡੀ. ਦੇ ਇੰਚਾਰਜ ਅਰਸ਼ਦੀਪ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ, ਇਕ ਫ਼ਰਾਰ ਅਗਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਪ੍ਰਕਾਸ਼ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਕਰਵਾਏ
Ad Position 24