22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਯੁਵਕ ਸੇਵਾਵਾਂ ਵਿਭਾਗ ਤਰਨ ਤਾਰਨ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਲਗਾਏ 3500 ਤੋਂ ਵੱਧ ਬੂਟੇ <br/>

Ad Position 21
No active advertisement
ਅਜੀਤ ਡੈਸਕ 07-06-2026
ਤਰਨ ਤਾਰਨ, 6 ਜੂਨ (ਹਰਿੰਦਰ ਸਿੰਘ)- ਯੁਵਕ ਸੇਵਾਵਾਂ ਵਿਭਾਗ ਤਰਨ ਤਾਰਨ ਦੁਆਰਾ ਮੁੱਖ ਮੰਤਰੀ ਭਗਵੰਤ ਮਾਨ ਦੇ 'ਤੰਦਰੁਸਤ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਦੀ ਸਰਪ੍ਰਸਤੀ ਹੇਠ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਚ ਯੁਵਕ ਸੇਵਾਵਾਂ ਵਿਭਾਗ ਨਾਲ ਸੰਬਧਤ ਯੂਥ ਕਲੱਬਾਂ, ਐਨ.ਐਸ.ਐਸ ਯੂਨਿਟਾਂ, ਰੈੱਡ ਰੀਬਨ ਕਲੱਬਾਂ ਦੇ ਮੈਂਬਰਾਂ ਦੀ ਮਦਦ ਨਾਲ ਵਾਤਾਵਰਣ ਦਿਵਸ ਮਨਾਇਆ ਗਿਆ | ਇਸ ਮੌਕੇ 14 ਸੰਸਥਾਵਾਂ ਦੇ 700 ਦੇ ਕਰੀਬ ਵਲੰਟੀਅਰਾਂ ਨੇ 3500 ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਸੁਨੇਹਾ ਦਿੱਤਾ ਗਿਆ | ਜ਼ਿਲ੍ਹੇ ਭਰ ਦੇ ਵਲੰਟੀਅਰਾਂ ਵਲੋਂ ਛੁੱਟੀਆਂ ਹੋਣ ਦੇ ਬਾਵਜੂਦ ਆਪੋ-ਆਪਣੇ ਘਰਾਂ, ਸੰਸਥਾਵਾਂ, ਗਲੀ-ਮੁਹੱਲਿਆਂ ਤੇ ਸਾਂਝੀਆਂ ਥਾਵਾਂ 'ਤੇ ਬੂਟੇ ਲਗਾਏ ਗਏ | ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਨੇ ਦੱਸਿਆ ਕਿ ਛੁੱਟੀਆਂ ਦੇ ਚੱਲਦਿਆਂ ਸਮੂਹ ਸਕੂਲ/ਕਾਲਜ ਬੰਦ ਸਨ | ਇਸ ਲਈ ਸਕੂਲਾਂ/ਕਾਲਜਾਂ ਦੇ ਪ੍ਰੋਗਰਾਮ ਅਫ਼ਸਰਾਂ ਨੂੰ ਵਟਸਐਪ ਗਰੁੱਪ ਰਾਹੀਂ ਇੱਕਠਾ ਕੀਤਾ ਗਿਆ | ਉਨ੍ਹਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ ਗਿਆ, ਜਿਸਦੇ ਨਤੀਜੇ ਵਜੋਂ ਬਹੁਤ ਵਧੀਆ ਹੁੰਗਾਰਾ ਵੇਖਣ ਨੂੰ ਮਿਲਿਆ | ਉਨ੍ਹਾਂ ਦੱਸਿਆ ਕਿ ਬੂਟਿਆਂ ਦਾ ਰਕਬਾ ਵਧਾਉਣ ਲਈ ਵਿਭਾਗ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਖੇ 10 ਹਜ਼ਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ | ਇਸ ਲਈ ਜੰਗਲਾਤ ਮਹਿਕਮੇ ਤੋਂ ਵੀ ਯੋਗ ਮਦਦ ਲਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪੱਟੀ ਡੀਪੂ ਦੀਆਂ ਬੱਸਾਂ ਵਲੋਂ ਸਵਾਰੀਆਂ ਨੂੰ ਲਾਹੌਰ ਚੌਕ 'ਚ ਉਤਾਰਨ ਦਾ ਮਾਮਲਾ ਗਰਮਾਇਆ <br/> ਅਗਲੀ ਖ਼ਬਰ ਦਵਿੰਦਰ ਸਿੰਘ ਕੈਰੋਂਵਾਲ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਤਰਨ ਤਾਰਨ ਦੇ ਚੇਅਰਮੈਨ ਨਿਯੁਕਤ <br/>
Ad Position 24