ਤਰਨ ਤਾਰਨ, 31 ਮਈ (ਹਰਿੰਦਰ ਸਿੰਘ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਮਨ ਕੀ ਬਾਤ' ਪ੍ਰੋਗਰਾਮ ਦੀ ਲੜੀ ਤਹਿਤ 134ਵਾਂ ਲਾਇਵ ਭਾਸ਼ਨ ਸਵੇਰੇ 11 ਵਜੇ ਤੋਂ 11.30 ਤੱਕ ਲਾਈਵ ਭਾਸ਼ਨ ਦਿੱਤਾ, ਜਿਸ ਨੂੰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੁੱਖ ਦਫਤਰ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪ੍ਰਮੁੱਖ ਆਗੂਆਂ ਸਮੇਤ ਸੁਣਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਸੁਣਨ ਤੋਂ ਬਾਅਦ ਸੰਬੋਧਨ ਕਰਦਿਆਂ ਕਿਹਾ ਕਿ ਵੱਖ-ਵੱਖ ਸਮਾਜਿਕ ਮੁੱਦਿਆਂ, ਨਵੇਂ ਭਾਰਤ ਦੀ ਨਿਰਮਾਣ ਯਾਤਰਾ ਅਤੇ ਨਾਗਰਿਕਾਂ ਦੇ ਯੋਗਦਾਨ ਲਈ ਭਾਰਤੀ ਜਨਤਾ ਪਾਰਟੀ ਨੇ ਬਹੁਤ ਹੀ ਸਾਰਥਿਕ ਕਦਮ ਪੁੱਟੇ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਨਵੀਨਤਾ ਵੱਲ ਪ੍ਰੇਰਿਤ ਕੀਤਾ ਹੈ, ਜਿਸ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋ ਰਹੀਆਂ ਸਕਾਰਾਤਮਕ ਪਹਿਲਕਦਮੀਆਂ ਨਾਲ ਲੋਕ ਖੁਸ਼ਹਾਲ ਅਤੇ ਨਵੀਂ ਰੌਸ਼ਨੀ ਵਾਲੀ ਜਿੰਦਗੀ ਵੱਲ ਵੱਧ ਰਹੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਹੁੰਦੀਆਂ ਲੋਕ ਭਲਾਈ, ਸਮਾਜ ਕਲਿਆਣ ਅਤੇ ਉਦਯੋਗ, ਵਪਾਰ ਅਤੇ ਸੁਰੱਖਿਆ ਸੰਬੰਧੀ, ਜੋ ਵੀ ਦੇਸ਼ ਦੀ ਮੋਦੀ ਸਰਕਾਰ ਕਰਦੀ ਹੈ, ਉਸ ਦੀ ਬਾਰੀਕੀ ਨਾਲ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਰ ਮਹੀਨੇ ਲਾਈਵ ਹੋ ਕੇ ਮਨ ਕੀ ਬਾਤ ਪ੍ਰੋਗਰਾਮ ਤਹਿਤ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਨਾਲ ਦੇਸ਼ ਅਤੇ ਦੁਨੀਆਂ ਤੱਕ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਲੋਕਤੰਤਰ ਦੀ ਬਹਾਲੀ ਨੂੰ ਬਰਕਰਾਰ ਰੱਖਣ ਵਾਲਾ ਭਾਰਤ ਦੇਸ਼ ਅਤੇ ਦੇਸ਼ ਨਿਵਾਸੀ ਤਰੱਕੀ ਤੇ ਉੱਨਤੀ ਵੱਲ ਵਧ ਰਹੇ ਹਨ | ਇਸ ਮੌਕੇ ਹਰਜੀਤ ਸਿੰਘ ਸੰਧੂ ਵਲੋਂ ਸਮੁੱਚੇ ਸਾਥੀਆਂ ਨੂੰ ਅਪੀਲ ਕੀਤੀ ਕਿ ਹਰ ਇਨਸਾਨ ਸਮਾਜ ਸੇਵੀ ਕੰਮਾਂ ਵਿਚ ਵੀ ਪਹਿਲ ਦੇ ਅਧਾਰ 'ਤੇ ਯੋਗਦਾਨ ਪਾਉਣਾ ਜ਼ਰੂਰੀ ਹੈ | ਇਸ ਮੌਕੇ ਹਰਪ੍ਰੀਤ ਸਿੰਘ ਸਿੰਦਬਾਦ, ਸੁਰਜੀਤ ਸਿੰਘ ਸਾਗਰ, ਸ਼ਿਵ ਕੁਮਾਰ ਸੋਨੀ, ਸਤਨਾਮ ਸਿੰਘ ਭੁੱਲਰ, ਡਾ. ਅਵਤਾਰ ਸਿੰਘ ਵੇਈਪੂਈ, ਅਵਤਾਰ ਸਿੰਘ ਬੰਟੀ, ਦਿਨੇਸ਼ ਜੋਸ਼ੀ, ਨਿਸ਼ਾਨ ਸਿੰਘ, ਸਵਿੰਦਰ ਸਿੰਘ ਪੰਨੂ, ਰੋਹਿਤ ਸ਼ਰਮਾ, ਹਰਜੀਤ ਸਿੰਘ ਕੰਗ, ਅਮਨ ਅਰੋੜਾ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਮੱਲਮੋਹਰੀ, ਮੇਹਰ ਸਿੰਘ ਬਾਣੀਆ, ਚਰਨਜੀਤ ਸਿੰਘ ਖਾਲਸਾ, ਕੈਪਟਨ ਜਸਪਾਲ ਸਿੰਘ, ਦਲਜਿੰਦਰ ਸਿੰਘ ਖਾਲਸਾ, ਰਾਮੇਸ਼ ਕਲਸੀ, ਬਾਬਾ ਲਖਵਿੰਦਰ ਸਿੰਘ ਮੱਜੂਪੁਰ, ਪਰਮਜੀਤ ਸਿੰਘ, ਲਖਵਿੰਦਰ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਜਸਵਿੰਦਰ ਸਿੰਘ, ਅਮਨ ਸ਼ਰਮਾ, ਜੱਬਰ ਸਿੰਘ, ਕੇਵਲ ਜੋਸ਼ੀ, ਬਲਦੇਵ ਸਿੰਘ, ਹਰਜਿੰਦਰ ਸਿੰਘ ਬੁੱਘਾ, ਬਾਬਾ ਸਵਰਨ ਸਿੰਘ ਮਾਲਚੱਕ, ਪਰਮਜੀਤ ਸਿੰਘ ਤੋਂ ਇਲਾਵਾ ਹੋਰ ਵੀ ਪਾਰਟੀ ਆਗੂ ਮੌਜੂਦ ਸਨ |