22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਹੜ੍ਹ ਸੁਰੱਖਿਆ ਪ੍ਰਬੰਧਾਂ ਲਈ ਮੋਹਰੀ ਬਣ ਕੇ ਵੱਡੇ ਸੇਵਾ ਕਾਰਜ 'ਚ ਜੁਟੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ <br/>

Ad Position 21
No active advertisement
ਅਜੀਤ ਡੈਸਕ 07-06-2026

ਤਰਨ ਤਾਰਨ, 6 ਜੂਨ (ਹਰਿੰਦਰ ਸਿੰਘ)- ਬੀਤੇ ਸਮੇਂ ਦੌਰਾਨ ਪੰਜਾਬ ਵਾਸੀਆਂ ਨੂੰ ਹੜ੍ਹਾਂ ਦੀ ਬਹੁਤ ਭਿਆਨਕ ਮਾਰ ਪਈ ਸੀ, 'ਤੇ ਵੱਖ-ਵੱਖ ਸੰਸਥਾਵਾਂ ਵਲੋਂ ਉਸ ਵਕਤ ਵੱਡੇ ਪੱਧਰ 'ਤੇ ਰਾਹਤ ਕਾਰਜ ਵੀ ਕੀਤੇ ਗਏ ਸਨ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੇ ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਸੁਧਾਰਦਿਆਂ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਲਗਪਗ 15 ਕਿਲੋਮੀਟਰ ਲੰਬਾ ਆਰਜੀ ਬੰਨ੍ਹ ਮਜ਼ਬੂਤ ਕਰਨ ਲਈ 13 ਮਈ ਨੂੰ ਸੇਵਾ ਕਾਰਜ ਆਰੰਭ ਕੀਤਾ ਸੀ, ਜੋ ਦੋ ਹਫਤੇ ਤੋਂ ਇਹ ਸੇਵਾ ਕਾਰਜ ਜੰਗੀ ਪੱਧਰ 'ਤੇ ਜਾਰੀ ਹੈ | ਜਥੇਦਾਰ ਗੁਰਦੀਪ ਸਿੰਘ ਸ਼ਹੀਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਬਿਆਸ ਦਰਿਆ ਦਾ ਅਡਵਾਂਸ ਬੰਨ੍ਹ ਪਹਿਲਾਂ ਦੋ ਵਾਰ (ਸਾਲ 2023 ਅਤੇ 2025 ਵਿਚ) ਟੁੱਟ ਗਿਆ ਸੀ, ਜਿਸ ਦੀ ਸੇਵਾ ਬਾਬਾ ਜੀ ਨੇ ਕਰਵਾਈ ਸੀ | ਇਹ ਅਡਵਾਂਸ ਬੰਨ੍ਹ ਲਗਪਗ 15 ਕਿ. ਮੀ. ਲੰਮਾ ਹੈ, ਜਿਸਦੇ ਨਾਲ ਪਿੰਡ ਚੱਕ ਪੱਤੀ ਬਾਲੂ ਬਹਾਦਰ, ਕਿਸ਼ਨਪੁਰ ਘੜਕਾ, ਮੰਡ ਕਰਮੂਵਾਲਾ, ਲੋਧੀਵਾਲ, ਸਰਦੁੱਲਾਪੁਰ, ਠੱਕਰਕੌੜਾ, ਹਜ਼ਾਰਾ, ਕਬੀਰਪੁਰ, ਹਾਜੀਪੁਰ ਹੁਸੈਨਪੁਰ ਬੂਲੇ, ਕਬੀਰਪੁਰ, ਲੋਧੀਵਾਲ, ਮੰਡ ਹੁਸੈਨਪੁਰ ਬੂਲੇ ਆਦਿਕ ਪਿੰਡਾਂ ਦੀ ਜ਼ਮੀਨ ਨਾਲ ਲਗਦੀ ਹੈ | ਇਸ ਅਡਵਾਂਸ ਬੰਨ੍ਹ 'ਤੇ ਰਸਤਾ ਬਣਿਆ ਹੈ, ਜੋ ਕਈ ਥਾਵਾਂ ਤੋਂ ਕਮਜ਼ੋਰ ਹੈ | 13 ਮਈ ਨੂੰ ਇਥੇ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਵਲੋਂ ਭਾਰੀ ਮਸ਼ੀਨਰੀ ਭੇਜੀ ਗਈ ਸੀ ਜਿਸ ਵਿਚ ਇਕ ਪੋਕਲੇਨ ਮਸ਼ੀਨ, ਇਕ ਜੇ.