ਪੱਟੀ, 5 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਆਫ਼ 118 ਪੰਜਾਬ ਵਲੋਂ ਡੀਪੂ ਹੋਲਡਰਾਂ ਨੂੰ ਰਾਸ਼ਨ ਵੰਡਣ ਵਿਚ ਆ ਰਹੀਆਂ ਮੁਸ਼ਕਿਲਾਂ ਮੁਸੀਬਤਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਲੌਹਕਾ ਦੀ ਅਗਵਾਈ ਹੇਠ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਮੰਗ ਪੱਤਰ ਪੇਸ਼ ਕੀਤਾ ਗਿਆ | ਇਸ ਮੌਕੇ ਡੀਪੂ ਹੋਲਡਰ ਫੈਡਰੇਸ਼ਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਤਿੰਨ ਮਹੀਨਿਆਂ ਦਾ ਰਾਸ਼ਨ ਵੰਡਣ ਲਈ ਇਕ ਹੀ ਪਰਚੀ ਈ ਪੋਸ਼ ਮਸ਼ੀਨ ਰਾਹੀਂ ਜਾਰੀ ਕੀਤੀ ਜਾਂਦੀ ਸੀ, ਪਰ ਹੁਣ ਮਹਿਕਮਾ ਖੁਰਾਕ ਸਪਲਾਈ ਵਲੋਂ ਫ਼ਰਮਾਨ ਜਾਰੀ ਕਰਦਿਆਂ ਮਹੀਨਾਵਾਰ ਪਰਚੀਆਂ ਜਾਰੀ ਕਰਨ ਅਤੇ ਰਾਸ਼ਨ ਕਿੱਟ ਜਾਰੀ ਕਰਨ ਵਾਸਤੇ ਵੱਖਰੀ ਪਰਚੀ ਜਾਰੀ ਕਰਨ ਦੇ ਸੰਦੇਸ਼ ਦਿੱਤੇ ਗਏ ਹਨ, ਜਿਸ ਨਾਲ ਡੀਪੂ ਹੋਲਡਰਾਂ ਅਤੇ ਖਪਤਕਾਰਾਂ ਦੀਆਂ ਮੁਸ਼ਕਿਲਾਂ ਵਿਚ ਭਾਰੀ ਵਾਧਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਗ ਪੱਤਰ ਵਿਚ ਜ਼ਿਲ੍ਹਾ ਫੂਡ ਸਪਲਾਈ ਕੰਟਰੋਲ ਤੋਂ ਮੰਗ ਕੀਤੀ ਕਿ ਮਹੀਨਾਵਾਰੀ ਰਾਸ਼ਨ ਵੰਡਣ ਲਈ ਮਹੀਨਾਵਾਰ ਪਰਚੀਆਂ, ਤਿੰਨ ਮਹੀਨਿਆਂ ਲਈ ਤਿੰਨ ਪਰਚੀਆਂ ਅਤੇ ਕਿੱਟ ਵੰਡਣ ਲਈ ਵੱਖਰੀ ਪਰਚੀ ਜਾਰੀ ਕਰਨ ਦਾ ਸਿਸਟਮ ਬੰਦ ਕਰਕੇ ਇਕ ਹੀ ਪਰਚੀ ਰਾਹੀਂ ਰਾਸ਼ਨ ਵੰਡਣ ਲਈ ਹੁਕਮ ਜਾਰੀ ਕੀਤੇ ਜਾਣ | ਇਸ ਮੌਕੇ ਕਾ. ਜਗੀਰ ਸਿੰਘ ਲੌਹਕਾ, ਭੁਪਿੰਦਰ ਸਿੰਘ ਜੋੜਾ ਅਤੇ ਗੁਰਵਿੰਦਰ ਸਿੰਘ ਸਰਹਾਲੀ ਖੁਰਦ ਮੌਜੂਦ ਸਨ |