18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਿਸਾਨਾਂ ਮਜ਼ਦੂਰਾਂ ਨੇ ਉਸਮਾ ਟੋਲ ਪਲਾਜ਼ਾ 'ਤੇ ਮੋਦੀ ਤੇ ਮਾਨ ਸਰਕਾਰ ਦਾ ਪੁਤਲਾ ਫੂਕਿਆ <br/>

Ad Position 21
No active advertisement
ਅਜੀਤ ਡੈਸਕ 09-06-2026
ਤਰਨ ਤਾਰਨ, 8 ਜੂਨ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੀ ਟੀਮ ਵਲੋਂ ਅੰਮਿ੍ਤਸਰ-ਬਠਿੰਡਾ ਹਾਈਵੇ ਨੰਬਰ 54 'ਤੇ ਪਿੰਡ ਉਸਮਾ ਦੇ ਟੋਲ ਪਲਾਜੇ 'ਤੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਦਾ ਪੁਤਲਾ ਫੂਕਿਆ ਤੇ ਵੱਧ ਰਹੀ ਮਹਿੰਗਾਈ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ | ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ੍ਹ, ਜਰਨੈਲ ਸਿੰਘ ਨੂਰਦੀ ਨੇ ਕਿਹਾ ਕਿ ਦੇਸ਼ ਭਰ ਵਿਚ ਵਿੱਤੀ ਤੇ ਰਾਜਸੀ ਆਰਥਿਕ ਵਰਗਾ ਮਾਹੌਲ ਬਣ ਰਿਹਾ ਹੈ | ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਨਾਗਰਿਕਾਂ ਨੂੰ ਗੰੁਮਰਾਹ ਕਰ ਰਹੀ ਹੈ | ਦੇਸ਼ ਵਿਚ ਪੈਟਰੋਲੀਅਮ ਪਦਾਰਥ ਡੀਜਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵੀ ਬੇਤਹਾਸ਼ਾ ਵਾਧਾ ਕੀਤਾ ਜਾ ਰਿਹਾ ਹੈ | ਕੰਪਨੀਆਂ ਪੂਰੀ ਤਰ੍ਹਾਂ ਲੁੱਟ ਕਰ ਰਹੀਆਂ ਹਨ, ਕਿਉਂਕਿ ਸਰਕਾਰ ਨੇ ਕੰਪਨੀਆਂ ਨੂੰ ਕੰਟਰੋਲ ਮੁਕਤ ਕੀਤਾ ਹੋਇਆ ਹੈ | ਦੇਸ਼ ਭਰ ਵਿਚ ਰਸੋਈ ਗੈਸ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ | ਦੇਸ਼ ਕੋਲ ਅੰਨ ਦਾ ਭੰਡਾਰ ਵੀ ਸੀਮਤ ਦਿਸ਼ਾ ਵੱਲ ਜਾ ਰਿਹਾ ਹੈ ਤੇ ਪੈਟਰੋਲੀਅਮ ਭੰਡਾਰ ਵੀ ਖਤਮ ਹੋ ਰਹੇ ਹਨ, ਕਿਉਂਕਿ ਮੋਦੀ ਸਰਕਾਰ ਦੀ ਅਮਰੀਕੀ ਸਾਮਰਾਜ ਭਾਈਵਾਲੀ ਕਰਕੇ ਈਰਾਨ ਤੇ ਰੂਸ ਤੇਲ ਨਹੀਂ ਦੇ ਰਿਹਾ, ਦੇਸ਼ ਭਰ ਵਿਚ ਬੈਂਕਾਂ ਵਿਚ ਕਰੰਸੀ ਨਹੀਂ ਹੈ, ਲੋਕ ਬੈਂਕਾਂ ਦੇ ਬਾਹਰ ਧੱਕੇ ਖਾ ਰਹੇ ਹਨ, ਪੈਸਾ ਨਹੀਂ ਮਿਲ ਰਿਹਾ, ਵੱਡੀ ਐਮਰਜੈਂਸੀ ਵਰਗਾ ਹਾਲਾਤ ਬਣ ਰਹੇ ਹਨ | ਰਸਾਇਣਿਕ ਖਾਦਾਂ ਦੀ ਕਿੱਲਤ ਆ ਰਹੀ ਹੈ, ਰਸਾਇਣਿਕ ਖਾਦਾਂ ਵਿਚ ਪੈਣ ਵਾਲੀ ਗੈਸ ਦੀ ਸਪਲਾਈ ਠੁੱਸ ਹੈ, ਜਿਸ ਕਾਰਨ ਹਾਲਾਤ ਮਾੜੇ ਹਨ | ਇਸੇ ਤਰ੍ਹਾਂ ਅਮਰੀਕਾ ਨਾਲ ਖੇਤੀ ਸਮਝੌਤੇ ਨੇ ਵੀ ਮੋਦੀ ਸਰਕਾਰ ਮੋਹਰ ਲਗਾਉਣ ਦੀ ਤਿਆਰੀ ਕਰ ਰਹੀ ਹੈ, ਪੰਜਾਬ ਵਿਚ ਵੀ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ | ਇਸ ਮੌਕੇ ਸੁਖਵਿੰਦਰ ਸਿੰਘ ਦੁੱਗਲਵਾਲਾ, ਨਿਰੰਜਨ ਸਿੰਘ ਬਗਰਾੜੀ, ਬਲਜਿੰਦਰ ਸਿੰਘ ਸੇਰੋਂ, ਸਰਵਣ ਸਿੰਘ ਵਲੀਪੁਰ, ਪਾਖਰ ਸਿੰਘ ਲਾਲਪੁਰ, ਮੁਖਤਾਰ ਸਿੰਘ ਬਿਹਾਰੀਪੁਰ, ਸਤਨਾਮ ਸਿੰਘ ਖੋਜਕੀਪੁਰ, ਮਨਜਿੰਦਰ ਸਿੰਘ ਗੋਹਲਵੜ, ਕੁਲਵੰਤ ਸਿੰਘ ਢੋਟੀਆਂ, ਸੁਵਿੰਦਰ ਸਿੰਘ ਜੀਓਬਾਲਾ, ਪਰਮਜੀਤ ਸਿੰਘ ਛੀਨਾ, ਮਨਜੀਤ ਸਿੰਘ ਕਰਮੂੰਵਾਲਾ, ਦਿਲਬਾਗ ਸਿੰਘ ਪਹੂਵਿੰਡ, ਹਰਪਿੰਦਰਜੀਤ ਸਿੰਘ ਕੰਗ, ਗੁਰਭੇਜ ਸਿੰਘ ਪੱਟੀ ਤੇ ਆਤਮਾ ਸਿੰਘ ਘਰਿਆਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਰੁਣ ਚੁੱਗ ਨੂੰ ਰਾਜ ਸਭਾ ਮੈਂਬਰ ਬਣਨ 'ਤੇ ਐਡਵੋਕੇਟ ਜਸਮੀਤ ਸਿੰਘ ਵਾਲੀਆ ਦਿੱਤੀ ਵਧਾਈ <br/> ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 13 ਵਿਅਕਤੀ ਗਿ੍ਫ਼ਤਾਰ- ਐੱਸ. ਐੱਸ. ਪੀ. ਲਾਂਬਾ <br/>
Ad Position 24