21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਟਿੱਪਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ, ਟਿੱਪਰ ਚਾਲਕ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 06-06-2026
ਤਰਨ ਤਾਰਨ, 5 ਜੂਨ (ਹਰਿੰਦਰ ਸਿੰਘ)-ਇਕ ਤੇਜ ਰਫਤਾਰ ਟਿੱਪਰ ਚਾਲਕ ਨੇ ਲਾਪ੍ਰਵਾਹੀ ਨਾਲ ਟਿੱਪਰ ਨੂੰ ਚਲਾਉਂਦੇ ਹੋਏ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਾਈਕਲ ਸਵਾਰ ਦੀ ਮੌਤ ਹੋ ਗਈ | ਘਟਨਾ ਸਥਾਨ 'ਤੇ ਪਹੁੰਚੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਟਿੱਪਰ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਕੰਵਲਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੈਂ ਰੇਤਾ ਬਜਰੀ ਦੀ ਦੁਕਾਨਦਾਰੀ ਨੇੜੇ ਗੋਇੰਦਵਾਲ ਬਾਈਪਾਸ ਪੁਰਾਣਾ ਮੇਨ ਰੋਡ ਮਾਸਟਰ ਕਾਲੋਨੀ ਤਰਨ ਤਾਰਨ ਵਿਖੇ ਕਰਦਾ ਹਾਂ ਮੈਂ ਆਪਣੀ ਦੁਕਾਨ ਤੋਂ ਆਪਣੇ ਕੰਮਕਾਰ ਸਬੰਧੀ ਬਾਠ ਰੋਡ ਪੁੱਲ ਨੂੰ ਜਾ ਰਿਹਾ ਸੀ ਜਦੋਂ ਮੈਂ ਮੇਨ ਰੋਡ ਨਵਾਂ ਹਾਈਵੇ ਐਨ ਐਚ 54 ਜੋ ਪੰਡੋਰੀ ਗੋਲਾਂ ਨੂੰ ਰਸਤਾ ਨਿਕਲਦਾ ਹੈ, ਤਾਂ ਉਸ ਸਮੇਂਾ ਅੰਮਿ੍ਤਸਰ ਵਲੋਂ ਇਕ ਟਿੱਪਰ ਨੰਬਰ ਪੀ.ਬੀ. 02 ਈ.ਏ 7291 ਤੇਜ਼ ਰਫਤਾਰ ਨਾਲ ਆਇਆ, ਜਿਸ ਦਾ ਡਰਾਈਵਰ ਟਿੱਪਰ ਨੂੰ ਬੜੀ ਲਾਪਰਵਾਹੀ ਨਾਲ ਚਲਾ ਰਿਹਾ ਸੀ, ਨੇ ਇਕ ਵਿਅਕਤੀ ਜੋ ਮਜ਼ਦੂਰ ਕਿਸਮ ਦਾ ਸੀ ਆਪਣੇ ਸਾਈਕਲ ਤੇ ਪਿੰਡ ਪੰਡੋਰੀ ਗੋਲਾ ਵੱਲ ਨੂੰ ਚੱਲਿਆ ਸੀ ਤਾਂ ਟਿੱਪਰ ਦੇ ਡਰਾਈਵਰ ਨੇ ਬਿਨਾਂ ਹਾਰਨ ਲਾਪਰਵਾਹੀ ਨਾਲ ਸਾਈਕਲ ਚਾਲਕ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਨਾਲ ਸਾਈਕਲ ਚਾਲਕ ਦੇ ਚੀਥੜੇ ਉੱਡ ਗਏ, ਜਿਸ ਨਾਲ ਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ | ਟਿੱਪਰ ਦਾ ਡਰਾਈਵਰ ਟਿੱਪਰ ਨੂੰ ਸੜਕ 'ਤੇ ਖੜਾ ਕਰਕੇ ਕਲੋਨੀ ਵੱਲ ਨੂੰ ਭੱਜ ਗਿਆ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਟਿੱਪਰ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰ ਗਰੋਹ ਦੇ 5 ਮੈਂਬਰ ਗਿ੍ਫ਼ਤਾਰ, 3 ਫ਼ਰਾਰ ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਸੈਂਟਰਲ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦਾ ਦੌਰਾ <br/>
Ad Position 24