07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਖਾਲੜਾ ਮੰਡੀ ’ਚ ਚੋਰਾਂ ਦੀ ਦਹਿਸ਼ਤ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

Ad Position 21
No active advertisement
ਅਜੀਤ ਡੈਸਕ 07-07-2026
ਖਾਲੜਾ, 6 ਜੁਲਾਈ ( ਜੱਜਪਾਲ ਸਿੰਘ ਜੱਜ)–ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 35-40 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ । ਜਦੋਂਕਿ ਤੀਜੀ ਘਟਨਾ ਵਿਚ ਦੋ ਨੌਜਵਾਨਾਂ ਜਿਨਾਂ ਨੇ ਮੂੰਹ ਢੱਕੇ ਹੋਏ ਸਨ, ਦਿਨ ਦੁਪਹਿਰੇ ਕੱਪੜੇ ਦੀ ਦੁਕਾਨ ਤੋਂ ਜਬਰੀ ਕੱਪੜਾ ਖੜਨ ਦੀ ਕੋਸ਼ਿਸ਼ ਕੀਤੀ ਪਰੰਤੂ ਦੁਕਾਨਦਾਰ ਦੀ ਦਲੇਰੀ ਨਾਲ ਉਸਦਾ ਨੁਕਸਾਨ ਹੋਣੋਂ ਬਚ ਗਿਆ ਪਰੰਤੂ ਲੁਟੇਰੇ ਭੱਜ ਗਏ । ਉਕਤ ਵਾਪਰੀਆਂ ਘਟਨਾਵਾਂ ਕਾਰਨ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਖਾਲੜਾ ਮੰਡੀ ਅੰਦਰ ਮੁਨਿਆਰੀ ਦੀ ਦੁਕਾਨ ਚਲਾਉਂਦੇ ਮਨਮੋਹਨ ਕ੍ਰਿਸ਼ਨ ਪੁੱਤਰ ਸਤਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਖਾਲੜਾ ਮੰਡੀ ਅੰਦਰ ਮਗਰਲੇ ਲੰਮੇ ਸਮੇਂ ਤੋਂ ਮੋਹਨ ਜਨਰਲ ਸਟੋਰ ਦੇ ਨਾਂਅ ’ਤੇ ਮੁਨਿਆਰੀ ਦੀ ਦੁਕਾਨ ਚਲਾਉਂਦਾ ਆ ਰਿਹਾ ਹੈ ਅਤੇ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਗਿਆ ਸੀ ਅਤੇ ਜਦੋਂ ਉਸਨੇ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦੀ ਛੱਤ ਦੀਆਂ ਟਾਇਲਾਂ ਪੁੱਟੀਆਂ ਹੋਈਆਂ ਸਨ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ । ਉਨ੍ਹਾਂ ਦੱਸਿਆ ਕਿ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਵੇਖਣ ’ਤੇ ਸਾਹਮਣੇ ਆਇਆ ਹੈ ਕਿ ਇਕ ਨੌਜਵਾਨ ਜਿਸ ਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਹੈ। ਦੁਕਾਨ ਅੰਦਰ ਰਾਤ 1. 13 ਵਜੇ ਆਉਂਦਾ ਹੈ ਅਤੇ ਕਰੀਬ ਸਵਾ ਘੰਟਾ ਦੁਕਾਨ ਦੇ ਅੰਦਰ ਰਹਿਣ ਉਪਰੰਤ 2.30 ਵਜੇ ਵਾਪਸ ਚਲਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਚੋਰ ਨੇ ਉੱਪਰ ਦੁਕਾਨ ਦੀ ਛੱਤ ਬਾਲਿਆਂ ਦੀ ਹੋਣ ਕਾਰਨ ਟਾਇਲਾਂ ਪੁੱਟ ਕੇ ਅੰਦਰ ਆਇਆ ਅਤੇ ਜਾਂਦੀ ਵਾਰ ਅੰਦਰ ਲੱਕੜ ਦੀ ਪੌੜੀ ਲਾ ਕੇ ਹੀ ਉਸੇ ਰਸਤੇ ਵਾਪਸ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉਸਦੇ ਦੁਕਾਨ ਵਿਚੋਂ ਹਾਰ ਬਣਾਉਣ ਲਈ ਪਏ ਨਵੇਂ ਨੋਟ ਕਰੀਬ 5000 ਰੁਪਏ, ਲੋਅਰ, ਪਜਾਮੇ ,ਟੀ,ਸ਼ਰਟਾਂ, ਅੰਡਰ ਗਾਰਮੈਂਟ, ਡੀ.