29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬਲਾਕ ਖਡੂਰ ਸਾਹਿਬ 'ਚ ਨਵੀਂ ਉਸਾਰੀ ਅਧੀਨ ਲਿੰਕ ਸੜਕਾਂ 'ਤੇ ਖਿੱਲਰੇ ਪੱਥਰਾਂ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 28-05-2026
ਮੀਆਂਵਿੰਡ, 27 ਮਈ (ਗੁਰਪ੍ਰਤਾਪ ਸਿੰਘ ਸੰਧੂ)- ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡਾਂ ਵਿਚ ਨਵੀਂ ਉਸਾਰੀ ਅਧੀਨ ਬਣਨ ਵਾਲੀਆਂ ਸੜਕਾਂ 'ਤੇ ਪਾਏ ਪੱਥਰਾਂ ਨਾਲ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਪਿੰਡ ਮੀਆਂਵਿੰਡ ਤੋਂ ਵੱਖ–ਵੱਖ ਪਿੰਡਾਂ ਜਿਵੇਂ ਫਤਿਹਪੁਰ ਬਦੇਸ਼ਾ, ਫਾਜਲਪੁਰ, ਚੱਕ ਕਰੇਖਾਂ ਨੂੰ ਨਿਕਲ ਦੀਆਂ ਸੜਕਾਂ ਅਤੇ ਪਿੰਡ ਸਰਾਂ ਤਲਵੰਡੀ ਤੋਂ ਪੁਰੇਵਾਲ, ਉੱਪਲ ਅਤੇ ਪਿੰਡ ਬੋਦੇਵਾਲ ਤੋਂ ਭੱਠਾ ਬੋਦੇਵਾਲ (ਖਲਚੀਆਂ ਤੋਂ ਖਡੂਰ ਸਾਹਿਬ ਰੋਡ ਨੂੰ ਜੁੜਦੀ) ਨੂੰ ਜਾ ਰਹੀ ਸੜਕ 'ਤੇ ਪਾਏ ਪੱਥਰਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੋਕ ਨਿਰਮਾਣ ਵਿਭਾਗ ਵਲੋਂ ਅੱਖੋਂ ਪਰੋਖੇ ਕੀਤਾ ਹੋਇਆ ਹੈ | ਇਨ੍ਹਾਂ ਸੜਕਾਂ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਹੈ ਕਿ ਦੋ ਪਹੀਆ ਵਾਹਨਾਂ ਦਾ ਸਲਿੱਪ ਹੋਣਾ ਆਮ ਗੱਲ ਹੋ ਗਈ ਹੈ, ਜਿਸ ਕਰਕੇ ਹਰ ਸਮੇਂ ਸਾਹਮਣੇ ਤੋਂ ਆ ਰਹੇ ਵਾਹਨ ਨਾਲ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਸਭ ਤੋਂ ਵੱਡੀ ਸਮੱਸਿਆ ਪਿੰਡ ਮੀਆਂਵਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਅਤੇ ਪਿੰਡ ਜਵੰਦਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਆ ਰਹੀ ਹੈ ਜੋ ਹਰ ਰੋਜ਼ ਇਨ੍ਹਾਂ ਪੱਥਰਾਂ ਤੋਂ ਠੇਡੇ ਖਾਂਦੇ ਸਕੂਲ ਵਿਚ ਪੜ੍ਹਨ ਜਾਂਦੇ ਹਨ | ਬਲਾਕ ਵਿਚ ਕਈ ਸੜਕਾਂ ਇਹੋ ਜਿਹੀਆਂ ਹਨ, ਜੋ ਹਲਕੇ ਦੇ ਸਾਬਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਦੇ ਕਾਰਜਕਾਲ ਦੌਰਾਨ ਬਣੀਆਂ ਹੋਈਆਂ ਹਨ | ਜੋ ਨਾ ਕਾਂਗਰਸ ਸਰਕਾਰ ਵੇਲੇ ਅਤੇ ਨਾ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਅੱਜ ਤੱਕ ਬਣ ਸਕੀਆਂ ਹਨ | ਪਿੰਡ ਢੋਟਾ ਤੋਂ ਸੂਏ ਦੇ ਨਾਲ ਨਾਲ ਸੰਘਰ ਤੱਕ, ਪਿੰਡ ਉੱਪਲ ਦੇ ਨਹਿਰ ਦੇ ਪੁਲ ਤੋਂ ਪੱਟੜੀ ਦੇ ਨਾਲ–ਨਾਲ ਨਾਗੋਕੇ ਘਰਾਟ ਤੋਂ ਖਡੂਰ ਸਾਹਿਬ ਦੀ ਲਿੰਕ ਸੜਕ ਤੋਂ ਲੰਘਣ ਵਾਲੇ ਰਾਹਗੀਰ ਪਿਛਲੇ 10 ਸਾਲਾਂ ਤੋਂ ਸੜਕ ਤੇ ਪਏ ਡੂੰਘੇ ਖੱਡਿਆਂ ਵਿਚੋਂ ਲੰਘ ਰਹੇ ਹਨ | ਇਸ ਮੌਕੇ ਗੱਲਬਾਤ ਕਰਦਿਆਂ ਰਾਹਗੀਰਾਂ ਨੇ ਕਿਹਾ ਕਿ ਇਹ ਸੜਕਾਂ ਅਕਾਲੀ ਸਰਕਾਰ ਵੇਲੇ ਮੰਨਾ ਮੀਆਂਵਿੰਡ ਦੇ ਕਾਰਜਕਾਲ ਦੌਰਾਨ ਬਣੀਆਂ ਹੋਈਆਂ ਹਨ, ਪਰ ਉਨ੍ਹਾਂ ਤੋਂ ਬਾਅਦ ਕਿਸੇ ਵੀ ਨੁੰਮਾਇੰਦੇ ਨੇ ਇਨ•ਾਂ ਸੜਕਾਂ ਦੀ ਸਾਰ ਨਹੀਂ ਲਈ | ਇਸੇ ਤਰ੍ਹਾਂ ਪਿੰਡ ਦੇਲਾਂਵਾਲ ਤੋਂ ਪਿੰਡ ਅੱਲੋਵਾਲ, ਪਿੰਡ ਜਵੰਦਪੁਰ ਤੋਂ ਨਹਿਰ ਤੱਕ ਅਤੇ ਫਾਜਲਪੁਰ ਤੋਂ ਖਡੂਰ ਸਾਹਿਬ ਰੋਡ (ਮੀਆਂਵਿੰਡ) ਨੂੰ ਜੁੜਨ ਵਾਲੀ ਸੜਕ ਵੀ ਥਾਂ–ਥਾਂ ਤੋਂ ਟੁੱਟ ਚੁੱਕੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ |
ਕੀ ਕਹਿੰਦੇ ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ
ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਤੋਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਹਲਕੇ ਵਿਚ ਜਿਹੜੀਆਂ ਸੜਕਾਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਆਉਂਦੀਆਂ ਹਨ, ਜਦੋਂ ਉਨ੍ਹਾਂ ਦੀ ਮੁਨਿਆਦ ਖਤਮ ਹੋ ਜਾਂਦੀ ਹੈ ਉਹ ਤਾਂ ਬਣ ਜਾਂਦੀਆਂ ਹਨ ਤੇ ਜੋ ਪੰਜਾਬ ਸਰਕਾਰ ਵਲੋਂ ਜਾਂ ਮੰਡੀ ਬੋਰਡ ਵਲੋਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ, ਉਨ੍ਹਾਂ ਦਾ ਨਵੀਨੀਕਰਨ ਨਹੀਂ ਹੁੰਦਾ, ਜਿਸ ਕਰਕੇ ਉਨ•ਾਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਵਾਗਡੋਰ ਭਾਰਤੀ ਜਨਤਾ ਪਾਰਟੀ ਨੂੰ ਸੌਂਪਣ ਦਾ ਫੈਸਲਾ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਉਹ ਅੰਮਿ੍ਤਸਰ ਤੋਂ ਬਠਿੰਡਾ ਰੋਡ ਨੂੰ ਜੁੜਦਾ ਨਹਿਰ ਦੇ ਨਾਲ–ਨਾਲ (ਪਿੰਡ ਖਾਰਾ) ਤੋਂ ਚੋਹਲਾ ਸਾਹਿਬ, ਖਡੂਰ ਸਾਹਿਬ ਤੱਕ ਬਣਿਆ ਦੋ ਮਾਰਗੀ ਰੋਡ ਜੋ ਖਡੂਰ ਸਾਹਿਬ ਤੱਕ ਹੀ ਹੈ, ਨੂੰ ਰਈਆ ਤੱਕ ਬਣਵਾਇਆ ਜਾਵੇਗਾ | ਉਨ•ਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ 'ਤੇ ਪੂਰੇ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰਕੇ ਆਮ ਲੋਕਾਂ ਦਾ ਕਚੂੰਮਰ ਕੱਢਿਆ- ਰਾਜਬੀਰ ਸਿੰਘ ਭੁੱ... ਅਗਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰੀ ਦਾਅਵੇ ਨਹੀਂ ਪਿੰਡ ਪੱਧਰ 'ਤੇ ਲਹਿਰ ਖੜ੍ਹੀ ਕਰਨੀ ਚਾਹੀਦੀ-ਬਾਪੂ ਤਰਸੇਮ ਸਿੰਘ <br/>
Ad Position 24