ਖਾਲੜਾ, 6 ਜੁਲਾਈ (ਜੱਜਪਾਲ ਸਿੰਘ)—ਬੀ.ਐੱਸ.ਐਫ. ਵਲੋਂ ਖਾਲੜਾ ਇਲਾਕੇ ਦੇ ਇਕ ਖੇਤ ਵਿਚੋਂ ਪਿਸਟਲ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਖਾਲੜਾ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਬੀ.ਐੱਸ.ਐੱਫ ਦੇ ਕੰਪਨੀ ਕਮਾਂਡਰ ਮੁਰਾਲੀ ਲਾਲ ਸ਼ਰਮਾ ਨੇ ਸੂਚਨਾ ਦਿੱਤੀ ਕਿ ਸੁਖਦੇਵ ਰਾਜ ਪੁੱਤਰ ਮੀਰ ਚੰਦ ਵਾਸੀ ਖਾਲੜਾ ਦੇ ਖੇਤ ਵਿਚ ਇਕ ਪੀਲੇ ਰੰਗ ਦਾ ਪੈਕੇਟ ਪਿਆ ਹੋਇਆ ਹੈ ਤਾਂ ਤੁਰੰਤ ਉਹ ਪੁਲਿਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਬੀ.ਐੱਸ.ਐੱਫ ਕਰਮਚਾਰੀਆਂ ਨਾਲ ਸਰਚ ਦੌਰਾਨ ਖੇਤ ਵਿਚੋਂ ਇਕ ਪੈਕੇਟ ਬਰਾਮਦ ਕੀਤਾ ਗਿਆ ਅਤੇ ਜਦੋਂ ਉਸ ਨੂੰ ਖੋਲ ਕੇ ਚੈੱਕ ਕੀਤਾ ਤਾਂ ਉਸ ਵਿਚੋਂ ਇਕ ਪਿਸਟਲ 30 ਬੋਰ ਬਿਨਾਂ ਮੈਗਜੀਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।