ਖਾਲੜਾ, 7 ਜੂਨ (ਜੱਜਪਾਲ ਸਿੰਘ)- ਪਿੰਡ ਡੱਲ ਦੇ ਖ਼ੇਤਾਂ ਵਿਚ ਡਰੋਨ ਤੇ ਕੁਝ ਹੀ ਦੂਰੀ 'ਤੇ ਪਿਸਟਲ ਬੀ.ਐਸ.ਐਫ. ਅਤੇ ਪੁਲਿਸ ਵਲੋਂ ਬਰਾਮਦ ਕੀਤਾ ਗਿਆ | ਏ.ਐਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਪਿੰਡ ਡੱਲ ਵਿਖੇ ਮੌਜੂਦ ਸਨ ਕਿ ਸੁਮੇਰ ਸਿੰਘ ਕੰਪਨੀ ਕਮਾਂਡਰ ਜੀ ਕੰਪਨੀ 142 ਬਨ ਬੀ.ਓ.ਪੀ. ਧਰਮਾ ਵਲੋਂ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਬਲਕਾਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਡੱਲ ਦੇ ਖੇਤ 'ਚ ਇਕ ਪੀਲੇ ਰੰਗ ਦਾ ਪੈਕੇਟ ਪਿਆ ਤੇ ਇਕ ਡਰੋਨ ਡਿੱਗਾ ਪਿਆ ਹੈ | ਮੌਕੇ 'ਤੇ ਪੁੱਜੇ ਤਫਤੀਸ਼ੀ ਅਫਸਰ ਸਮੇਤ ਸਾਥੀ ਕਰਮਚਾਰੀਆਂ ਨੇ ਖੇਤ 'ਚੋਂ ਇਕ ਪੀਲੇ ਰੰਗ ਦਾ ਪੈਕੇਟ ਪਿਆ ਹੋਇਆ ਬਰਾਮਦ ਕੀਤਾ | ਇਸ ਪੈਕੇਟ ਨੂੰ ਜਦ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ 'ਚੋਂ ਇਕ ਪਿਸਟਲ ਸਮੇਤ ਖਾਲੀ ਮੈਗਜ਼ੀਨ ਤੇ ਨੇੜ੍ਹੇ ਹੀ ਮੜੀਆਂ 'ਚੋਂ ਇਕ ਡਰੋਨ ਡਿੱਗਾ ਹੋਇਆ ਬਰਾਮਦ ਹੋਇਆ | ਇਸ ਸੰਬੰਧੀ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |