11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫਦ ਸਿਵਲ ਸਰਜਨ ਨੂੰ ਮਿਲਿਆ ਸਿਵਲ ਸਰਜਨ ਡਾ. ਧਵਨ ਨੇ ਪੈਨਸ਼ਨਰਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਹੋਣ ਦਾ ਦਿੱਤਾ ਭਰੋਸਾ

ਤਰਨ ਤਾਰਨ, 11 ਅਗਸਤ (ਇਕਬਾਲ ਸਿੰਘ ਸੋਢੀ)- ਪੈਨਸ਼ਨਰਜ ਐੰਡ ਸੀਨੀਅਰ ਸਿਟੀਜਨਜ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਦੀ ਅਗਵਾਈ ਹੇਠ ਸਿਵਲ ਸਰਜਨ ਤਰਨ ਤਾਰਨ ਡਾ. ਸੰਦੀਪ ਧਵਨ ਨੂੰ ਮਿਲਿਆ।

Ad Position 21
No active advertisement
ਸਿਵਲ ਸਰਜਨ ਡਾ. ਸੰਦੀਪ ਧਵਨ ਨੂੰ ਸਨਮਾਨਿਤ ਕਰਦੇ ਹੋਏ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ। ਤਸਵੀਰ: ਲਵਲੀ 12-08-2026
ਤਰਨ ਤਾਰਨ, 11 ਅਗਸਤ (ਇਕਬਾਲ ਸਿੰਘ ਸੋਢੀ)- ਪੈਨਸ਼ਨਰਜ ਐੰਡ ਸੀਨੀਅਰ ਸਿਟੀਜਨਜ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਦੀ ਅਗਵਾਈ ਹੇਠ ਸਿਵਲ ਸਰਜਨ ਤਰਨ ਤਾਰਨ ਡਾ. ਸੰਦੀਪ ਧਵਨ ਨੂੰ ਮਿਲਿਆ। ਉਨ੍ਹਾਂ ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਅਤੇ ਸਿਹਤ ਵਿਭਾਗ ਤੋੰ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੇ ਪੈਂਡਿੰਗ ਕੰਮਾਂ ਬਾਰੇ ਗੱਲਬਾਤ ਕੀਤੀ । ਪ੍ਰਧਾਨ ਫ਼ਤਿਹਚੱਕ ਨੇ ਦੱਸਿਆ ਸਿਆ ਕਿ ਬਜ਼ੁਰਗ ਪੈਨਸ਼ਨਰ ਉਮਰ ਦੇ ਇਸ ਪੜਾਅ ’ਤੇ ਕਮਜ਼ੋਰ, ਢਿੱਲੇ ਮੱਠੇ ਅਤੇ ਤਕਲੀਫ ਵਿਚ ਰਹਿੰਦੇ ਹਨ। ਉਹ ਸਰਕਾਰੀ ਨਿਯਮਾਂ ਮੁਤਾਬਿਕ ਇਨਡੋਰ ਇਲਾਜ ਕਰਵਾਉਣ ਲਈ ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਲਈ ਸੰਬੰਧਿਤ ਡਾਕਟਰ ਅਤੇ ਦਵਾਈਆਂ ਲਈ ਖਰਚ ਕੀਤੇ ਪੈਸੇ ਲੈਣ ਲਈ ਆਪਣੇ ਡੀ.ਡੀ.ਡੀ.ਓ. ਰਾਹੀਂ ਆਪਣੀ ਮੈਡੀਕਲ ਬਿੱਲਾਂ ਦੀ ਫਾਈਲ ਸਿਵਲ ਸਰਜਨ ਦਫਤਰ ਭੇਜਦੇ ਹਨ, ਪਰ ਲੰਮੇਂ ਸਮੇਂ ਤੱਕ ਉਨ੍ਹਾਂ ਨੂੰ ਆਪਣੇ ਡਾਕਟਰੀ ਖਰਚੇ ਦੀ ਪ੍ਰਤੀ ਪੂਰਤੀ ਬਾਰੇ ਕੋਈ ਸੂਚਨਾ ਨਹੀਂ ਮਿਲਦੀ । ਬੁਢਾਪੇ ਅਤੇ ਕਮਜ਼ੋਰੀ ਕਾਰਨ ਉਹ ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਲਈ ਬਹੁਤੀ ਚਾਰਾਜੋਈ ਨਹੀਂ ਕਰ ਸਕਦੇ । ਕੁਝ ਥਾਂਈ ਡੀ.