ਸੀ.ਬੀ. ਮਸ਼ੀਨ, ਟਿੱਪਰ ਅਤੇ ਟਰਾਲੀਆਂ ਹਨ | ਲਗਾਤਾਰ ਚੱਲ ਰਹੇ ਇਸ ਸੇਵਾ ਕਾਰਜ ਲਈ ਰੋਜ਼ਾਨਾ ਲਗਭਗ 1 ਹਜ਼ਾਰ ਲੀਟਰ ਡੀਜ਼ਲ ਦੀ ਖਪਤ ਹੋ ਰਹੀ ਹੈ | ਐਮ.ਐਲ.ਏ. ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਵੀ ਇਸ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਰੋਜ਼ਾਨਾ 15 ਤੋਂ 20 ਟਰੈਕਟਰ ਲਗਾਤਾਰ ਚੱਲ ਰਹੇ ਹਨ | ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਂਦਿਆਂ ਬਾਬਾ ਜੀ ਨੇ ਸਰਬੱਤ ਦੇ ਭਲੇ ਹਿੱਤ ਇਹ ਵੱਡਾ ਸੇਵਾ ਕਾਰਜ ਆਰੰਭਿਆ ਹੈ | ਅਸੀਂ ਸਮੂਹ ਇਲਾਕੇ ਦੀਆਂ ਪੰਚਾਇਤਾਂ ਤੇ ਮੁਹਤਬਰਾਂ ਵਲੋਂ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ | ਇਸ ਮੌਕੇ ਗੁਰੂ ਕਾ ਲੰਗਰ ਰੋਜ਼ਾਨਾ ਗੁਰਦੁਆਰਾ ਬਾਬਾ ਮਾਤਾ ਸੁਲੱਖਣੀ ਜੀ (ਸੁਲਤਾਨਪੁਰ ਲੋਧੀ) ਤੋਂ ਤਿਆਰ ਕਰਵਾ ਕੇ ਬੰਨ੍ਹ 'ਤੇ ਪਹੁੰਚਾਇਆ ਜਾਂਦਾ ਹੈ | ਇਸ ਮੌਕੇ ਸੰਗਤ ਵਿਚ ਜਥੇਦਾਰ ਹੀਰਾ ਸਿੰਘ, ਸਾਬਕਾ ਸਰਪੰਚ ਕੁੰਦਨ ਸਿੰਘ ਚੱਕ, ਸਰਪੰਚ ਲਖਵਿੰਦਰ ਸਿੰਘ ਚੱਕ, ਬੋਹੜ ਸਿੰਘ ਹਜ਼ਾਰਾ, ਗੁਰਮੱੁਖ ਸਿੰਘ ਕਰਮੂੰਵਾਲਾ, ਸਾਹਿਬ ਸਿੰਘ ਕਰਮੂਵਾਲਾ, ਅਮਰਜੀਤ ਸਿੰਘ ਖਿੰਡਾ ਲੋਧੀਵਾਲ, ਡਾ. ਸਤਨਾਮ ਸਿੰਘ ਹਾਜੀਪੁਰ, ਚਮਕੌਰ ਸਿੰਘ ਹੁਸੈਨਪੁਰ ਬੂਲੇ, ਦਰਸ਼ਨ ਸਿੰਘ ਕਬੀਰਪੁਰ, ਅੰਗਰੇਜ਼ ਸਿੰਘ ਚੱਕ, ਕਰਨੈਲ ਸਿੰਘ ਸਰਦੁੱਲਾਪੁਰ, ਬਗੀਚਾ ਸਿੰਘ ਘੜਕਾ, ਅਰਸ਼ਦੀਪ ਸਿੰਘ ਘੜਕਾ ਤੇ ਹੋਰ ਕਈ ਮੁਹਤਬਰ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਗੁੰਮਰਾਹਕੁਨ ਪ੍ਰਚਾਰ ਕਰਨ ਤੋਂ ਗੁਰੇਜ਼ ਕਰੇ- ਔਲਖ <br/> ਅਗਲੀ ਖ਼ਬਰ ਗੁਰਤਾਜ ਸਿੰਘ ਨੇ ਨੈਸ਼ਨਲ ਕਿੱਕ ਬਾਕਸਿੰਗ 'ਚੋਂ ਸੋਨ ਤਗਮਾ ਜਿੱਤਿਆ <br/>
Ad Position 24