ਜੇਠੂਵਾਲ, 1 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ. ਰੋਡ ‘ਤੇ ਸਥਿਤ ਆਨੰਦ ਕਾਲਜ ਆਫ ਨਰਸਿੰਗ ਤੇ ਐਜ਼ੂਕੇਸ਼ਨ ਜੋ ਕਿ ਪਹਿਲਾਂ ਹੀ ਨਰਸਿੰਗ ਤੇ ਐਜ਼ੂਕੇਸ਼ਨ ‘ਚ ਮੱਲਾਂ ਮਾਰ ਰਿਹਾ ਹੈ, ਇਸ ਕਾਲਜ ਨੇ 1987 ‘ਚ ਨਰਸਿੰਗ ਤੋਂ ਸ਼ੁਰੂਆਤ ਕੀਤੀ ਜਿਸ ਵਿਚ ਬੀ. ਐੱਡ, ਐੱਮ. ਐੱਡ ਤੇ ਈਟੀਟੀ ਦੀ ਸ਼ੁਰੂਆਤ 2005 ‘ਚ ਹੋਈ ਅਤੇ ਹੁਣ ਇਹ ਕਾਲਜ ਇਲਾਕੇ ਦੀ ਤ੍ਰਿਕੋਣੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 11ਵੀਂ ਤੇ 12ਵੀਂ ਦੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਹੁਣ ਇਸ ਕਾਲਜ ਵਿਚ ਸ਼ੈਸ਼ਨ 2026-27 ‘ਚ ਬੀਐੱਡ, ਐੱਮ ਐੱਡ, ਨਰਸਿੰਗ, ਡੀਐੱਲਐੱਡ, ਈ ਟੀਟੀ, ਪੋਸਟ ਬੇਸਿਕ ਨਰਸਿੰਗ, ਜੀਐੱਨਐੱਮ, ਬੀਐੱਸਸੀ ਨਰਸਿੰਗ, ਏਐੱਨਐੱਮ, ਹੋਮ ਬੇਸਡ ਕੇਅਰ, ਹੈਲਪਰ, ਐਮਰਜੈਂਸੀ ਕੰਮ, ਐਂਬੂਲੈਂਸ ਅਟੈਨਡੈਂਟ, ਹਸਪਤਾਲ ਅਤੇ ਐਜੂਕੇਸ਼ਨ ਦੇ ਵੱਖ ਵੱਖ ਕੋਰਸਾਂ ਵਿਚ ਵਿਦਿਆਰਥਣਾਂ ਵਲੋਂ ਦਾਖਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕਾਲਜ ਵਿਚ ਭਾਰੀ ਰੌਣਕਾਂ ਲੱਗੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਡਾ.ਐੱਮ. ਐੱਮ. ਆਨੰਦ ਤੇ ਡਾਇਰੈਕਟਰ ਸੂਰੀਯਾ ਪ੍ਰਕਾਸ਼ ਆਨੰਦ ਵਲੋਂ ਸਾਂਝੇ ਤੌਰ ਤੇ ਦਿੰਦਿਆਂ ਕਿਹਾ ਕਿ ਕਾਲਜ ਦੇ ਪ੍ਰਿੰਸੀਪਲ ਤੇ ਮਿਹਨਤੀ ਸਟਾਫ ਸਦਕਾ ਵੱਖ-ਵੱਖ ਕੋਰਸਾਂ ਦੇ ਹਰ ਸਾਲ ਨਤੀਜਾ 100 ਫੀਸਦੀ ਆਉਂਦਾ ਹੈ ਜੋ ਕਿ ਇਲਾਕੇ ਵਿਚ ਇਕ ਮਾਣ ਵਾਲੀ ਗੱਲ ਹੈ ਅਤੇ ਇਸ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਕਾਲਜ ਤੋਂ ਚੰਗੀ ਵਿੱਦਿਆ ਹਾਸਿਲ ਕਰਕੇ ਦੇਸ਼ ਵਿਦੇਸ਼ਾਂ ਵਿਚ ਚੰਗੇ ਮੁਕਾਮ ‘ਤੇ ਪੁੱਜੀਆਂ ਹਨ ਜਿਸ ਨਾਲ ਕਾਲਜ ਦਾ ਨਾਂ ਸੂਬੇ ਵਿਚ ਰੌਸ਼ਨ ਹੋ ਰਿਹਾ ਹੈ ਅਤੇ ਇਹ ਕਾਲਜ ਪੇਂਡੂ ਖੇਤਰ ਨਾਲ ਸੰਬੰਧਤ ਹੋਣ ਕਰਕੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਨਰਸਿੰਗ ਤੇ ਐਜ਼ੂਕੇਸ਼ਨ ਦੀਆਂ ਲੜਕੀਆਂ ਨੂੰ ਉਚੇਰੀ ਵਿੱਦਿਆ ਦੇ ਰਿਹਾ ਹੈ, ਜਿਸ ਵਿਚ ਕਈ ਹੋਣਹਾਰ ਲੜਕੀਆਂ ਨੇ ਵੱਖ ਵੱਖ ਸਮੈਸਟਰਾਂ ਦੇ ਆਏ ਨਤੀਜਿਆਂ ‘ਚ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਵਲੋਂ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਜਿਨ੍ਹਾਂ ਖੇਡਾਂ ਤੇ ਹੋਰ ਖੇਤਰਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਉਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਅਤੇ ਕਾਲਜ ਵਲੋਂ ਖਾਸ ਕਰ ਲੜਕੀਆਂ ਨੂੰ ਐੱਨਡੀਏ ਲਈ ਕਾਲਜ ‘ਚ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਡਾ. ਕੰਵਲਬੀਰ ਕੌਰ ਮਾਹਲ, ਰੇਨੂ ਠਾਕਰ, ਵਾਈਸ ਪ੍ਰਿੰਸੀਪਲ ਰਮਨਜੀਤ ਕੌਰ ਸੋਹਲ, ਮੰਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਸੀਮਾ ਸ਼ਰਮਾ, ਪੂਨਮ, ਸਿਮਰਨਜੀਤ ਕੌਰ, ਪਰਮਜੀਤ ਕੌਰ, ਅੰਜਲੀ, ਹਰਲੀਨ ਕੌਰ, ਚਰਨਜੀਤ ਕੌਰ, ਰਿਤੂ ਕਾਲੀਆ, ਹਰਪ੍ਰੀਤ ਕੌਰ, ਰਾਜਬੀਰ, ਰਮਿੰਦਰਦੀਪ ਕੌਰ, ਬਲਜੀਤ ਕੌਰ , ਜਗਰੂਪ ਕੌਰ, ਜਯੋਤੀ ਬਾਲਾ ਸਮੇਤ ਸਮੂਹ ਸਟਾਫ ਸ਼ਾਮਿਲ ਸਨ।