ਓ. ਸਪਰੇਅ ਵਗੈਰਾ ਰਲਾ ਕੇ ਕਰੀਬ 30-35 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਇਸ ਸਬੰਧੀ ਉਸਨੇ ਥਾਣਾ ਖਾਲੜਾ ਵਿਖੇ ਦਰਖਾਸਤ ਦੇ ਦਿੱਤੀ ਹੈ। ਦੂਜੀ ਘਟਨਾ ਵੀ ਖਾਲੜਾ ਮੰਡੀ ਅੰਦਰ ਵਾਪਰੀ ਹੈ, ਜਿੱਥੇ ਚੋਰਾਂ ਨੇ ਇਕ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ । ਲਵ ਪੁੱਤਰ ਡਿਪਟੀ ਵਾਸੀ ਖਾਲੜਾ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਉਹ ਵੀ ਰੋਜਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਗਏ ਸਨ ਅਤੇ ਜਦੋਂ ਉਨ੍ਹਾਂ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦੇ ਬਾਹਰ ਲੱਗੀ ਫਰੀਜ਼ਰ ਕੈਂਡੀ ਜੋ ਕੋਲਡ ਡਰਿੰਕਸ ਅਤੇ ਐਨਰਜੀ ਡਰਿੰਕਸ ਨਾਲ ਭਰੀ ਹੋਈ ਸੀ, ਉਸਦਾ ਜਿੰਦਰਾ ਟੁੱਟਾ ਹੋਇਆ ਸੀ ਅਤੇ ਵਿਚੋਂ ਸਾਮਾਨ ਚੋਰੀ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਇਸ ਚੋਰੀ ਨਾਲ ਉਨ੍ਹਾਂ ਦਾ ਕਰੀਬ 5000 ਰੁਪਏ ਦਾ ਨੁਕਸਾਨ ਹੋਇਆ ਹੈ। ਤੀਜੀ ਘਟਨਾ ਖਾਲੜਾ ਮੰਡੀ ਤੋਂ ਜਾਂਦੇ ਵੱਡੇ ਗਲੇ ਵਿਚ ਪੈਂਦੀ ਕਪੜੇ ਦੀ ਦੁਕਾਨ ’ਤੇ ਵਾਪਰੀ ਹੈ। ਕੱਪੜੇ ਦੀ ਦੁਕਾਨ ਚਲਾਉਂਦੇ ਬਿਕਰਮਜੀਤ ਸਿੰਘ ਪੁੱਤਰ ਵਜ਼ੀਰ ਸਿੰਘ ਵਾਸੀ ਖਾਲੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦੁਪਹਿਰੇ ਦੁਕਾਨ ਵਿਚ ਇਕੱਲਾ ਸੀ ਅਤੇ ਇਕ ਨੌਜਵਾਨ ਜਿਸਨੇ ਆਪਣੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ, ਉਸਦੀ ਦੁਕਾਨ ਵਿਚ ਆਇਆ ਅਤੇ ਉਸ ਕੋਲੋਂ ਇਕ ਜਨਾਨਾ ਸੂਟ, ਇਕ ਕੁੜਤਾ ਪਜ਼ਾਮਾ ਤੇ ਇਕ ਚੁੰਨੀ ਲੈ ਕੇ ਜਿਸਦਾ ਬਿੱਲ 1600 ਰੁਪਆ ਬਣਿਆ ਅਤੇ ਉਸ ਨੌਜਵਾਨ ਨੇ ਕਿਹਾ ਕਿ ਉਸ ਨੂੰ ਗੂਗਲ ਪੇਅ ਕਰ ਦਿੰਦਾ ਹੈ ਅਤੇ ਜਦੋਂ ਦੁਕਾਨਦਾਰ ਨੇ ਕਿਹਾ ਕਿ ਉਸ ਨੂੰ ਪੈਸੇ ਨਹੀਂ ਆਏ ਤਾਂ ਉਹ ਭੱਜਣ ਲੱਗਾ ਤਾਂ ਦੁਕਾਨਦਾਰ ਨੇ ਲਿਫਾਫੇ ਨੂੰ ਹੱਥ ਪਾ ਲਿਆ, ਜਿਸ ’ਤੇ ਜਿੱਥੇ ਦੁਕਾਨਦਾਰ ਡਿੱਗ ਪਿਆ ਉੱਥੇ ਲੁਟੇਰਾ ਵੀ ਡਿੱਗ ਪਿਆ ਪ੍ਰੰਤੂ ਲੁਟੇਰੇ ਨੇ ਦੁਕਾਨਦਾਰ ਗੁਰਸਿੱਖ ਹੋਣ ਕਾਰਨ ਉਸਦੀ ਦਾੜੀ ਨੂੰ ਹੱਥ ਪਾ ਲਿਆ ਅਤੇ ਭੱਜਣ ਵਿਚ ਕਾਮਯਾਬ ਹੋ ਗਿਆ। ਦੁਕਾਨਦਾਰ ਨੇ ਦੱਸਿਆ ਕਿ ਉਸ ਨੌਜਵਾਨ ਦਾ ਇਕ ਦੂਸਰਾ ਸਾਥੀ ਬਾਹਰ ਸਪਲੈਂਡਰ ਕਾਲੇ ਰੰਗ ਦੇ ਮੋਟਰਸਾਈਕਲ ਜਿਸ ’ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਤੇ ਪਹਿਲਾਂ ਹੀ ਖੜਾ ਸੀ, ਜੋ ਉਸ ਨੂੰ ਲੈ ਕੇ ਦੌੜ ਗਿਆ। ਉਕਤ ਘਟਨਾਵਾਂ ਸਬੰਧੀ ਐਸ.ਐਚ.ਓ. ਖਲੜਾ ਬਲਜਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਕਤ ਮਾਮਲਿਆਂ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ’ਚ 125 ਸਾਲਾ ਇਤਿਹਾਸਕ ਗੁਰਦੁਆਰਾ ਸਾਹਿਬ ਢਾਹੇ ਜਾਣ ’ਤੇ ਭੜਕਿਆ ਰੋਸ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਸਰਟੀਫਿਕੇਟ ਬਣਵਾਉਣ ਨੂੰ ਲੈ ਕੇ ਔਰਤਾਂ ਦੀ ਖੱਜਲ-ਖੁਆਰੀ
Ad Position 24
No active advertisement