07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਾਬਾ ਚਰਨਦਾਸ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 30-06-2026
ਪੱਟੀ, 29 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪਿੰਡ ਚੂਸਲੇਵੜ ਵਿਖੇ ਸੁਸ਼ੋਭਿਤ ਗੁਰਦੁਆਰਾ ਬਾਬਾ ਚਰਨਦਾਸ ਜੀ ਵਿਖੇ ਬਾਬਾ ਚਰਨਦਾਸ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਦੇਸ਼-ਵਿਦੇਸ਼ ਦੀ ਸੰਗਤ, ਐਨ. ਆਰ. ਆਈ. ਵੀਰਾਂ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਨੂੰ ਸਮਰਪਿਤ ਪਰਸੋਂ ਤੋਂ ਆਰੰਭ ਹੋਏ 27 ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਦੀਵਾਨਾਂ ਦੌਰਾਨ ਭਾਈ ਝਿਰਮਲ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਤਰਸੇਮ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਹਰਪਾਲ ਸਿੰਘ, ਭਾਈ ਹਰਮਨ ਸਿੰਘ ਮਾਨਾਂਵਾਲਾ, ਭਾਈ ਹਰਮਨ ਸਿੰਘ ਤੁੜ, ਕਵੀਸ਼ਰ ਭਾਈ ਕਮਲਜੀਤ ਸਿੰਘ ਯਾਦਪੁਰੀ, ਭਾਈ ਸੰਦੀਪ ਸਿੰਘ ਮਹਿਮਾ, ਭਾਈ ਜਸਵੰਤ ਸਿੰਘ ਚੂਸਲੇਵੜ, ਭਾਈ ਚੰਨ ਸਿੰਘ ਧਾਰੀਵਾਲ, ਭਾਈ ਮੁਖਤਿਆਰ ਸਿੰਘ ਸੰਗਵਾਂ ਅਤੇ ਭਾਈ ਸ਼ਮਸ਼ੇਰ ਸਿੰਘ ਮੰਡ ਆਦਿ ਜਥਿਆਂ ਵਲੋਂ ਗੁਰਬਾਣੀ ਕੀਰਤਨ, ਕਵੀਸ਼ਰੀ ਅਤੇ ਗੁਰ-ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਗੁੱਜਰ ਸਿੰਘ ਦੀ ਅੰਸ਼-ਵੰਸ਼ ਦੇ ਜਾਨਸ਼ੀਨ ਬਾਬਾ ਸੁਖਰਾਜ ਸਿੰਘ ਗੁਰਦੁਆਰਾ ਧੋੜਾ ਸਾਹਿਬ ਵਾਲੇ, ਬਾਬਾ ਗਿਆਨ ਸਿੰਘ ਮਨਿਹਾਲੇ ਵਾਲੇ, ਬਾਬਾ ਸ਼ਿੰਦਰ ਸਿੰਘ ਸਭਰਾ, ਬਾਬਾ ਅਨੰਦ ਸਿੰਘ ਭੰਗੜ ਦੇ ਉੱਤਰਾਅਧਿਕਾਰੀ ਬਾਬਾ ਜੁਗਰਾਜ ਸਿੰਘ ਮੱਖੀ ਵਾਲੇ, ਬਾਬਾ ਧਰਮ ਸਿੰਘ ਮੋੜ ਵਾਲੇ, ਬਾਬਾ ਹਰਵਿੰਦਰ ਸਿੰਘ ਝਾੜ ਸਾਹਿਬ ਵਾਲੇ ਅਤੇ ਬਾਬਾ ਜਸਬੀਰ ਸਿੰਘ ਧਾਰੀਵਾਲ ਸਮੇਤ ਅਨੇਕਾਂ ਸੰਤ ਮਹਾਂਪੁਰਸ਼ਾਂ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸਟੇਜ ਦੀ ਸੇਵਾ ਭਾਈ ਬਲਦੇਵ ਸਿੰਘ ਦਿੱਲੀ ਵਾਲਿਆਂ ਵਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਥਾਣੇਦਾਰ ਜੋਗਾ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਪਹੁੰਚੇ ਹੋਏ ਰਾਗੀ, ਢਾਡੀ, ਕਵੀਸ਼ਰ ਅਤੇ ਹੋਰ ਜਥਿਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਧਾਰਮਿਕ ਦੀਵਾਨਾਂ ਦੀ ਸਮਾਪਤੀ ਉਪਰੰਤ ਪੰਜਾਬ ਦੀਆਂ ਨਾਮਵਰ ਕਬੱਡੀ ਟੀਮਾਂ ਵਿਚਾਲੇ ਫਸਵੇਂ ਤੇ ਰੋਮਾਂਚਿਕ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਥਾਣੇਦਾਰ ਜੋਗਾ ਸਿੰਘ, ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ, ਸਮੂਹ ਕਮੇਟੀ ਮੈਂਬਰਾਂ, ਐਨ.ਆਰ.ਆਈ. ਵੀਰਾਂ ਅਤੇ ਪਿੰਡ ਵਾਸੀਆਂ ਨੇ ਜੋੜ ਮੇਲੇ ਦੌਰਾਨ ਪਹੁੰਚੇ ਸੰਤ ਮਹਾਂਪੁਰਸ਼ਾਂ, ਕਵੀਸ਼ਰਾਂ, ਢਾਡੀ ਜਥਿਆਂ ਅਤੇ ਦੂਰ-ਦੁਰਾਂਡੇ ਤੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜੋੜ ਮੇਲੇ ਦੌਰਾਨ ਜਿੱਥੇ ਸੰਗਤਾਂ ਲਈ ਅਨਿਨ ਪ੍ਰਕਾਰ ਦੇ ਲੰਗਰ ਵਰਤਦੇ ਰਹੇ, ਉੱਥੇ ਹੀ ਬਾਬਾ ਸੁਖਰਾਜ ਸਿੰਘ ਦੇ ਜਥੇ ਵਲੋਂ ਸ਼ਰਦਾਈ ਦੀ ਛਬੀਲ ਲਗਾ ਕੇ ਸੰਗਤ ਨੂੰ ਸਵੇਰ ਤੋਂ ਸ਼ਾਮ ਤੱਕ ਵਰਤਾਈ ਗਈ।
Ad Position 22
No active advertisement
ਪਿਛਲੀ ਖ਼ਬਰ ਬੀ. ਕੇ. ਯੂ. ਉਗਰਾਹਾਂ ਦੇ ਆਗੂਆਂ ਨੇ 4 ਜੁਲਾਈ ਦੇ ਧਰਨੇ ਸੰਬੰਧੀ ਕਿਸਾਨਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਸ਼ਮਸ਼ਾਨਘਾਟ ਦੀ ਜ਼ਮੀਨ ’ਤੇ ਕਬਜ਼ਾ ਕਰਨ ’ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ
Ad Position 24
No active advertisement