05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬਾਬਾ ਸ਼ਾਹਮਦਾਰ ਦਾ ਦੋ ਦਿਨਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਖਾਲੜਾ, 5 ਅਗਸਤ (ਜੱਜਪਾਲ ਸਿੰਘ ਜੱਜ)- ਸਰਹੱਦੀ ਪਿੰਡ ਗਿੱਲਪਨ ਸ਼ਾਹਮਦਾਰ ਦਾ ਦੋ ਦਿਨਾਂ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਪੁੱਜੀ ਸੰਗਤ ਨੇ ਬਾਬਾ ਸ਼ਾਹਮਦਾਰ ਦੇ ਦਰਬਾਰ ’ਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 06-08-2026
ਖਾਲੜਾ, 5 ਅਗਸਤ (ਜੱਜਪਾਲ ਸਿੰਘ ਜੱਜ)- ਸਰਹੱਦੀ ਪਿੰਡ ਗਿੱਲਪਨ ਸ਼ਾਹਮਦਾਰ ਦਾ ਦੋ ਦਿਨਾਂ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਪੁੱਜੀ ਸੰਗਤ ਨੇ ਬਾਬਾ ਸ਼ਾਹਮਦਾਰ ਦੇ ਦਰਬਾਰ ’ਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੇ ਪਹਿਲੇ ਦਿਨ 4 ਅਗਸਤ ਨੂੰ ਜੋਸ਼ ਏ ਪੰਜਾਬ ਸੱਭਿਆਚਾਰ ਗਰੁੱਪ ਅਤੇ ਕੱਵਾਲ ਗੁਰਮੇਜ ਬਖਸ਼ੀ ਨੇ ਆਪਣੀ ਕਲਾਕਾਰੀ ਰਾਹੀਂ ਸੰਗਤਾਂ ਦਾ ਮਨ ਮੋਹ ਲਿਆ। ਦੂਜੇ ਦਿਨ 5 ਅਗਸਤ ਨੂੰ ਪ੍ਰਸਿੱਧ ਗਾਇਕ ਜੋੜੀ ਲਵੀ ਮਾਣ ਅਤੇ ਰੁਚੀ ਮਾਨ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਇਸ ਉਪਰੰਤ ਪੰਜਾਬੀ ਗਾਇਕ ਜੈਲੀ ਨੇ ਆਪਣੇ ਚਰਚਿਤ ਪੰਜਾਬੀ ਸੱਭਿਆਚਾਰਕ ਗੀਤਾਂ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਉਪਰੰਤ ਸ਼ਹੀਦ ਜਸਵੰਤ ਸਿੰਘ ਖਾਲੜਾ ਯਾਦਗਾਰੀ ਸਟੇਡੀਅਮ ਖਾਲੜਾ ਵਿਖੇ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਦੇ ਖਿਡਾਰੀਆਂ ਵਿਚਕਾਰ ਫਸਵੇਂ ਕਬੱਡੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਮੁੱਖ ਸੇਵਾਦਾਰ ਮਲੂਕ ਸਿੰਘ ਗਿੱਲਪਨ, ਦਿਲਬਾਗ ਸਿੰਘ, ਸਰਵਨ ਸਿੰਘ, ਜਸ਼ਨ ਖਾਲੜਾ ਅਤੇ ਪ੍ਰਭ ਖਾਲੜਾ ਸਮੇਤ ਸਮੂਹ ਸੇਵਾਦਾਰਾਂ ਨੇ ਮੇਲੇ ਦੇ ਸਾਰੇ ਪ੍ਰਬੰਧਾਂ ਨੂੰ ਬਾਖੂਬੀ ਨਿਭਾਇਆ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ ਐਜੂਕੇਸ਼ਨ ਕੈਰੋਂ ਪੱਟੀ ਡੀ.ਐਲ.ਐਡ. ਸੈਸ਼ਨ (2023–25) ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦੇ ਵਾਲੀਬਾਲ ਅੰਡਰ-17 ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement