ਤਰਨ ਤਾਰਨ, 24 ਜੂਨ (ਇਕਬਾਲ ਸਿੰਘ ਸੋਢੀ)– ਤੀਸਰੀ ਪੰਜਾਬ ਰਾਜ ਸਟੇਟ ਸਪੈਕ ਟੇਕਰਾ ਚੈਂਪੀਅਨਸ਼ਿਪ ਜੋ ਕਿ 26 ਤੋਂ 28 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਇੰਡੋਰ ਮਲਟੀ ਪਰਪਸ ਸਟੇਡੀਅਮ ਵਿਖੇ ਕਰਵਾਏ ਜਾ ਰਹੀ ਹੈ। ਇਹ ਟੂਰਨਾਮੈਂਟ ਜ਼ਿਲ੍ਹਾ ਸੇਪਕ ਟਕਰਾ ਐਸੋਸੀਏਸ਼ਨ ਤਰਨ ਤਰਨ ਵਲੋਂ ਕਰਵਾਈ ਜਾ ਰਹੀ ਹੈ। ਇਸ ਚੈਪਅਨਸ਼ਿਪ ਵਿਚ ਪੰਜਾਬ ਦੇ 400 ਖਿਡਾਰੀ ਭਾਗ ਲੈਣਗੇ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੀ ਟੀਮਾਂ ਦਾ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਲੜਕੀਆਂ ਦਾ ਪ੍ਰਬੰਧ ਜੇ.ਐਮ.ਐਸ ਇੰਟਰਨੈਸ਼ਨਲ ਸਕੂਲ ਵਿਖੇ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਰਾਜੇਸ਼ ਥਾਪਾ ਨੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਉਕਤ ਸਕੂਲ ਦੇ ਡਾਇਰੈਕਟਰ ਸਰਬਜੀਤ ਸਿੰਘ ਜਿਨਾਂ ਨੇ ਲੜਕੀਆਂ ਦੇ ਰਹਿਣ ਦਾ ਪ੍ਰਬੰਧ ਆਪਣੇ ਸਕੂਲ ਦੇ ਵਿਚ ਕੀਤਾ ਹੈ ਅਤੇ ਉਨ੍ਹਾਂ ਵਲੋਂ ਇਸ ਚੈਪੀਅਨਸ਼ਿਪ ਵਿਚ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਉਹ ਸਰਬਜੀਤ ਸਿੰਘ ਦਾ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਚੈਪੀਅਨਸ਼ਿਪ ਦੌਰਾਨ ਖਿਡਾਰੀਆਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।