06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਬੂਹ ਹਰੀਕੇ ਵਿਖੇ ਅਧਿਆਪਕਾਂ ਦੀ ਵਰਕਸ਼ਾਪ ਲਗਾਈ

Ad Position 21
No active advertisement
ਅਜੀਤ ਡੈਸਕ 05-07-2026
ਹਰੀਕੇ ਪੱਤਣ, 4 ਜੁਲਾਈ (ਸੰਜੀਵ ਕੁੰਦਰਾ)–ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਵਿਖੇ ਭਾਰਤੀ ਭਵਨ ਬੁੱਕਸ ਪਬਲੀਕੇਸ਼ਨ ਦੇ ਏਰੀਆ ਰਿਪ੍ਹੈਜ਼ਨਟੇਟਿਵ ਰਾਕੇਸ਼ ਮਦਾਨ ਦੇ ਸਹਿਯੋਗ ਨਾਲ ਗਾਈਡ,ਟਰੇਨਰ ਅਤੇ ਮਾਟੀਵੇਸ਼ਨਲ ਸਪੀਕਰ ਵਰੁਣ ਲਾਂਬਾਂ ਦੁਆਰਾ ਅਧਿਆਪਕਾਂ ਦੀ ਟਰੇਨਿੰਗ ਵਰਕਸ਼ਾਪ ਲਗਾਈ ਗਈ। ਜਿਸ ਵਿਚ ਅਧਿਆਪਕਾਂ ਨਾਲ ਕਲਾਸ ਰੂਮ ਮੈਨਜ਼ਮੈਂਟ, ਐਂਗਰ ਮੈਨਜ਼ਮੈਂਟ, ਕਲਾਸ ਬੀਹੇਵ, ਟੀਚਿੰਗ ਲਰਨਿੰਗ ਪ੍ਰੋਸੀਜ਼ਰ, ਟੀਚਰ ਪ੍ਰਸਨੈਲਿਟੀ, ਟੀਚਿੰਗ ਸਕਿੱਲ ਡਿਵੈਲਪਮੈਂਟ, ਲਿਮੀਟੇਸ਼ਨ ਆਫ਼ ਟੀਚਰਜ਼, ਸਟੂਡੈਂਟਸ ਸਾਇਕੋਲੋਜ਼ੀ, ਪ੍ਰੀ- ਪਲਾਨਿੰਗ ਆਫ ਲੈਸਨਜ਼, ਮੈਥਡਜ਼ ਆਫ ਟੀਚਿੰਗਜ਼, ਪਲੇਅ- ਵੇਅ ਫਿਜ਼ੀਕਲ ਐਕਟੀਵਿਟੀਜ, ਸਟੂਡੈਂਟਸ ਇਨਵਾਲਮੈਂਟ ਇਨ ਟੀਚਿੰਗ, ਕਮਿਊਨੀਕੇਸ਼ਨ ਸਕਿਲਜ਼, ਇਫੈ਼ਕਟਿਵ ਇੰਗਲਿਸ਼, ਡਿਵੈਲਪਮੈਂਟ ਆਫ ਮੋਰਲ ਵੈਲਿਊਜ਼ ਇਨ ਸਟੂਡੈਂਟ , ਅੰਡਰਸਟੈਂਡਿੰਗ ਦੀ ਨੀਡ ਆਫ਼ ਇੰਸਟੀਟਿਊਸ਼ਨ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਚਾਰ ਚਰਚਾ ਕੀਤੀ ਗਈ। ਵਰੁਣ ਲਾਂਬਾ ਨੇ ਅਧਿਆਪਕਾਂ ਨੂੰ ਸਮਝਾਇਆ ਕਿ ਤੁਹਾਡੀ ਸ਼ਖਸ਼ੀਅਤ ਦੇ ਹਰ ਇਕ ਪਹਿਲੂ ਨੂੰ ਵਿਦਿਆਰਥੀ ਜਾਣਦੇ ਤੇ ਸਮਝਦੇ ਹਨ, ਸੋ ਖੁਦ ਦੀ ਸ਼ਖਸੀਅਤ ਨੂੰ ਨਿਖਾਰੋ, ਵਿਦਿਆਰਥੀਆਂ ਦੇ ਲਈ ਇੱਕ ਪਾਰਦਰਸ਼ੀ ਸ਼ੀਸ਼ਾ ਬਣੋ ਕਿਉਂਕਿ ਮਾਤਾ ਪਿਤਾ ਤੋਂ ਬਾਅਦ ਸਭ ਤੋਂ ਸਹਿਜ ਬੱਚੇ ਆਪਣੇ ਅਧਿਆਪਕ ਨਾਲ ਹੀ ਮਹਿਸੂਸ ਕਰਦੇ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਨੇ ਵਰੁਣ ਲਾਂਬਾਂ ਦੁਆਰਾ ਇਸ ਵਰਕਸ਼ਾਪ ਵਿਚ ਦਿੱਤੀ ਹੋਈ ਸਿਖਲਾਈ ਨੂੰ ਅਮਲ ਵਿਚ ਲਿਆਉਣ ਲਈ ਅਧਿਆਪਕਾਂ ਨੂੰ ਵਚਨਬੱਧ ਕੀਤਾ। ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਵੱਲੋਂ ਭਾਰਤੀ ਭਵਨ ਦੇ ਏਰੀਆ ਰੀਪ੍ਰਜੈਂਟੇਟਿਵ ਰਾਕੇਸ਼ ਮਦਾਨ ਦਾ ਸਕੂਲ ਵਿਚ ਇਹ ਵਰਕਸ਼ਾਪ ਕਰਵਾਉਣ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ। ਉਹਨਾਂ ਦੇ ਕਿਤਾਬਾਂ ਵਿਚਲੇ ਕੰਟੈਂਟ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਪੱਕਾ ਮੋਰਚਾ 45ਵੇਂ ਦਿਨ ਵੀ ਜਾਰੀ ਰਿਹਾ ਅਗਲੀ ਖ਼ਬਰ 6 ਲੱਖ ਦੀ ਠੱਗੀ ਮਾਰਨ ’ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Ad Position 24
No active advertisement