05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਸਾਬਕਾ ਵਿਧਾਇਕ ਭਲਾਈਪੁਰ

Ad Position 21
No active advertisement
ਅਜੀਤ ਡੈਸਕ 28-06-2026
ਮੀਆਂਵਿੰਡ, 27 ਜੂਨ (ਗੁਰਪ੍ਰਤਾਪ ਸਿੰਘ ਸੰਧੂ)- ਬੀਤੇ ਕੱਲ੍ਹ ਸੁਸਾਇਟੀ ਭਲਾਈਪੁਰ ਦੀ ਚੋਣ ਦੌਰਾਨ ਪਹੁੰਚੇ ਅਧਿਕਾਰੀਆਂ ਵਲੋਂ ਸੱਤਾ ਦੇ ਦਬਾਅ ਕਾਰਨ ਨਾ ਕਾਂਗਰਸ ਪਾਰਟੀ ਦੇ ਕਿਸੇ ਮੁਹਤਬਰ ਅਤੇ ਨਾ ਹੀ ਅਕਾਲੀ ਦਲ ਦੇ ਕਿਸੇ ਮੁਹਤਬਰ ਨੂੰ ਸੁਸਾਇਟੀ ਵਿਚ ਦਾਖ਼ਲ ਹੋਣ ਦਿੱਤਾ ਗਿਆ ਤੇ ਧੱਕੇਸ਼ਾਹੀ ਨਾਲ ਹੀ ਆਮ ਆਦਮੀ ਪਾਰਟੀ ਦੇ ਧੜੇ ਦਾ ਪ੍ਰਧਾਨ ਅਤੇ ਮੈਂਬਰ ਚੁਣ ਲਏ ਗਏ ਹਨ, ਜਿਸਦੀ ਸਮੂਹ ਪਿੰਡ ਵਾਸੀ ਨਿੰਦਾ ਕਰ ਰਹੇ ਹਨ। ਇਹ ਸ਼ਬਦ ਹਲਕੇ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਸ਼ਾਸਨ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦਾ ਮੌਜ਼ੂਦਾ ਸਰਪੰਚ, ਸੰਮਤੀ ਮੈਂਬਰ ਵੀ ਕਾਂਗਰਸ ਪਾਰਟੀ ਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰਈਆ ਨਗਰ ਪੰਚਾਇਤ ਚੋਣਾਂ ਵਿਚ ਵੀ ਬਹੁਤ ਧੱਕੇਸ਼ਾਹੀ ਕੀਤੀ, ਪਰ ਰਈਆ ਸ਼ਹਿਰ ਵਿਚ ਪੂਰੇ ਪੰਜਾਬ ਵਿਚੋਂ ਕਾਂਗਰਸ ਪਾਰਟੀ ਦੀ ਵੋਟਾਂ ਵੱਧ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸੁਸਾਇਟੀ ਚੋਣ ਮੌਕੇ ਸਰਕਾਰੀ ਅਧਿਕਾਰੀਆਂ ਵਲੋਂ ਕੀਤੀ ਧੱਕੇਸ਼ਾਹੀ ਵਿਰੁੱਧ ਹਾਈਕੋਰਟ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸੁਸਾਇਟੀ ਦੀ ਚੋਣ ਦੁਬਾਰਾ ਹੋਵੇਗੀ ਤੇ ਸੁਸਾਇਟੀ ਦਾ ਪ੍ਰਧਾਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਪਸੰਦ ਦਾ ਹੀ ਬਣੇਗਾ। ਇਸ ਮੌਕੇ ਉਨ੍ਹਾਂ ਨਾਲ ਸੰਮਤੀ ਮੈਂਬਰ ਦਲਜੀਤ ਸਿੰਘ ਭੱਪੀ ਵਡਾਲਾ, ਸਾਬਕਾ ਸਰਪੰਚ ਗੁਰਬਿੰਦਰ ਸਿੰਘ ਸਾਹਬੀ ਕੋਟ ਮਹਿਤਾਬ ਤੇ ਪੀ. ਏ. ਜਗਦੀਪ ਸਿੰਘ ਮਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧੰਨ ਧੰਨ ਬਾਬਾ ਕਾਲਾ ਮਾਹਰ ਦਾ ਸਾਲਾਨਾ ਮੇਲਾ ਮਨਾਇਆ ਅਗਲੀ ਖ਼ਬਰ ਅਕਾਲ ਅਕੈਡਮੀ ਦੀਆਂ ਬਾਰ੍ਹਵੀਂ ਜਮਾਤ ਦੀਆਂ ਹੋਣਹਾਰ ਵਿਦਿਆਰਥੀਆਂ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਸਨਮਾ...
Ad Position 24
No active advertisement