22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਾਹਰੀ ਸੂਬਿਆਂ 'ਚ ਪੰਜਾਬੀਆਂ ਨਾਲ ਹੋ ਰਹੀ ਧੱਕੇਸ਼ਾਹੀ ਚਿੰਤਾ ਦਾ ਵਿਸ਼ਾ- ਕਾਂਗਰਸੀ ਆਗੂ <br/>

Ad Position 21
No active advertisement
ਅਜੀਤ ਡੈਸਕ 07-06-2026
ਸ਼ਾਹਬਾਜ਼ਪੁਰ, 6 ਜੂਨ (ਪਰਦੀਪ ਬੇਗੇਪੁਰ)- ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਪੰਜਾਬੀਆਂ ਨਾਲ ਧੱਕੇਸ਼ਾਹੀ, ਕੁੱਟਮਾਰ ਆਦਿ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਵਿਚ ਸਿੱਖ ਨੌਜਵਾਨਾਂ ਦੀ ਦਸਤਾਰ ਨੂੰ ਸਭ ਤੋਂ ਪਹਿਲਾਂ ਨਿਸ਼ਾਨਾਂ ਬਣਾਇਆ ਜਾਂਦਾ ਹੈ, ਅਜਿਹੀਆਂ ਘਟਨਾਵਾਂ ਵਿਚ ਵਾਧਾ ਗਹਿਰੀ ਚਿੰਤਾ ਦਾ ਵਿਸ਼ਾ ਹੈ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂਆਂ ਸਰਪੰਚ ਮੇਜਰ ਸਿੰਘ ਮੰਮਣਕੇ, ਸਰਪੰਚ ਹਰਭੇਜ ਸਿੰਘ ਮੰਮਣਕੇ ਅਤੇ ਸਾਬਕਾ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੋਨੀ ਡਿਆਲ ਨੇ ਹਰਭੇਜ ਸਿੰਘ ਮੰਮਣਕੇ ਦੇ ਗ੍ਰਹਿ ਵਿਖੇ ਇਕ ਵਿਸ਼ੇਸ ਮਿਲਣੀ ਮੌਕੇ ਕੀਤਾ | ਉਕਤ ਆਗੂਆਂ ਨੇ ਹਾਲ ਹੀ ਵਿਚ ਹਿਮਾਚਲ ਪ੍ਰਦੇਸ਼ ਅੰਦਰ ਵਾਪਰੀ ਇਕ ਘਟਨਾਂ ਜਿਸ ਵਿਚ ਇਕ ਨੌਜਵਾਨ ਵਲੋਂ ਅਪਾਣੇ ਬਚਾਅ ਲਈ ਗੋਲੀ ਚਲਾਉਣੀ ਪਈ, ਬਾਰੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ ਤੋਂ ਬਾਹਰ ਸਿੱਖ ਧਰਮ ਦੇ ਅਨੇਕਾਂ ਧਾਰਮਿਕ ਸਥਾਨ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਸਿੱਖ ਸੰਗਤ ਵਲੋਂ ਇਨ੍ਹਾਂ ਸੂਬਿਆਂ ਵਿਚ ਜਾਣਾ ਸਗੋਂ ਉਥੋਂ ਦੇ ਅਨੇਕਾਂ ਪਰਵਾਰਾਂ ਦੀ ਰੋਜ਼ੀ ਰੋਟੀ ਦਾ ਸਾਧਨ ਵੀ ਹੈ ਪਰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਛੋਟੀਆਂ ਛੋਟੀਆਂ ਗੱਲਾਂ ਨੂੰ ਆਧਾਰ ਬਣਾ ਕੇ ਸਿੱਖ ਧਰਮ ਦੇ ਕਿਰਦਾਰ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਸਿੱਖ ਨੌਜਵਾਨਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਦੀ ਦਸਤਾਰ ਦੀ ਬੇਅਦਬੀ ਕਰਨਾਂ ਆਮ ਗੱਲ ਹੋ ਗਈ ਹੈ, ਜੋ ਇਕ ਗਹਿਰੀ ਚਿੰਤਾ ਦਾ ਵਿਸ਼ਾ ਹੈ | ਉਕਤ ਆਗੂਆਂ ਨੇ ਕਿਹਾ ਕਿ ਸਮੂਹ ਸਿੱਖ ਜਥੇਬੰਦੀਆਂ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਗੰਭੀਰ ਬਣਦੇ ਜਾ ਰਹੇ ਮਸਲੇ 'ਤੇ ਇੱਕਜੁਟ ਹੋ ਕੇ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਬਾਹਰਲੇ ਸੂਬਿਆਂ ਦੀਆਂ ਸਰਕਾਰਾਂ ਨਾਲ ਮਿਲ ਕੇ ਕੋਈ ਉਪਰਾਲਾ ਕਰੇ ਤਾਂ ਜੋ ਭਵਿੱਖ ਵਿਚ ਕੋਈ ਅਜਿਹੀ ਘਟਨਾਂ ਨਾ ਵਾਪਰੇ ਇਸ ਲਈ ਕੋਈ | ਇਸ ਮੌਕੇ ਸੁਬੇਗ ਸਿੰਘ ਧੁੰਨ ਸੀਨੀਅਰ ਕਾਂਗਰਸੀ ਆਗੂ, ਸੇਵਾ ਸਿੰਘ ਸ਼ਾਹਬਾਜ਼ਪੁਰ, ਮਨਦੀਪ ਸਿੰਘ ਸ਼ਾਹਬਾਜ਼ਪੁਰ ਸਰਪੰਚ, ਗੁਰਵਿੰਦਰ ਸਿੰਘ ਸ਼ਾਹਬਾਜ਼ਪੁਰ, ਜਸਵੰਤ ਸਿੰਘ ਸ਼ਾਹਬਾਜ਼ਪੁਰ ਸਾਬਕਾ ਸਰਪੰਚ, ਸਰਵਨ ਸਿੰਘ ਪ੍ਰਧਾਨ ਡਿਆਲ, ਕਵਲਜੀਤ ਸਿੰਘ ਸ਼ਾਹ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਸੰਘਰਸ਼ 17ਵੇਂ ਦਿਨ 'ਚ ਸ਼ਾਮਿਲ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਨਾਲ ਸੰਬੰਧਿਤ ਨਾ ਫਾਈਲਾਂ ਜਨਤਕ ਹੋਈਆਂ ਨਾ ਨਿਰਪੱਖ ਪੜਤਾਲ ਹੋਈ- ਖਾਲੜਾ ਮਿਸ਼ਨ
Ad Position 24