ਪੱਟੀ, 5 ਜੂਨ (ਕੁਲਵਿੰਦਰਪਾਲ ਕਾਲੇਕੇ, ਅਵਤਾਰ ਸਿੰਘ ਖਹਿਰਾ)-ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਕ ਔਰਤ ਅਤੇ ਉਸ ਦੇ ਲੜਕੇ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਪੱਟੀ ਵਿਖੇ ਲਵਪ੍ਰੀਤ ਕੌਰ ਪਤਨੀ ਨਿਸ਼ਾਨ ਸਿੰਘ ਵਾਸੀ ਭੱਗੂਪਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪਤੀ ਨਿਸ਼ਾਨ ਸਿੰਘ ਵਿਦੇਸ਼ ਅਮਰੀਕਾ ਗਿਆ ਹੈ | ਉਸਦੇ ਗੁਆਂਡ ਵਿਚ ਸਾਰੇ ਮਨਜੀਤ ਕੌਰ ਪਤਨੀ ਭੁਪਿੰਦਰ ਸਿੰਘ, ਅਰਸ਼ਦੀਪ ਕੌਰ ਪੁੱਤਰੀ ਭੁਪਿੰਦਰ ਸਿੰਘ, ਭੁਪਿੰਦਰ ਸਿੰਘ ਪੁੱਤਰ ਕਾਰਜ ਸਿੰਘ, ਮਨਬੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀਅਨ ਭੱਗੂਪੁਰ ਰਹਿੰਦੇ ਹਨ | 12 ਮਈ ਦੀ ਰਾਤ ਨੂੰ ਮਨਜੀਤ ਕੌਰ ਤੇ ਅਰਸ਼ਦੀਪ ਕੌਰ ਉਸਦੇ ਘਰ ਸਾਹਮਣੇ ਆਈਆਂ ਤੇ ਗਾਲੀ ਗਲੋਚ ਕੀਤਾ ਫਿਰ ਇਨਾਂ ਨਾਲ ਭੁਪਿੰਦਰ ਸਿੰਘ ਤੇ ਮਨਬੀਰ ਸਿੰਘ ਵੀ ਮੌਕੇ 'ਤੇ ਆ ਗਏ | ਭੁਪਿੰਦਰ ਸਿੰਘ ਨੇ ਉਸਦੇ ਸਿਰ ਤੋਂ ਚੁੰਨੀ ਖਿੱਚ ਕੇ ਲਾਹ ਦਿੱਤੀ ਅਤੇ ਮਨਵੀਰ ਸਿੰਘ ਨੇ ਸਿਰ ਦੇ ਵਾਲ ਪੁੱਟੇ, ਭੁਪਿੰਦਰ ਸਿੰਘ ਨੇ ਉਸਦੇ ਕੱਪੜੇ ਪਾੜ ਦਿੱਤੇ ਅਤੇ ਮਨਜੀਤ ਕੌਰ ਤੇ ਅਰਸ਼ਦੀਪ ਕੌਰ ਨੇ ਕੁੱਟਮਾਰ ਕੀਤੀ | 13 ਮਈ ਨੂੰ ਉਹ ਅਤੇ ਉਸਦਾ ਤਾਇਆ ਹਰਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਬੈਂਕਾ ਥਾਣਾ ਭਿੱਖੀਵਿੰਡ ਪੱਟੀ ਤੋਂ ਦਰਖਾਸਤ ਲਿਖਵਾ ਕੇ ਵਾਪਸ ਪਿੰਡ ਭੱਗੂਪੁਰ ਆ ਰਹੇ ਸੀ ਤਾਂ ਪਿੰਡ ਵਾਲੀ ਸਾਈਡ ਤੋਂ ਭੁਪਿੰਦਰ ਸਿੰਘ ਤੇ ਮਨਬੀਰ ਸਿੰਘ ਮੋਟਰਸਾਈਕਲ ਪਰ ਅਤੇ ਅਰਸ਼ਦੀਪ ਕੌਰ ਤੇ ਮਨਜੀਤ ਕੌਰ ਸਕੂਟਰੀ 'ਤੇ ਆਏ ਅਤੇ ਅਵਾਜ਼ ਦੇ ਕੇ ਰੋਕ ਲਿਆ ਅਤੇ ਗਾਲੀ ਗਲੋਚ ਕੀਤੀ ਤਾਂ ਭੁਪਿੰਦਰ ਸਿੰਘ ਨੇ ਦਾਤਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਗਲਾ ਵੀ ਘੁੱਟਿਆ ਅਤੇ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ | ਜਾਂਚ ਅਧਿਕਾਰੀ ਏ.ਐੱਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |