05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨਿਰਵਿਘਨ ਬਿਜਲੀ ਸਪਲਾਈ ਲਈ ਇਮਾਰਤ ਦਾ ਨਾ ਬਣਨਾ ਮੁੱਖ ਕਾਰਨ <br/>

Ad Position 21
No active advertisement
ਅਜੀਤ ਡੈਸਕ 03-06-2026
ਨੌਸ਼ਹਿਰਾ ਪੰਨੂੰਆ, 2 ਜੂਨ (ਦੀਪਕ ਮੈਣੀ)-ਸਥਾਨਕ ਬਿਜਲੀ ਘਰ ਜਿਸ ਦੀ ਸਮੱਰਥਾ 66 ਕੇ.ਵੀ. ਹੈ, ਇਸ ਬਿਜਲੀ ਘਰ ਤੋਂ ਪਹਿਲਾ 12 ਫੀਡਰ ਚੱਲਦੇ ਸਨ, ਪਰ ਢੋਟੀਆਂ ਤੇ ਨੰਦਪੁਰ ਦੋਵੇਂ ਫੀਡਰ ਡਬਲ ਹੋਣ ਜਾਣ ਕਾਰਨ ਫੀਡਰ 14 ਹੋ ਗਏ ਅਤੇ ਲੋਡ ਵੱਧ ਗਿਆ | ਲੋਡ ਵੱਧਣ ਕਾਰਨ ਬਿਜਲੀ ਘਰ ਵਿਚ ਸਥਾਪਿਤ ਦੋਵੇਂ ਟਰਾਂਸਫਾਰਮਰ ਓਵਰਲੋਡ ਹੋ ਗਏ, ਜਿਸ ਕਾਰਨ ਕਈ ਤਕਨੀਕੀ ਮੁਸ਼ਕਿਲਾਂ ਦਰਪੇਸ਼ ਆਉਣ ਕਰਕੇ ਬਿਜਲੀ ਸਪਲਾਈ ਵਿਚ ਰੁਕਾਵਟ ਆ ਜਾਂਦੀ ਹੈ | ਬਿਜਲੀ ਵਿਭਾਗ ਵਲੋਂ ਇਸ ਸਮੱਸਿਆ ਨੂੰ ਮੁੱਖ ਰੱਖਦਿਆਂ ਇਕ ਹੋਰ ਟਰਾਂਸਫਾਰਮਰ ਨੂੰ ਮਨਜੂਰੀ ਦੇਣ ਦੇ ਨਾਲ-ਨਾਲ ਨਵੇਂ ਪੈਨਲ ਲਗਾਉਣ ਲਈ ਨਵੀਂ ਇਮਾਰਤ ਬਣਾਉਣ ਦੀ ਵੀ ਮੰਨਜੂਰੀ ਦੇ ਦਿੱਤੀ, ਲੇਕਿਨ ਨਵੇਂ ਟਰਾਂਸਫਾਰਮਰ ਲਈ ਜਗ੍ਹਾ 'ਤੇ ਪੈਨਲ ਸਥਾਪਿਤ ਕਰਨ ਲਈ ਇਮਾਰਤ ਨਹੀਂ ਹੈ, ਕਿਉਂਕਿ ਮੌਜੂਦਾ ਇਮਾਰਤ ਲੋੜ ਮੁਤਾਬਿਕ ਛੋਟੀ ਹੈ | ਇਮਾਰਤ ਬਣਨ ਵਿਚ ਦੇਰੀ ਬਾਬਤ ਵਿਭਾਗ ਦੇ ਐਕਸੀਅਨ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਵਿਭਾਗ ਨੇ ਇਸ ਇਮਾਰਤ ਨੂੰ ਬਣਾਉਣ ਲਈ ਪਿਛਲੇ ਛੇ ਮਹੀਨੇ ਤੋਂ ਟੈਂਡਰ ਲਗਾ ਰੱਖਿਆ ਹੈ, ਪਰ ਅੱਜ ਤੱਕ ਕਿਸੇ ਵੀ ਠੇਕੇਦਾਰ ਵਲੋਂ ਟੈਂਡਰ ਨਹੀਂ ਭਰਿਆ ਗਿਆ | ਦੂਜੇ ਪਾਸੇ ਪਿੰਡ ਕੋਟ ਮੁਹੰਮਦ ਖਾਂ ਵਿਖੇ ਸਥਾਪਿਤ ਬਿਜਲੀ ਘਰ ਦੀ ਇਮਾਰਤ ਵੱਡੀ ਕਰਨ 'ਤੇ ਚਾਰਦਵਾਰੀ ਬਣਾਉਣ ਦਾ ਕੰਮ ਮੁਕੰਮਲ ਹੋਏ ਨੂੰ ਚਾਰ ਪੰਜ ਮਹੀਨੇ ਬੀਤ ਚੁੱਕੇ ਹਨ | ਸਥਾਨਕ ਪਿੰਡ ਦੇ ਬਿਜਲੀ ਘਰ ਵਿਚ ਬਾਰਿਸ਼ ਦਾ ਪਾਣੀ ਵੜ ਜਾਂਦਾ ਹੈ, ਬਾਰਿਸ਼ ਦੇ ਪਾਣੀ ਵੜ ਜਾਣ ਦੀ ਸਮੱਸਿਆ ਨੂੰ ਮੁੱਖ ਰੱਖਦਿਆ ਵਿਭਾਗ ਵਲੋਂ ਬਿਜਲੀ ਘਰ ਦੇ ਆਲੇ ਦੁਆਲੇ ਦੀਵਾਰ ਉਸਾਰਨ ਲਈ ਟੈਂਡਰ ਦਿੱਤਾ ਗਿਆ, ਸੰਬੰਧਿਤ ਠੇਕੇਦਾਰ ਵਲੋਂ ਸੱਤ-ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਆਪਣਾ ਕੰਮ ਮੁਕੰਮਲ ਨਹੀਂ ਕੀਤਾ ਗਿਆ | ਚਰਚਾ ਅੁਨਸਾਰ ਸਥਾਨਕ ਲੋਕਾਂ ਦੇ ਜਾਗਰੂਕ ਹੋਣ ਕਾਰਣ ਬਿਜਲੀ ਘਰ ਦੀ ਇਮਾਰਤ ਬਣਾਉਣ ਦਾ ਠੇਕਾ ਲੈਣ ਲਈ ਕੋਈ ਠੇਕੇਦਾਰ ਡਰਦਾ ਸਹਾਮਣੇ ਨਹੀਂ ਆ ਰਿਹਾ | ਦੱਸਣਯੋਗ ਹੈ ਕਿ ਬਿਜਲੀਘਰ ਦੀ ਚਾਰਦੀਵਾਰੀ ਬਣਾਉਣ ਸਮੇਂ ਠੇਕੇਦਾਰ ਵਲੋਂ ਮੰਗਵਾਈ ਗਈ ਘਟੀਆ ਮਿਆਰ ਦੀ ਇੱਟ ਦਾ ਪਿੰਡ ਦੇ ਲੋਕਾਂ ਵਲੋਂ ਭਰਵਾਂ ਵਿਰੋਧ ਕੀਤਾ ਗਿਆ, ਮਜ਼ਬੂਰਨ ਠੇਕੇਦਾਰ ਨੂੰ ਨਿਯਮਾਂ ਮੁਤਾਬਕਿ ਮਿਆਰੀ ਇੱਟ ਮੰਗਵਾ ਕੇ ਲਗਾਉਣੀ ਪਈ | ਨੌਸ਼ਹਿਰਾ ਪੰਨੂੰਆ ਬਿਜਲੀ ਘਰ ਅਧੀਨ ਆਉਦੇ ਪਿੰਡਾਂ ਦੇ ਨਿਵਾਸੀਆਂ ਵਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਨਵੀਂ ਇਮਾਰਤ ਬਣਾ ਕੇ ਨਵਾਂ ਟਰਾਂਸਫਾਰਮਰ ਤੇ ਨਵੇਂ ਪੈਨਲ ਸ਼ੁਰੂ ਕੀਤੇ ਜਾਣ, ਤਾਂ ਜੋ ਬਿਜਲੀ ਉਪਭੋਗਤਾਵਾਂ ਨੂੰ ਨਿਰਵਿਘਨ ਬਿਜਲੀ ਮਿਲੇ |

Ad Position 22
No active advertisement
ਪਿਛਲੀ ਖ਼ਬਰ ਵਾਹਨ ਚੋਰ ਗਰੋਹ ਦੇ 2 ਮੈਂਬਰ ਲੱਖਾਂ ਰੁਪਏ ਮੁੱਲ ਦੇ ਵਾਹਨਾਂ ਸਮੇਤ ਕਾਬੂ <br/> ਅਗਲੀ ਖ਼ਬਰ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ 'ਚ ਕਾਂਗਰਸ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ <br/>
Ad Position 24