14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਕੇਵਲ ਸਿੰਘ ਢਿੱਲੋਂ ਦੇ ਭਾਜਪਾ ਪ੍ਰਧਾਨ ਬਣਨ ਨਾਲ ਪਾਰਟੀ ਦਾ ਅਧਾਰ ਹੋਵੇਗਾ ਮਜਬੂਤ- ਡਾ. ਵੇੲੀਂਪੂੲੀਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਫਤਿਆਬਾਦ, 31 ਮਈ (ਹਰਵਿੰਦਰ ਸਿੰਘ ਧੂੰਦਾ)—ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵਲੋਂ ਸੂਬੇ ਅੰਦਰ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ, ਜਿਸ ਨਾਲ ਵਰਕਰਾਂ ਅੰਦਰ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਹੈ | ਉਪਰੋਕਤ ਵਿਚਾਰ ਸਾਂਝੇ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ. ਕਿਸਾਨ ਮੋਰਚਾ ਡਾ. ਅਵਤਾਰ ਸਿੰਘ ਵੇਈਪੂਈਾ ਨੇ ਕਿਹਾ ਕੇ ਜਿਸ ਦਿਨ ਦੀ ਸੂਬੇ ਦੀ ਵਾਗਡੋਰ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਹੈ, ਉਸ ਦਿਨ ਦਾ ਵਰਕਰ ਪੂਰੇ ਖੁਸ਼ ਨਜ਼ਰ ਆ ਰਹੇ ਹਨ | ਡਾ. ਵੇਈਪੂਈਾ ਨੇ ਕਿਹਾ ਪਿਛਲੇ ਦਿਨੀਂ ਹੋਈ ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਕੇਵਲ ਸਿੰਘ ਢਿੱਲੋਂ ਨਾਲ ਮੈਨੂੰ ਕਾਫ਼ੀ ਦਿਨ ਨਾਲ ਰਹਿ ਕੇ ਕੰਮ ਕਰਨ ਦਾ ਮੌਕਾ ਮਿਲਿਆ | ਢਿੱਲੋਂ ਵਰਕਰਾਂ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਬਹੁਤ ਹੀ ਨਿਮਰਤਾ ਵਾਲੇ ਸੁਭਾਅ ਦੇ ਮਾਲਕ ਹਨ | ਅਖੀਰ ਵਿਚ ਡਾ. ਵੇਈਪੂਈਾ ਨੇ ਕਿਹਾ ਕੇ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਬੁਲੰਦੀਆਂ ਸਰ ਕਰੇਗੀ | ਇਸ ਮੌਕੇ ਹਰਮਨਦੀਪ ਸਿੰਘ ਕੱਲਾ ਜ਼ਿਲ•ਾ ਸਕੱਤਰ ਬੀ.ਜੇ.ਪੀ., ਸੁਖਵਿੰਦਰ ਸਿੰਘ ਜੀਓਬਾਲਾ ਮੰਡਲ ਪ੍ਰਧਾਨ ਮਾਣੋਚਾਲ•, ਕੁਲਦੀਪ ਸਿੰਘ ਮੱਲਮੋਹਰੀ ਮੰਡਲ ਪ੍ਰਧਾਨ ਨੌਰੰਗਾਬਾਦ, ਨਰਿੰਦਰ ਸਿੰਘ ਕੱਲਾ ਮੰਡਲ ਪ੍ਰਧਾਨ ਗੋਇੰਦਵਾਲ ਸਾਹਿਬ, ਮੇਹਰ ਸਿੰਘ ਬਾਣੀਆ ਮੰਡਲ ਪ੍ਰਧਾਨ ਖਡੂਰ ਸਾਹਿਬ, ਖੁਸ਼ਪਿੰਦਰ ਸਿੰਘ ਮੰਡਲ ਪ੍ਰਧਾਨ ਚੋਹਲਾ ਸਾਹਿਬ, ਸਰਵਣ ਸਿੰਘ ਮੈਂਬਰ ਪੰਚਾਇਤ ਵੇਈਪੂਈ, ਕਸ਼ਮੀਰ ਸਿੰਘ, ਅੰਗਰੇਜ ਸਿੰਘ ਸਾਬਕਾ ਮੈਂਬਰ ਪੰਚਾਇਤ, ਜਥੇ. ਦਲਬੀਰ ਸਿੰਘ ਵੇਈਪੂਈਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਵਾਈ ਫਾਇਰ ਕਰਨ 'ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ
Ad Position 24