ਤਰਨ ਤਾਰਨ, 18 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਤਹਿਤ 2 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਪੱਟੀ ਵਿਖੇ ਜਗਰੂਪ ਸਿੰਘ ਪੁੱਤਰ ਰਸਾਲ ਸਿੰਘ ਵਾਸੀ ਚੂਸਲੇਵੜ ਨੇ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਚੂਸਲੇਵੜ ਵਿਚ ਉਸ ਦੇ ਮਾਤਾ ਪਿਤਾ ਅਤੇ ਉਸਦੀ ਭਣੇਵੀ ਪ੍ਰਭਜੋਤ ਕੌਰ ਰਹਿਦੀ ਹੈ, ਜਿਸਨੂੰ ਕੁਝ ਸਮੇੇਂ ਤੋਂ ਗੁਰਲਾਲ ਸਿੰਘ ਉਰਫ ਦਾਤਰ ਅਤੇ ਰਣਜੀਤ ਸਿੰਘ ਉਰਫ ਜਲਾਦ ਤੰਗ ਪਰੇਸਾਨ ਕਰਕੇ ਸਨ। ਇਨ੍ਹਾਂ ਤੋਂ ਡਰਦੇ ਉਨ੍ਹਾਂ ਆਪਣੀ ਭਣੇਵੀਂ ਨੂੰ ਸਕੂਲ਼ ਤਂ ਹਟਾ ਲਿਆ। ਉਹ ਆਪਣੇ ਦੋਸਤ ਨਾਲ ਖੇਤਾਂ ਵੱਲ ਜਾ ਰਿਹਾ ਸੀ ਤਾਂ ਗੁਰਲਾਲ ਸਿੰਘ ਅਤੇ ਰਣਜੀਤ ਸਿੰਘ ਉਰਫ ਜਲਾਦ ਨੇ ਉਸ ਨੂੰ ਰੋਕ ਕੇ ਕਿਹਾ ਕਿ ਤੇਰੀ ਬਦਮਾਸੀ ਕੱਢਦੇ ਹਾਂ ਅਤੇ ਗੁਰਲਾਲ ਸਿੰਘ ਨੇ ਆਪਣੇ ਡੱਬ ਵਿਚਂੋ ਪਿਸਤੌਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਮੱਥੇ ‘ਤੇ ਲਗਾ ਕੇ ਟਰਿਗਰ ਨੱਪਿਆ ਤਾਂ ਪਿਸਤੌਲ ਮੌਕੇ ‘ਤੇ ਨਹੀਂ ਚਲਿਆ। ਉਸ ਵਲੋਂ ਰੌਕਾ ਪਾਉਣ ‘ਤੇ ਉਕਤ ਵਿਅਕਤੀ ਹਥਿਆਰਾਂ ਸਮੇਤ ਭੱਜ ਗਏ। ਜਾਂਚ ਅਧਿਕਾਰੀ ਐੱਸ.ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।