07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਦਸਤ ਰੋਕੂ ਮੁਹਿੰਮ ਤਹਿਤ ਲਗਾਇਆ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 30-06-2026
ਭਿੱਖੀਵਿੰਡ, 29 ਜੂਨ (ਬੌਬੀ)-ਪਿੰਡ ਪਹੂਵਿੰਡ ਬਲਾਕ ਭਿੱਖੀਵਿੰਡ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਦਸਤ ਰੋਕੂ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਜ਼ਿਲ੍ਹਾ ਪੱਧਰੀ ਤੇ ਬਲਾਕ ਪੱਧਰੀ ਸਮਾਜਿਕ ਸਟਾਫ਼ ਵਲੋਂ ਪਿੰਡ ਵਾਸੀਆਂ ਨੂੰ ਪਾਣੀ ਦੀ ਸਾਂਭ-ਸੰਭਾਲ, ਸਾਫ਼ ਪੀਣ ਯੋਗ ਪਾਣੀ ਪੀਣ ਦੇ ਲਾਭ ਤੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ 24 ਘੰਟੇ ਜਲ ਸਪਲਾਈ ਸਕੀਮ ਪਿੰਡ ਵਿਚ ਚਲਾਉਣ ਦੇ ਢੰਗ ਤੇ ਲਾਭ ਬਾਰੇ ਚਾਨਣਾ ਪਾਇਆ। ਵਿਭਾਗ ਵਲੋਂ ਸਮੂਹ ਪਿੰਡ ਵਾਸੀਆਂ ਨੂੰ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਪਾਣੀ ਨੂੰ ਵੱਧ ਤੋਂ ਵੱਧ ਬਚਾਉਣ ਲਈ ਯਤਨ ਕਰਨ ਲਈ ਅਪੀਲ ਕੀਤੀ ਗਈ। ਲੋਕਾਂ ਨੂੰ ਨਿੱਜੀ ਸਫ਼ਾਈ ਤੇ ਆਲੇ-ਦੁਆਲੇ ਦੀ ਸਫ਼ਾਈ ਲਈ ਜਾਗਰੂਕ ਕੀਤਾ। ਪਿੰਡ ’ਚ ਉਸਾਰੀ ਕੀਤੇ ਗਏ ਠੋਸ ਕੂੜਾ ਪ੍ਰਬੰਧਨ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸੁਪਰੀਮ ਕੋਰਟ ਵਲੋਂ ਠੋਸ ਕੂੜਾ ਪ੍ਰਬੰਧਨ ਰੂਲਜ਼ 2026 ਸੰਬੰਧੀ ਜਾਰੀ ਕੀਤੀਆ ਗਈਆ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹੁਣ ਘਰੇਲੂ ਪੱਧਰ ਅਤੇ ਸਮੁਦਾਇਕ ਪੱਧਰ ’ਤੇ 4 ਤਰੀਕਿਆਂ ਨਾਲ ਸੈਗਰੀਗੇਸ਼ਨ ਕੀਤੀ ਜਾਵੇਗੀ, ਜਿਸ ਵਿਚ ਗਿੱਲੇ ਕੂੜਾ, ਸੁੱਕੇ ਕੂੜੇ ਤੋਂ ਇਲਾਵਾ ਸੈਨੇਟਰੀ ਕੂੜਾ, ਵਿਸ਼ੇਸ਼ ਧਿਆਨ ਦੇਣ ਵਾਲਾ ਕੂੜਾ ਵੀ ਸ਼ਾਮਿਲ ਹੋਣਗੇ। ਪਿੰਡ ਵਿਚ ਬਲਕ ਵੇਸਟ ਜਨਰੇਟਰ ਜਿਵੇਕਿ ਹੋਟਲ, ਪੈਲੇਸ, ਹਸਪਤਾਲ, ਧਰਮਸ਼ਾਲਾ, ਸਕੂਲ, ਕਾਲਜ, ਧਾਰਮਿਕ ਸਥਾਨ, ਅਪਾਰਮੈਂਟ ਅਤੇ ਸੁਸਾਇਟੀਆਂ, ਜਿਨ੍ਹਾਂ ਵਲੋਂ ਪ੍ਰਤੀ ਦਿਨ 100 ਕੇ. ਜੀ. ਕੂੜਾ ਨਿਕਲਦਾ ਹੈ, ਇਨ੍ਹਾਂ ਦੀ ਸੂਚੀ ਤਿਆਰ ਕਰਨ ਲਈ ਜਾਗਰੂਕ ਕੀਤਾ। ਇਨ੍ਹਾਂ ਦਿਸ਼ਾ- ਨਿਰਦੇਸ਼ਾਂ ਨੂੰ ਪਿੰਡ ਵਿਚ ਲਾਗੂ ਕਰਨ ਲਈ ਪਿੰਡ ਦੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਮਤਾ ਪਾਉਣ ਤੇ ਲਾਗੂ ਕਰਨ ਲਈ ਸਹਿਮਤੀ ਜਤਾਈ ਗਈ। ਅਮਨ ਅਰੋੜਾ ਲੈਬ ਕੈਮਿਸਟ ਵਲੋਂ ਪਿੰਡ ਵਿਚੋਂ ਪ੍ਰਾਪਤ ਕੀਤੇ ਗਏ ਵੱਖ-ਵੱਖ ਪਾਣੀ ਦੇ ਸਰੋਤਾਂ ਜਿਵੇਂ ਕਿ ਸਬਮਰਸੀਬਲ ਮੋਟਰਾਂ ਦੇ ਪਾਣੀ, ਜਲ ਸਪਲਾਈ ਸਕੀਮ ਦੇ ਪਾਣੀ ਤੇ ਆਰ. ਓ. ਦੇ ਪਾਣੀ ਦੇ ਸੈਂਪਲਾਂ ਦੀ ਐਫ. ਟੀ. ਕੇ. ਤੇ ਐਚ. ਟੂ. ਐਸ. ਕਿੱਟਾਂ ਰਾਹੀਂ ਮੌਕੇ ’ਤੇ ਜਾਂਚ ਕੀਤੀ ਗਈ। ਇਸ ਮੌਕੇ ਜੁਗਰਾਜ ਸਿੰਘ ਸਰਪੰਚ, ਪਵਨ ਕੁਮਾਰ ਜੂਨੀਅਰ ਇੰਜੀਨੀਅਰ, ਸਰਵਨ ਸਿੰਘ ਅਤੇ ਗੁਰਬੀਰ ਸਿੰਘ ਬਲਾਕ ਕੋਆਰਡੀਨੇਟਰ, ਜਗਦੀਪ ਸਿੰਘ ਆਈ.ਈ.ਸੀ. ਜ਼ਿਲ੍ਹਾ ਕੋਆਰਡੀਨੇਟਰ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਮਸ਼ਾਨਘਾਟ ਦੀ ਜ਼ਮੀਨ ’ਤੇ ਕਬਜ਼ਾ ਕਰਨ ’ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮੱਥਾ ਟੇਕਣ ਗਏ ਵਿਅਕਤੀ ਦਾ ਮੋਬਾਈਲ ਫੋਨ ਗੁਆਚਾ
Ad Position 24
No active advertisement