06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੰਜਾਬ ਦੇ ਵੋਟਰਾਂ ਨੇ ਅਕਾਲੀ ਦਲ (ਵਾਰਿਸ ਪੰਜਾਬ) ਨੂੰ ਅੱਗੇ ਲਿਆਉਣ ਦਾ ਫ਼ੈਸਲਾ ਕੀਤਾ- ਭੂਰਾ

ਖੇਮਕਰਨ, 6 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬਹਾਦਰ ਨਗਰ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਹੱਕ ਵਿਚ ਇਕ ਇਕੱਤਰਤਾ ਪਿੰਡ ਵਾਸੀ ਵੀਰਪਾਲ ਸਿੰਘ ਦੇ ਗ੍ਰਹਿ ਵਿਖੇ ਹੋਈ, ਜਿਸ ’ਚ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਇਕੱਤਰਤਾ ’ਚ ਪਾਰਟੀ ਨੂੰ ਹਲਕੇ ਦੇ ਪਿੰਡ-ਪਿੰਡ ’ਚ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 07-08-2026
ਖੇਮਕਰਨ, 6 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬਹਾਦਰ ਨਗਰ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਹੱਕ ਵਿਚ ਇਕ ਇਕੱਤਰਤਾ ਪਿੰਡ ਵਾਸੀ ਵੀਰਪਾਲ ਸਿੰਘ ਦੇ ਗ੍ਰਹਿ ਵਿਖੇ ਹੋਈ, ਜਿਸ ’ਚ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਇਕੱਤਰਤਾ ’ਚ ਪਾਰਟੀ ਨੂੰ ਹਲਕੇ ਦੇ ਪਿੰਡ-ਪਿੰਡ ’ਚ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਆਗੂ ਸੁਰਜੀਤ ਸਿੰਘ ਭੂਰਾ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਲਹਿਰ ਬਣ ਗਈ ਹੈ। ਸੂਬਾ ਵਾਸੀ ਭਾਈ ਅੰਮਿ੍ਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਬਤੌਰ ਸੂਬੇ ਦਾ ਮੁੱਖ ਮੰਤਰੀ ਦੇਖਣ ਨੂੰ ਉਤਾਵਲੇ ਹਨ, ਕਿਉਂਕਿ ਹੁਣ ਤੱਕ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਰਾਜ ਨੂੰ ਲੁੱਟਣ ਤੋਂ ਸਿਵਾਏ ਕੁੱਝ ਨਹੀਂ ਕੀਤਾ । ਪਿਛਲੀ ਵਾਰ ‘ਆਪ’ ਪਾਰਟੀ ਨੂੰ ਪੰਜਾਬ ਵਾਸੀਆਂ ਨੇ ਬਦਲਾਅ ਦੇ ਨਾਂਅ ’ਤੇ ਬਹੁਤ ਵੱਡੀ ਜਿੱਤ ਨਾਲ ਸੱਤਾ ’ਤੇ ਲਿਆਂਦਾ, ਪਰ ਅਫਸੋਸ ਇਸ ‘ਆਪ’ ਨੇ ਵੀ ਸੂਬੇ ਦਾ ਹਾਲ ਰਿਵਾਇਤੀ ਪਾਰਟੀਆਂ ਦੇ ਰਾਜ ਕਾਲ ਨਾਲੋਂ ਵੀ ਭੈੜਾ ਕਰਕੇ ਦਿਖਾਇਆ ਹੈ । ਅਕਾਲੀ ਆਗੂ ਨੇ ਅੱਗੇ ਦਾਅਵਾ ਕੀਤਾ ਕਿ ਇਹ ‘ਆਪ’ ਵਾਲੇ ਸੂਬੇ ’ਚ ਦੁਬਾਰਾ ਸਰਕਾਰ ‘ਰਪੀਟ’ ਹੋਣ ਦੇ ਦਾਅਵੇ ਕਰ ਰਹੇ ਹਨ, ਜਦ ਕਿ ਅਸਲੀਅਤ ’ਚ ਅਗਲੀ ਵਿਧਾਨ ਸਭਾ ਚੋਣਾਂ ’ਚ ਖਾਤਾ ਖੁੱਲ੍ਹਣਾ ਵੀ ਮੁਸ਼ਕਿਲ ਹੈ । ਇਸ ਮੌਕੇ ਸੀਨੀਅਰ ਆਗੂ ਰਵੇਲ ਸਿੰਘ ਭੂਰਾ, ਵਿਕਰਮਜੀਤ ਸਿੰਘ, ਵਜ਼ੀਰ ਸਿੰਘ, ਨਿਸ਼ਾਨ ਸਿੰਘ, ਗੁਰਦੇਵ ਸਿੰਘ, ਵਿਸ਼ਾਲ ਸਿੰਘ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ੋਨਲ ਖੇਡਾਂ ਵਿਚ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ 70 ਵੀਆਂ ਜ਼ੋਨਲ ਖੇਡਾਂ ’ ਚ ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement