22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ 40 ਪਰਿਵਾਰ ਕਾਂਗਰਸ 'ਚ ਹੋਏ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 07-06-2026
ਤਰਨ ਤਾਰਨ, 6 ਜੂਨ (ਹਰਿੰਦਰ ਸਿੰਘ)- ਤਰਨ ਤਾਰਨ ਦੀ ਵਾਰਡ ਨੰਬਰ 11 ਮਾਸਟਰ ਕਲੋਨੀ ਵਿਖੇ ਸਵਿੰਦਰ ਸਿੰਘ ਧੁੰਨ ਦੇ ਗ੍ਰਹਿ ਵਿਖੇ ਗੁਰਪਾਲ ਸਿੰਘ ਜਗਤਪੁਰ ਤੇ ਬੂਟਾ ਸਿੰਘ ਚਾਹਲ ਦੀ ਪ੍ਰੇਰਨਾਂ ਸਦਕਾ ਮੀਟਿੰਗ ਹੋਈ | ਇਸ ਦੌਰਾਨ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ 40 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਰਨਬੀਰ ਸਿੰਘ ਬੁਰਜ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਪਾਰਟੀ ਤੋਂ ਕਿਨਾਰਾ ਕਰ ਰਹੇ ਹਨ | ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਭਿ੍ਰਸ਼ਟਾਚਾਰੀ, ਨਸ਼ਾਖੋਰੀ ਤੇ ਗੁੰਡਾਗਰਦੀ ਦਾ ਗ੍ਰਾਫ ਵਧਦਾ ਜਾ ਰਿਹਾ ਹੈ, ਜਿਸ ਨੂੰ ਰੋਕਣ ਵਿਚ ਨਾਕਾਮ ਰਹੀ ਹੈ | ਕਰਨ ਬੁਰਜ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਕਈ ਲੁਭਾਵਨੇ ਵਾਅਦੇ ਕੀਤੇ ਪਰ ਉਹ ਆਪਣੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਸਫਲ ਨਹੀਂ ਹੋ ਸਕੇ | ਆਮ ਆਦਮੀ ਪਾਰਟੀ ਨੇ ਹੇਠਲੇ ਵਰਗ ਤੋਂ ਲੈ ਕੇ ਕਿਸਾਨਾਂ ਦੀ ਸਾਰ ਤੱਕ ਨਹੀਂ ਲਈ ਜਿਸ ਕਰਕੇ ਲੋਕਾਂ ਵਿਚ ਪਾਰਟੀ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਦੀ ਸੱਤਾ ਕਾਂਗਰਸ ਦੇ ਹੱਥ 'ਚ ਸੌਂਪਣ ਲਈ ਉਤਾਵਲੇ ਹਨ ਤੇ 2027 ਦੀਆਂ ਚੋਣਾਂ ਵਿਚ ਲੋਕ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ | ਇਸ ਮੌਕੇ ਜੁਝਾਰ ਸਿੰਘ ਫੌਜੀ, ਗੁਰਨਾਮ ਸਿੰਘ, ਰਜਿੰਦਰ ਸਿੰਘ, ਨਿਰਮਲ ਸਿੰਘ, ਜਸਵਿੰਦਰ ਸਿੰਘ, ਜੱਜ ਸਿੰਘ, ਅਮਨਦੀਪ ਸਿੰਘ, ਮੰਗਲ ਸਿੰਘ, ਸ਼ਮਸ਼ੇਰ ਸਿੰਘ ਤੋਂ ਇਲਾਵਾ ਸਰਪੰਚ ਗੁਰਚਰਨ ਸਿੰਘ ਖੈਰਦੀਨਕੇ, ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਬੂਟਾ ਸਿੰਘ ਚਾਹਲ, ਮਲਕੀਤ ਸਿੰਘ ਗਹਿਰੀ, ਪਵਨ ਸ਼ਰਮਾ ਪੀਕੂ, ਅਮਨਦੀਪ ਸਿੰਘ ਮੁਰਾਦਪੁਰ, ਡਾ. ਰਿੰਕੂ ਤੋਂ ਇਲਾਵਾ ਹੋਰ ਵੀ ਕਾਂਗਰਸੀ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਨਾਲ ਸੰਬੰਧਿਤ ਨਾ ਫਾਈਲਾਂ ਜਨਤਕ ਹੋਈਆਂ ਨਾ ਨਿਰਪੱਖ ਪੜਤਾਲ ਹੋਈ- ਖਾਲੜਾ ਮਿਸ਼ਨ ਅਗਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾਂ 'ਤੇ ਸਰਕਾਰ ਵਲੋਂ ਕੀਤੀ ਲਾਠੀਚਾਰਜ ਦੀ ਨਿੰਦਾ <br/>
Ad Position 24