07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਰਹੱਦੀ ਖੇਤਰ ਦੀ ਨਾਮਵਰ ਸੰਸਥਾ ਹਾਵਰਡਲੇਨ ਸੀਨੀਅਰ ਸੈਕੰਡਰੀ ਸਕੂਲ ਸੰਪੂਰਨ ਏ.ਸੀ. ਬਣਿਆ

Ad Position 21
No active advertisement
ਅਜੀਤ ਡੈਸਕ 02-07-2026
ਝਬਾਲ, 1 ਜੁਲਾਈ (ਸੁਖਦੇਵ ਸਿੰਘ)– ਸਰਹੱਦੀ ਤੇ ਪੇਂਡੂ ਖੇਤਰ ਵਿੱਚ ਵਿਦਿਆ ਦਾ ਚਾਨਣ ਫੈਲਾ ਰਹੇ ਹਾਵਰਡਲੇਨ ਸੀਨੀਅਰ ਸੈਕੰਡਰੀ ਸਕੂਲ ਠੱਟਾ ਦਾ ਪੂਰਾ ਕੰਪਲੈਕਸ ਫੁੱਲੀ ਏਅਰ ਕੰਡੀਸ਼ਨਡ ਬਣ ਗਿਆ ਹੈ। ਇਸ ਸਬੰਧੀ ਸਕੂਲ ਦੇ ਡਾਇਰੈਕਟਰ ਮਨਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਵਲੋਂ ਵਿਦਿਆਰਥੀਆਂ ਨੂੰ ਆਧੁਨਿਕ, ਆਰਾਮਦਾਇਕ ਅਤੇ ਸਿੱਖਿਆ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਸਕੂਲ ਦੇ ਪੂਰੇ ਕੈਂਪਸ ਨੂੰ ਏਅਰ ਕੰਡੀਸ਼ਨਡ ਬਣਾ ਦਿੱਤਾ ਹੈ। ਉਨਾਂ ਦੱਸਿਆ ਕਿ ਸਕੂਲ ਦੇ ਸਾਰੇ ਕਲਾਸ ਰੂਮਾਂ ਅਤੇ ਹੋਰ ਮਹੱਤਵਪੂਰਨ ਸਿੱਖਣ ਵਾਲੇ ਸਥਾਨਾਂ ਵਿਚ ਏਅਰ ਕੰਡੀਸ਼ਨਰ ਲਗਾਏ ਗਏ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਹਰ ਮੌਸਮ ਵਿਚ ਸੁਖਾਵਾਂ ਅਤੇ ਅਨੁਕੂਲ ਵਾਤਾਵਰਣ ਮਿਲੇਗਾ। ਇਹ ਸੁਵਿਧਾ ਵਿਦਿਆਰਥੀਆਂ ਦੀ ਇਕਾਗਰਤਾ, ਸਿਹਤ ਅਤੇ ਅਕਾਦਮਿਕ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗੀ। ਸਕੁਲ ਮੈਨੇਜਮੈਂਟ ਦੀ ਇਹ ਉਪਲਬਧੀ ਗੁਣਵੱਤਾ ਭਰਪੂਰ ਬੁਨਿਆਦੀ ਢਾਂਚਾ ਵਿਕਸਿਤ ਕਰਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਸਕੂਲ ਦੀ ਦ੍ਰਿੜ ਵਚਨਬੱਧਤਾ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਸਕੂਲ ਮੈਨੇਜਮੈਂਟ ਭਵਿੱਖ ਵਿਚ ਵੀ ਵਿਸ਼ਵ ਪੱਧਰੀ ਸਿੱਖਿਆ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਜੇ.ਈ. ਬਲਜੀਤ ਸਿੰਘ ਭੰਗਾਲਾ ਨੇ ਸਬ ਡਵੀਜ਼ਨ ਖੇਮਕਰਨ ਵਿਖੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਮੁਰਾਦਪੁਰਾ ਵਿਖੇ ਸੀਵਰੇਜ ਸਿਸਟਮ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ
Ad Position 24
No active advertisement