18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੱਕਾ ਆੜ੍ਹਤੀ ਅਤੇ ਕੱਚਾ ਆੜ੍ਹਤੀਆਂ 'ਚ ਟਕਰਾਅ ਦੇ ਚੱਲਦਿਆਂ ਦਾਣਾ ਮੰਡੀ ਤਰਨ ਤਾਰਨ ਰਹੀ ਬੰਦ <br/>

Ad Position 21
No active advertisement
ਅਜੀਤ ਡੈਸਕ 09-06-2026
ਤਰਨ ਤਾਰਨ, 8 ਜੂਨ (ਪਰਮਜੀਤ ਜੋਸ਼ੀ)-ਪੱਕਾ ਆੜ੍ਹਤੀ ਅਤੇ ਕੱਚਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੇ ਆੜ੍ਹਤੀਆਂ ਵਿਚ ਅਦਾਇਗੀਆਂ ਅਤੇ ਦਾਮੀ ਨੂੰ ਲੈ ਕੇ ਹੋਏ ਆਪਸੀ ਟਕਰਾਏ ਦੌਰਾਨ ਸਾਰਾ ਦਿਨ ਮੰਡੀ ਬੰਦ ਰਹੀ, ਜਿਸ ਕਾਰਨ ਮੰਡੀ ਵਿਚ ਖ੍ਰੀਦ ਨਹੀਂ ਹੋ ਸਕੀ ਅਤੇ ਕਿਸਾਨ ਵੀ ਖੱਜਲ ਖੁਆਰ ਹੁੰਦੇ ਰਹੇ | ਮੰਡੀ ਵਿਚ ਮੱਕੀ ਦੀ ਫਸਲ ਲੈ ਕੇ ਪੁੱਜੇ ਕਿਸਾਨ ਹਰਵੰਤ ਸਿੰਘ ਕੋਟ ਧਰਮ ਚੰਦ ਕਲਾਂ, ਨਵਰੋਜ ਸਿੰਘ ਘੜਕਾ ਆਦਿ ਨੇ ਦੱਸਿਆ ਕਿ ਆੜ੍ਹਤੀਆਂ ਵਿਚ ਆਪਸੀ ਟਕਰਾਏ ਦੌਰਾਨ ਅੱਜ ਸਾਰਾ ਦਿਨ ਦਾਣਾ ਮੰਡੀ ਬੰਦ ਰਹਿਣ ਕਾਰਨ ਉਨ੍ਹਾਂ ਦੇ ਫਸਲ ਦੀ ਬੋਲੀ ਨਹੀਂ ਹੋ ਸਕੀ, ਜਿਸ ਕਾਰਨ ਉਹ ਧੱੁਪ ਵਿਚ ਸਾਰਾ ਦਿਨ ਮੰਡੀ ਵਿਚ ਬੈਠਣ ਲਈ ਮਜ਼ਬੂਰ ਹੋ ਅਤੇ ਉਨ੍ਹਾਂ ਦੀ ਖੱਜਲ ਖੁਆਰੀ ਹੋਈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੱਕੀ ਦਾ ਰੇਟ ਬਹੁਤ ਘੱਟ ਮਿਲ ਰਿਹਾ ਹੈ ਅਤੇ ਮੱਕੀ ਨੂੰ ਐੱਮ. ਐੱਸ. ਪੀ. 'ਤੇ ਨਹੀਂ ਖ੍ਰੀਦਿਆ ਜਾ ਰਿਹਾ ਹੈ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਮੱਕੀ ਦੀ ਫਸਲ ਨੂੰ ਸਰਕਾਰ ਰੇਟ 'ਤੇ ਖ੍ਰੀਦਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਫਸਲ ਦਾ ਢੁੱਕਵਾ ਮੁੱਲ ਮਿਲ ਸਕੇ | ਇਸ ਸੰਬੰਧੀ ਜਦੋਂ ਜ਼ਿਲ੍ਹਾ ਮੰਡੀ ਅਫ਼ਸਰ ਤਰਨ ਤਾਰਨ ਅਤੇ ਸਕੱਤਰ ਮਾਰਕੀਟ ਕਮੇਟੀ ਤਰਨ ਤਾਰਨ ਨਾਲ ਫੋਨ 'ਤੇ ਜਦੋਂ ਸੰਪਰਕ ਕੀਤਾ ਗਿਆ ਤਾਂ ਵਾਰ-ਵਾਰ ਫ਼ੋਨ ਕਰਨ 'ਤੇ ਵੀ ਉਨ੍ਹਾਂ ਵਲੋਂ ਫ਼ੋਨ ਚੁੱਕਣਾ ਮੁਨਾਸਿਫ ਨਹੀਂ ਸਮਝਿਆ ਗਿਆ | ਮੰਡੀ ਬੰਦ ਹੋਣ ਕਾਰਨ ਅੱਜ ਸਾਰਾ ਦਿਨ ਮੰਡੀ ਵਿਚ ਕਿਸਾਨ ਦੀ ਖੱਜਲ ਖੁਆਰੀ ਹੁੰਦੀ ਰਹੀ ਅਤੇ ਰਾਤ ਨੂੰ ਵੀ ਉਨ੍ਹਾਂ ਨੂੰ ਆਪਣੀਆਂ ਫਸਲ ਦੀਆਂ ਢੇਰੀਆਂ ਲਾਗੇ ਬੈਠਣ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਕਾਰਨ ਕਿਸਾਨਾਂ ਵਿਚ ਵੀ ਰੋਸ ਦੇਖਣ ਨੂੰ ਮਿਲਿਆ | ਇਸ ਸੰਬੰਧੀ ਜਦੋਂ ਕੱਚਾ ਆੜ੍ਹਤੀ ਅਤੇ ਪੱਕਾ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਦੋਵਾਂ ਧਿਰਾਂ ਨੇ ਆਪਣੇ ਆਪ ਨੂੰ ਸਹੀ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਹਰਦੀਪ ਸਿੰਘ ਦੇ ਕੌਮੀ ਸਫ਼ਾਈ ਕਮਿਸ਼ਨ ਦੇ ਵਾਈਸ ਚੇਅਰਮੈਨ ਨਿਯੁਕਤ ਹੋਣ 'ਤੇ ਮੰਨਾ ਨੇ ਦਿੱਤੀ ਵਧਾਈ <br/> ਅਗਲੀ ਖ਼ਬਰ ਮਾਈ ਭਾਗੋ ਕਾਲਜ ਆਫ਼ ਫ਼ਾਰਮੇਸੀ ਵਿਖੇ ਪੀ. ਪੀ. ਐੱਮ. ਈ. ਟੀ. ਦਾ ਪੇਪਰ ਹੋਇਆ <br/>
Ad Position 24