ਖਾਲੜਾ, 7 ਜੂਨ (ਜੱਜਪਾਲ ਸਿੰਘ ਜੱਜ)- ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਪੈਸ਼ਲ ਰਿਵੀਜ਼ਨ 2 ਸੰਬੰਧੀ ਮੈਪਿੰਗ ਦਾ ਕੰਮ ਮੁਕੰਮਲ ਕਰਨ ਲਈ ਸਮੁੱਚੇ ਜ਼ਿਲੇ੍ਹ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਲੱਗੇ ਵਿਸ਼ੇਸ਼ ਕੈਂਪਾਂ ਦੇ ਤਹਿਤ ਕਸਬਾ ਖਾਲੜਾ ਅੰਦਰ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿੱਥੇ ਬੀ.ਐਲ.ਓਜ਼ ਨੇ ਆਪਣੇ ਆਪਣੇ ਸੰਬੰਧਿਤ ਪੋਲਿੰਗ ਸਟੇਸ਼ਨਾਂ ਦੀਆਂ ਵੋਟਾਂ ਦੀ ਮੈਪਿੰਗ ਕੀਤੀ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ ਲੜਕੇ ਵਿਖੇ ਹਾਜ਼ਰ ਬੀ.ਐਲ.ਓ. ਸੰਦੀਪ ਧਵਨ, ਬੀ.ਐਲ.ਓ. ਅਰਸ਼ਦੀਪ ਸਿੰਘ, ਬੀ.ਐਲ.ਓ. ਰਕੇਸ਼ ਕੁਮਾਰ ਤੇ ਬੀ.ਐਲ.ਓ. ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੂਥਾਂ ਦੇ ਕਰੀਬ 95 ਫੀਸਦੀ ਵੋਟਾਂ ਦੀ ਮੈਪਿੰਗ ਮੁਕੰਮਲ ਹੋ ਚੁੱਕੀ ਹੈ ਹੈ ਤੇ ਰਹਿੰਦੇ ਪੰਜ ਫ਼ੀਸਦੀ ਲੋਕਾਂ ਵਲੋਂ ਨਾ ਆਉਣ ਕਰਕੇ ਵੋਟਾਂ ਦੀ ਮੈਪਿੰਗ ਰੁਕੀ ਹੋਈ ਹੈ | ਉਨ੍ਹਾਂ ਵੋਟਾਂ ਦੀ ਮੈਪਿੰਗ ਕਰਵਾਉਣ ਤੋਂ ਵਾਂਝੇ ਰਹਿ ਚੁੱਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਵਾਰ-ਵਾਰ ਕੈਂਪ ਲਗਾ ਕੇ ਵੋਟਾਂ ਦੀ ਮੈਪਿੰਗ ਕਰਵਾਉਣ ਲਈ ਦਿੱਤੇ ਜਾ ਰਹੇ ਮੌਕੇ ਦਾ ਫਾਇਦਾ ਉਠਾਉਣ |
ਐਸ.ਆਈ.ਆਰ. ਤਹਿਤ ਵੋਟਾਂ ਦੀ ਮੈਪਿੰਗ ਕਰਨ ਲਈ ਖਾਲੜਾ 'ਚ ਲੱਗਾ ਵਿਸ਼ੇਸ਼ ਕੈਂਪ <br/>
ਅਜੀਤ ਡੈਸਕ
08-06-2026