ਡੀ.ਓ. ਨਾਲ ਸੰਪਰਕ ਕਰਨ ’ਤੇ ਪਤਾ ਲੱਗਦਾ ਹੈ ਕਿ ਫਾਈਲ ਅਜੇ ਸਿਵਲ ਸਰਜਨ ਦਫਤਰ ਪੈਂਡਿੰਗ ਹੈ ਜਾਂ ਫਿਰ ਉਸ ਦਫ਼ਤਰ ਵਲੋਂ ਕੁਝ ਇਤਰਾਜ਼ ਲਗਾਏ ਗਏ ਹਨ ਜਾਂ ਵੱਡੀ ਰਕਮ ਹੋਣ ’ਤੇ ਸਿਵਲ ਸਰਜਨ ਦਫਤਰ ਵਲੋਂ ਬਿੱਲ ਫਾਈਲ ਡਾਇਰੈਕਟਰ ਨੂੰ ਭੇਜਿਆ ਜਾਂਦਾ ਹੈ, ਪਰ ਇਸ ਬਾਰੇ ਜਾਣਕਾਰੀ ਨਾ ਮਿਲਣ ਕਾਰਨ ਸੰਬੰਧਿਤ ਪੈਨਸ਼ਨਰ ਨੂੰ ਲੰਮਾਂ ਸਮਾਂ ਪ੍ਰੇਸ਼ਾਨੀ ਅਤੇ ਨਿਰਾਸ਼ਾ ਦੇ ਆਲਮ ਵਿਚੋਂ ਗੁਜਰਨਾ ਪੈਂਦਾ ਹੈ । ਉਨ੍ਹਾਂ ਪੁਰਜ਼ੋਰ ਅਪੀਲ ਕੀਤੀ ਕਿ ਸਾਰੇ ਪੈਂਡਿੰਗ ਮੈਡੀਕਲ ਬਿੱਲਾਂ ਦਾ ਨਿਪਟਾਰਾ ਜਲਦ ਕੀਤਾ ਜਾਏ। ਨਾਲ ਹੀ ਪ੍ਰਧਾਨ ਫ਼ਤਿਹ ਚੱਕ ਨੇ ਸਿਵਲ ਸਰਜਨ ਦੇ ਧਿਆਨ ਵਿਚ ਲਿਆਂਦਾ ਕਿ ਦਸੰਬਰ 2015 ਤੋਂ ਬਾਅਦ ਸੇਵਾ ਮੁਕਤ ਹੋਏ ਸਿਹਤ ਵਿਭਾਗ ਦੇ ਪੈਨਸ਼ਨਰਾਂ ਨੂੰ ਸੰਬੰਧਿਤ ਡੀ.ਡੀ.ਓ. ਵਲੋਂ ਸਰਕਾਰੀ ਹਦਾਇਤਾਂ ਦੇ ਬਾਵਜੂਦ ਛੇਵੇਂ ਤਨਖ਼ਾਹ ਕਮਿਸ਼ਨ ਤਹਿਤ ਬਕਾਏ ਦੇਣ ਲਈ ਕਿਸ਼ਤਾਂ ਦੇ ਭੁਗਤਾਨ ਨਹੀਂ ਕਰਵਾਏ ਜਾ ਰਹੇ। ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਪੈਨਸ਼ਨਰ ਆਗੂਆਂ ਦੇ ਵਫਦ ਨੂੰ ਬੜੇ ਧਿਆਨ ਅਤੇ ਧੀਰਜ ਨਾਲ ਸੁਣਿਆ । ਉਨ੍ਹਾਂ ਆਖਿਆ ਕਿ ਪੈਨਸ਼ਨਰ ਮੁਲਾਜ਼ਮਾਂ ਲਈ ਪ੍ਰੇਰਨਾਸਰੋਤ ਹਨ ਅਤੇ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਜੁਰਗ ਪੈਨਸ਼ਨਰਾਂ ਦੀ ਲੋੜ ਵੇਲੇ ਬਾਂਹ ਫੜਨ ਵਾਲੀ ਮਹੱਤਵਪੂਰਨ ਸਮਾਜ ਸੇਵੀ ਸੰਗਠਨ ਹੈ । ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸਰਲੀ, ਖਜਾਨਚੀ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ, ਤਹਿਸੀਲ ਪ੍ਰਧਾਨ ਸੁਰਿੰਦਰ ਸਿੰਘ, ਚਰਨਜੀਤ ਸਿੰਘ, ਨਰਿੰਦਰ ਸਿੰਘ ਲਾਲਪੁਰ, ਦਵਿੰਦਰ ਸਿੰਘ, ਬਲਰਾਮ ਕੁਮਾਰ ਸ਼ਰਮਾ ਆਦਿ ਨੇ ਸ਼ਿਰਕਤ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਵਰਮੀ ਕੰਪੋਸਟ ਨਾਲ ਮਿੱਟੀ ਦੀ ਸਿਹਤ ਸੁਧਾਰਨ ਦੇ ਨਾਲ ਖੇਤੀ ਲਾਗਤ ਵੀ ਘਟਾਈ ਜਾ ਸਕਦੀ ਹੈ – ਡਾ. ਭੁਪਿੰਦਰ ਸਿੰਘ ਅਗਲੀ ਖ਼ਬਰ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਧੀਆਂ ਨੂੰ ਸਮਰਪਿਤ ਵਿਰਾਸਤ ਮੇਲਾ ਕਰਵਾਇਆ
Ad Position 24