13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸ਼ਹਿਜ਼ਾਦਾ ਨੰਦ ਕਾਲਜ ’ਚ ਰਹਿੰਦ-ਖੂੰਹਦ ਦੀ ਮੁੜ ਵਰਤੋਂ ਲਈ ਸਿਰਜਣਾਤਮਿਕ ਉਪਰਾਲਾ

ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਦੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਵਲੋਂ ਈਕੋ-ਕਲੱਬ ਦੇ ਸਹਿਯੋਗ ਨਾਲ ਰਹਿੰਦ-ਖੂੰਹਦ ਦੀ ਮੁੜ ਵਰਤੋਂ ਸੰਬੰਧੀ ਸਿਰਜਣਾਤਮਕ ਗਤੀਵਿਧੀ ਕਰਵਾਈ ਗਈ। ਇਸ ਮੁਹਿੰਮ ਦਾ ਪ੍ਰੇਰਣਾਦਾਇਕ ਸੰਦੇਸ਼ ਕੂੜੇ ਨੂੰ ਕਮਾਲ ’ਚ ਬਦਲੋਂ ਰਿਹਾ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਦੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਵਲੋਂ ਈਕੋ-ਕਲੱਬ ਦੇ ਸਹਿਯੋਗ ਨਾਲ ਰਹਿੰਦ-ਖੂੰਹਦ ਦੀ ਮੁੜ ਵਰਤੋਂ ਸੰਬੰਧੀ ਸਿਰਜਣਾਤਮਕ ਗਤੀਵਿਧੀ ਕਰਵਾਈ ਗਈ। ਇਸ ਮੁਹਿੰਮ ਦਾ ਪ੍ਰੇਰਣਾਦਾਇਕ ਸੰਦੇਸ਼ ਕੂੜੇ ਨੂੰ ਕਮਾਲ ’ਚ ਬਦਲੋਂ ਰਿਹਾ। ਇਹ ਗਤੀਵਿਧੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਦੀ ਸਰਪ੍ਰਸਤੀ ਅਤੇ ਕਾਲਜ ਪ੍ਰਿੰਸੀਪਲ ਡਾ. ਰੀਨਾ ਤਲਵਾੜ ਦੀ ਯੋਗ ਅਗਵਾਈ ਹੇਠ ਕਰਵਾਈ ਗਈ। ਈਕੋ-ਕਲੱਬ ਦੇ ਇੰਚਾਰਜ ਦਿਵਿਆ ਬੱਤਰਾ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਕੋਆਰਡੀਨੇਟਰ ਅਮਨਜੋਤ ਕੌਰ ਨੇ ਇਸ ਗਤੀਵਿਧੀ ਦਾ ਸਫਲਤਾਪੂਰਵਕ ਸੰਚਾਲਨ ਕੀਤਾ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਹਿੰਦ-ਖੂੰਹਦ ਦੀ ਮੁੜ ਵਰਤੋਂ ਅਤੇ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ। ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦਿਆਂ ਪਲਾਸਟਿਕ ਦੀਆਂ ਬੋਤਲਾਂ, ਪਲਾਸਟਿਕ ਦੇ ਚਮਚੇ, ਪਲਾਸਟਿਕ ਕਵਰ, ਸੀ.ਡੀਜ਼., ਡੀ.ਵੀ.ਡੀਜ਼., ਡਿਸਪੋਜ਼ੇਬਲ ਕੱਪ ਆਦਿ ਵਰਗੀਆਂ ਬੇਕਾਰ ਵਸਤੂਆਂ ਨੂੰ ਮੁੜ ਵਰਤੋਂ ‘ਚ ਲਿਆ ਕੇ ਉਪਯੋਗੀ ਅਤੇ ਸਜਾਵਟੀ ਵਸਤੂਆਂ ‘ਚ ਤਬਦੀਲ ਕੀਤਾ। ਇਸ ਗਤੀਵਿਧੀ ਨੇ ਵਿਦਿਆਰਥੀਆਂ ‘ਚ ਕੂੜੇ ਤੋਂ ਕਮਾਲ ਦੀ ਸੋਚ ਨੂੰ ਉਤਸ਼ਾਹਿਤ ਕਰਦਿਆਂ ਰਚਨਾਤਮਕਤਾ, ਨਵੀਨਤਾ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਪੰਦ੍ਹਰਵੇਂ ਦਿਨ ਛੁੱਟੀ ਵਾਲੇ ਦਿਨ ਵੀ ਡੀ. ਸੀ. ਦਫ਼ਤਰਾਂ ਮੂਹਰੇ ਡਟੇ ਰਹੇ ਕਿਸਾਨ ਅਗਲੀ ਖ਼ਬਰ ਪੰਜਾਬ ਤੇ ਸਰਹੱਦੀ ਇਲਾਕੇ ਅੰਦਰ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ-ਕਿਸਾਨ ਆਗੂ
Ad Position 24